Advertisement

ਇਸ ਲੜਕੇ ਨੇ ਕੀਤਾ ਸੀ ਸਿੱਖ ਭਾਵਨਾਵਾਂ ਨਾਲ ਖਿਲਵਾੜ, ਹੁਣ ਮੰਗ ਰਿਹਾ ਮਾਫ਼ੀਆਂ  

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Sep 12, 2019, 4:49 pm IST
Updated Sep 12, 2019, 4:55 pm IST
ਗਣੇਸ਼ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠਾ ਦਿਖਾਇਆ ਸੀ
This boy had flown in with Sikh sentiments, now apologise
 This boy had flown in with Sikh sentiments, now apologise

ਪੰਜਾਬ- ਦੇਸ਼ ਭਰ ਵਿਚ ਚੱਲ ਰਹੇ ਗਣਪਤੀ ਉਤਸਵ ਦੌਰਾਨ ਕੁੱਝ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਜਿਸ ਵਿਚ ਇਕ ਮਾਡਲ ਜ਼ਰੀਏ ਗਣੇਸ਼ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਚੌਰ ਲੈ ਕੇ ਬੈਠੇ ਹੋਏ ਦਿਖਾਇਆ ਗਿਆ ਸੀ। ਹੋਰ ਤਾਂ ਹੋਰ ਗਣਪਤੀ ਯਾਨੀ ਗਣੇਸ਼ ਦੇ ਸਿਰ ’ਤੇ ਪੱਗ ਵੀ ਬੰਨ੍ਹੀ ਹੋਈ ਸੀ।

ਅਜਿਹਾ ਕਰਨ ਵਾਲੇ ਨੌਜਵਾਨ ਨੇ ਹੁਣ ਆਪਣੇ ਵਲੋਂ ਕੀਤੀ ਇਸ ਵੱਡੀ ਗ਼ਲਤੀ ਦੀ ਵੀਡੀਓ ਜ਼ਰੀਏ ਮਾਫ਼ੀ ਮੰਗੀ ਹੈ। ਚਾਹੇ ਹੀ ਹੁਣ ਇਸ ਨੌਜਵਾਨ ਨੇ ਇਸ ਸੰਵੇਦਨਸ਼ੀਲ ਮਾਮਲੇ ਤੇ ਮਾਫੀ ਮੰਗ ਲਈ ਹੈ ਪਰ ਇਹ ਮਾਮਲਾ ਸਿੱਖਾਂ ਦੀ ਸੁਪਰੀਮ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਗਿਆ ਸੀ। ਜਿਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਹਰਕਤ ਨੂੰ ਸਿੱਖੀ ’ਤੇ ਹਮਲਾ ਕਰਾਰ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਇਸ ਨੌਜਵਾਨ ਨੂੰ ਸਿਰਫ ਵੀਡੀਓ ਜ਼ਰੀਏ ਮਾਫੀ ਮਿਲ ਜਾਵੇਗੀ ਜਾਂ ਫਿਰ ਸ਼੍ਰੋਮਣੀ ਕਮੇਟੀ ਵਲੋਂ ਇਸ ਨੌਜਵਾਨ 'ਤੇ ਕੋਈ ਕਾਰਵਾਈ ਕੀਤੀ ਜਾਵੇਗੀ ?