ਦੋ ਜੱਜਾਂ ਵਿਚ ਪੰਕਜ ਵਰਮਾ ਐਡੀਸ਼ਨਲ ਸਿਵਲ ਜੱਜ ਸਰਦੂਲਗੜ੍ਹ ਅਤੇ ਮਨਦੀਪ ਕੌਰ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੂੰ ਮੁਅੱਤਲ ਕੀਤਾ
ਮਾਨਸਾ (ਸਿੱਧੂ): ਮਾਨਸਾ ਵਿਚ ਹਾਈ ਕੋਰਟ ਵਲੋਂ ਵੱਡਾ ਐਕਸ਼ਨ ਲਿਆ ਗਿਆ ਹੈ, ਜਿਸ ਵਿਚ ਦੋ ਜੱਜਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ, ਜਦਕਿ ਜ਼ਿਲ੍ਹਾ ਸੈਸ਼ਨ ਜੱਜ ਦਾ ਲੇਬਰ ਕੋਰਟ ਵਿਚ ਤਬਾਦਲਾ ਕਰ ਦਿਤਾ ਗਿਆ ਹੈ।
ਦੋ ਜੱਜਾਂ ਵਿਚ ਪੰਕਜ ਵਰਮਾ ਐਡੀਸ਼ਨਲ ਸਿਵਲ ਜੱਜ ਸਰਦੂਲਗੜ੍ਹ ਅਤੇ ਮਨਦੀਪ ਕੌਰ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਲੰਬੇ ਸਮੇਂ ਤੋਂ ਹਾਈ ਕੋਰਟ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ।
