ਡਰਾਈਵਰ ਦੀ ਹਾਲਤ ਗੰਭੀਰ, ਹਾਦਸੇ 'ਚ ਕੁੱਝ ਯਾਤਰੀਆਂ ਨੂੰ ਲੱਗੀਆਂ ਸੱਟਾਂ
ਅੰਮ੍ਰਿਤਸਰ: ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਪਿੰਡ ਗਿੱਲਾਂਵਾਲੀ ਵਿਖੇ ਵਾਪਰਿਆ ਦਰਦਨਾਕ ਹਾਦਸਾ ਪ੍ਰਾਈਵੇਟ ਬੱਸ ਬਜਰੀ ਦੇ ਭਰੇ ਟਿੱਪਰ ਦੇ ਵਿੱਚ ਜਾ ਵੱਜੀ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਤਿੰਨ ਤੋਂ ਚਾਰ ਮਰੀਜ਼ ਗੰਭੀਰ ਜਖਮੀ ਨੇ ਜਿਨਾਂ ਨੂੰ ਗੰਭੀਰਤਾ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ। ਕੁਝ ਹੋਰ ਯਾਤਰੀਆਂ ਦੇ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਪ੍ਰਾਈਵੇਟ ਬੱਸ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ ਕਿ ਬਟਾਲਾ ਨੇੜਲਾ ਪਿੰਡ ਗਿੱਲਾਂਵਾਲੀ ਵਿਖੇ ਇਹ ਹਾਦਸਾ ਵਾਪਰ ਗਿਆ।
ਹਾਦਸੇ ਮਗਰੋਂ ਜ਼ਖਮੀਆਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੋਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਕੁਝ ਜਿਨਾਂ ਦੇ ਮਮੂਲੀ ਸੱਟਾਂ ਸਨ, ਉਹਨਾਂ ਨੂੰ ਵੱਖ ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਾ ਕੇ ਆਪਣੇ ਘਰਾਂ ਨੂੰ ਮੁੜ ਗਏ। ਬੱਸ ਦੇ ਕੰਡਕਟਰ ਨੇ ਕਿਹਾ ਕਿ ਬੱਸ ਦੀ ਸਪੀਡ ਤੇ ਕੁਝ ਜਿਆਦਾ ਨਹੀਂ ਸੀ, ਪਰ ਬੱਸ ਦੇ ਅੱਗੇ ਥਰੀ ਵੀਲਰ ਆਉਣ ਕਰ ਕੇ ਇਹ ਹਾਦਸਾ ਵਾਪਰਿਆ ਹੈ। ਕੁਝ ਲੋਕ ਗੰਭੀਰ ਜ਼ਖਮੀ ਨੇ। ਡਰਾਈਵਰ ਦੀ ਹਾਲਤ ਜਿਆਦਾ ਗੰਭੀਰ ਹੈ। ਚਸ਼ਮਦੀਦ ਨੇ ਕਿਹਾ ਕਿ ਹਾਈਵੇਅ ਤੇ ਆ ਰਹੀ ਬਸ ਖੜੇ ਟਿੱਪਰ ਦੇ ਵਿੱਚ ਵੱਜ ਗਈ, ਜਿਸ ਮਗਰੋਂ ਐਂਬੂਲੈਂਸ ਨੂੰ ਵੀ ਫੋਨ ਕਰਨ ਦੇ ਬਾਵਜੂਦ ਐਮਬੂਲੈਂਸ ਨਹੀਂ ਆਈ, ਪਰ ਸੜਕ ਸੁਰੱਖਿਆ ਫੋਰਸ ਵਾਲੇ ਆਏ ਤੇ ਉਹ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ। ਸੜਕ ਸੁਰੱਖਿਆ ਫੋਰਸ ਦੇ ਮੁਖੀ ਨੇ ਕਿਹਾ ਕਿ ਜਖਮੀਆਂ ਦੇ ਵਿੱਚ ਇੱਕ ਪੁਲਿਸ ਦਾ ਏਐਸਆਈ ਹੈ।
