Advertisement

ਪੁਲਿਸ ਵਾਲਿਆਂ ਨੇ ਆਟੋ ਚਾਲਕ ਦਾ ਚਾੜ੍ਹਿਆ ਕੁੱਟਾਪਾ                  

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Sep 12, 2019, 4:36 pm IST
Updated Sep 12, 2019, 4:36 pm IST
 ਆਟੋ ਚਾਲਕ ਪਾਉਂਦਾ ਰਿਹਾ ਵਾਸਤੇ
Police beat up auto driver
 Police beat up auto driver

ਪੰਜਾਬ- ਆਟੋ ਚਾਲਕ ਦੇ ਨਾਲ ਪੁਲਿਸ ਕਰਮਚਾਰੀ ਵਲੋਂ ਕੀਤੀ ਗਈ ਮਾਰ ਕੁੱਟ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਤੁਸੀਂ ਦੇਖ ਸਕਦੇ ਹੋ ਇੱਕ ਆਟੋ ਚਾਲਕ ਨੂੰ ਪੁਲਿਸ ਕਰਮਚਾਰੀ ਪਹਿਲਾ ਰੋਕ ਲੈਂਦੇ ਹਨ। ਫਿਰ ਉਸ ਨੂੰ ਖਿੱਚ ਕੇ ਆਟੋ ਤੋਂ ਹੇਠਾਂ ਉਤਾਰਦਾ ਤੇ ਫਿਰ ਉਸਦੀ ਖੂਬ ਮਾਰ ਕੁਟਾਈ ਕਰਦਾ ਹੈ। ਦੱਸ ਦਈਏ ਕਿ ਇਹ ਵੀਡੀਓ ਅਜਮੇਰ ਪੁਲਿਸ ਦਾ ਦੱਸਿਆ ਜਾ ਰਿਹਾ ਹੈ।

ਜਿੱਥੇ ਪੁਲਿਸ ਕਰਮਚਾਰੀ ਵੱਲੋਂ ਆਟੋ ਚਾਲਕ ਨਾਲ ਬਦਸਲੂਕੀ ਅਤੇ ਮਾਰਕੁੱਟ ਕੀਤੀ ਜਾ ਰਹੀ। ਪੁਲਿਸ ਕਰਮਚਾਰੀ ਵੱਲੋਂ ਆਟੋ ਚਾਲਕ ਨਾਲ ਮਾਰਕੁੱਟ ਕਿਉਂ ਕੀਤੀ ਗਈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਜਾਂਚ ਪੜਤਾਲ 'ਚ ਕੀ ਕੁ੍ਝ ਨਿਕਲ ਕੇ ਸਾਹਮਣੇ ਆਉਂਦਾ ਹੈ।