Advertisement

ਪਤੀ ਨੂੰ ਪਤਨੀ 'ਤੇ ਹੋਇਆ ਸ਼ੱਕ, ਤਾਂ ਉਠਾਇਆ ਖੌਫ਼ਨਾਕ ਕਦਮ

ਏਜੰਸੀ | Edited by : ਸੁਖਵਿੰਦਰ ਕੌਰ
Published Sep 11, 2019, 9:25 am IST
Updated Sep 11, 2019, 9:25 am IST
ਸ਼ੱਕ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ
Barnala Murder Case
 Barnala Murder Case

ਬਰਨਾਲਾ: ਬਰਨਾਲਾ ਦੇ ਪਿੰਡ ਚੰਨਣਵਾਲ 'ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ 40 ਸਾਲਾ ਮੱਖਣ ਸਿੰਘ ਨੇ ਰਾਡ ਨਾਲ ਆਪਣੀ ਪਤਨੀ ਦੇ ਸਿਰ 'ਤੇ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮਗਰੋਂ ਖੁਦ ਵੀ ਕੋਈ ਜ਼ਹਿਰੀਲੀ ਚੀਜ਼ ਪੀ ਲਈ। ਜਾਣਕਾਰੀ ਮੁਤਾਬਿਕ ਮੱਖਣ ਸਿੰਘ ਦੀ ਕੁੜੀ ਅਤੇ ਆਲੇ-ਦੁਆਲੇ ਦੇ ਲੋਕਾਂ ਵੱਲੋਂ ਦੋਵਾਂ ਨੂੰ ਚੁੱਕ ਕੇ ਬਰਨਾਲਾ ਦੇ ਹਸਪਤਾਲ ਲਿਜਾਇਆ ਗਿਆ,

BarnalaBarnala

ਜਿੱਥੇ ਡਾਕਟਰਾਂ ਨੇ ਕਰਮਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਮੱਖਣ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਪਰ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ। ਉੱਥੇ ਹੀ ਪਿੰਡ ਦੇ ਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੱਖਣ ਸਿੰਘ ਦੇ ਘਰ ‘ਚ ਘਰੇਲੂ ਝਗੜਾ ਰਹਿੰਦਾ ਸੀ ਅਤੇ ਇਸ ਝਗੜੇ ਨੂੰ ਖ਼ਤਮ ਕਰਨ ਲਈ ਪਹਿਲਾ 1 ਵਾਰ ਪੰਚਾਇਤ ‘ਚ ਫ਼ੈਸਲਾ ਕੀਤਾ ਗਿਆ ਸੀ।

BarnalaBarnala

ਉਹਨਾਂ ਇਹ ਵੀ ਦੱਸਿਆ ਕਿ ਮੱਖਣ ਸਿੰਘ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ ਕਿ ਉਹ ਗਲਤ ਹੈ ਜਿਸ ਕਾਰਨ ਅਕਸਰ ਉਹ ਆਪਣੀ ਪਤਨੀ ਕਰਮਜੀਤ ਕੌਰ ਨਾਲ ਸ਼ਰਾਬ ਪੀ ਕੇ ਝਗੜਾ ਕਰਦਾ ਸੀ। ਇਸ ਮੌਕੇ 'ਤੇ ਐੱਸ.ਐੱਚ.ਓ ਮੋਹਰ ਸਿੰਘ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।

ਉੱਥੇ ਹੀ ਮੋਹਰ ਸਿੰਘ ਨੇ ਕਿਹਾ ਕਿ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪਤੀ ਦੇ ਸ਼ੱਕ ਨੇ 1 ਹੱਸਦਾ ਖੇਡਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ।ਇੰਨਾ ਹੀ ਨਹੀਂ। ਮ੍ਰਿਤਕਾਂ ਦੇ 2 ਬੱਚੇ ਵੀ ਸਨ ਜਿਸ ਵਿਚ ਉਹਨਾਂ ਦੀ 16 ਸਾਲ ਦੀ ਧੀ ਤੇ 15 ਸਾਲ ਦਾ ਪੁੱਤ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab