ਖ਼ਬਰਾਂ |

ਤਾਜ਼ਾ |

50 ਸਾਲ ਤੋਂ ਵੱਧ ਉਮਰ, ਹਾਈ ਕੋਰਟ ਨੇ ਖੋਲ੍ਹਿਆ ਮਾਂ ਬਣਨ ਦਾ ਰਸਤਾ
Published : Apr 13, 2026, 9:27 pm IST
Updated : Apr 13, 2026, 9:27 pm IST
SHARE ARTICLE
 High Court
High Court

ਕੈਨੇਡਾ ਵਾਸੀ ਜੋੜੇ ਨੂੰ ਆਈ.ਵੀ.ਐਫ਼. ਇਲਾਜ ਜਾਰੀ ਰੱਖਣ ਦੀ ਮਿਲੀ ਇਜਾਜ਼ਤ

  • ਛੇ ਸਾਲ ਪਹਿਲਾਂ ਤਿਆਰ ਭਰੂਣ ਤੋਂ ਆਈ.ਵੀ.ਐਫ਼. ਜ਼ਰੀਏ ਦੂਜਾ ਬੱਚਾ ਪੈਦਾ ਕਰਨ ਦੀ ਮੰਗੀ ਸੀ ਇਜਾਜ਼ਤ

ਚੰਡੀਗੜ੍ਹ : ਹਾਈ ਕੋਰਟ ਨੇ ਇਨਸਾਨੀਅਤ ਦੇ ਨਜ਼ਰੀਏ ਨਾਲ ਅਹਿਮ ਫ਼ੈਸਲਾ ਸੁਣਾਉਂਦਿਆਂ ਕੈਨੈਡਾ ’ਚ ਰਹਿਣ ਵਾਲੇ ਇਕ ਜੋੜੇ ਨੂੰ ਭਾਰਤ ’ਚ ਸਹਾਇਕ ਪ੍ਰਜਣਨ ਤਕਨੀਕ (ਆਈ.ਵੀ.ਐਫ਼.) ਜ਼ਰੀਏ ਦੂਜਾ ਬੱਚਾ ਪੈਦਾ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਤੋਂ ਤਿਆਰ ਭਰੂਣ ਦੇ ਆਧਾਰ ’ਤੇ ਇਲਾਜ ਜਾਰੀ ਰੱਖਣ ’ਚ ਸਿਰਫ਼ ਉਮਰ ਦੀ ਹੱਦ ਦਾ ਹਵਾਲਾ ਦੇ ਕੇ ਇਨਕਾਰ ਨਹੀਂ ਕੀਤਾ ਜਾ ਸਕਦਾ। 

ਜਸਟਿਸ ਜਗਮੋਹਨ ਬਾਂਸਲ ਦੀ ਬੈਂਚ ਨੇ 50 ਸਾਲ ਤੋਂ ਵੱਧ ਉਮਰ ਦੀ ਔਰਤ ਨੂੰ ਭਰੂਣ ਟਰਾਂਸਪਲਾਂਟ ਕਰਵਾਉਣ ਦੀ ਇਜਾਜ਼ਤ ਦਿਤੀ। ਇਹ ਭਰੂਣ ਛੇ ਸਾਲ ਪਹਿਲਾਂ ਉਦੋਂ ਤਿਆਰ ਕੀਤੇ ਗਏ ਸਨ, ਜਦੋਂ ਔਰਤ ਨਿਰਧਾਰਤ ਉਮਰ ਹੱਦ ਅੰਦਰ ਸੀ। ਅਪੀਲਕਰਤਾ ਜੋੜੇ ਨੇ ਸਾਲ 2019 ’ਚ ਇਕ ਆਈ.ਵੀ.ਐਫ਼. ਕੇਂਦਰ ਅਤੇ ਨਰਸਿੰਗ ਹੋਮ ਨਾਲ ਸੰਪਰਕ ਕੀਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਲੜੀਵਾਰ 47 ਅਤੇ 48 ਸਾਲ ਸੀ। ਡਾਕਟਰੀ ਪ੍ਰਕਿਰਿਆ ਹੇਠ 17 ਦਸੰਬਰ, 2019 ਨੂੰ ਚਾਰ ਭਰੂਣ ਤਿਆਰ ਕੀਤੇ ਗਏ, ਜਿਨ੍ਹਾਂ ’ਚੋਂ ਇਕ ਤੋਂ ਇਕ ਬੱਚੇ ਦਾ ਜਨਮ ਹੋਇਆ, ਜਦਕਿ ਤਿੰਨ ਭਰੂਣ ਅਜੇ ਵੀ ਸੁਰੱਖਿਅਤ ਰੱਖੇ ਗਏ ਹਨ। 

ਬਾਅਦ ’ਚ ਔਰਤ ਦੀ ਉਮਰ 50 ਸਾਲ ਤੋਂ ਵੱਧ ਹੋ ਜਾਣ ਕਾਰਨ ਸਬੰਧਤ ਅਥਾਰਟੀਆਂ ਨੇ ਅੱਗੇ ਦੀ ਪ੍ਰਕਿਰਿਆ ’ਤੇ ਇਤਰਾਜ਼ ਪ੍ਰਗਟਾਇਆ। ਇਸ ਤੋਂ ਬਾਅਦ ਜੋੜੇ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਅਤੇ ਬਾਕੀ ਸੁਰੱਖਿਅਤ ਭਰੂਣਾਂ ਦੇ ਪ੍ਰਯੋਗ ਦੀ ਇਜਾਜ਼ਤ ਮੰਗੀ। ਅਪੀਕਰਤਾ ਧਿਰ ਨੇ ਬਾਕੀ ਸੁਰੱਖਿਅਤ ਭਰੂਣਾਂ ਦੇ ਪ੍ਰਯੋਗ ਦੀ ਇਜਾਜ਼ਤ ਮੰਗੀ। ਅਪੀਲਕਰਤਾ ਧਿਰ ਨੇ ਦਲੀਲ ਦਿਤੀ ਕਿ ਭਰੂਣ ਉਸ ਸਮੇਂ ਤਿਆਰ ਕੀਤੇ ਗਏ ਸਨ ਜਦੋਂ ਔਰਤ ਉਮਰ ਦੀ ਹੱਦ ਦੇ ਅੰਦਰ ਸੀ। ਦੂਜੇ ਪਾਸੇ, ਆਈ.ਵੀ.ਐਫ਼. ਕੇਂਦਰ ਨੇ ਅਦਾਲਤ ਨੂੰ ਦਸਿਆ ਕਿ ਔਰਤ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਗਰਭ ਧਾਰਨ ’ਚ ਕੋਈ ਗੰਭੀਰ ਡਾਕਟਰੀ ਰੇੜਕਾ ਨਹੀਂ ਹੈ। 

ਹਾਲਾਂਕਿ ਇਹ ਸ਼ਰਤ ਰੱਖੀ ਕਿ ਜੇਕਰ ਇਲਾਜ ਦੌਰਾਨ ਕੋਈ ਡਾਕਟਰੀ ਗੁੰਝਲ ਪੈਦਾ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਜੋੜੇ ਨੂੰ ਖ਼ੁਦ ਚੁਕਣੀ ਪਵੇਗੀ। ਜੋੜੇ ਨੇ ਇਸ ਸ਼ਰਤ ਨੂੰ ਮਨਜ਼ੂਰ ਕਰਦਿਆਂ ਜ਼ਰੂਰੀ ਹਲਫ਼ਲਾਮਾ ਦੇਣ ’ਤੇ ਸਹਿਮਤੀ ਪ੍ਰਗਟਾਈ। ਸਾਰੀਆਂ ਧਿਰਾਂ ਦੀਆਂ ਦਲੀਲਾਂ ਅਤੇ ਪਿਛਲੇ ਫ਼ੈਸਲੇ ਨੂੰ ਧਿਆਨ ’ਚ ਰਖਦਿਆਂ ਅਦਾਲਤ ਨੇ ਅਪੀਲ ਮਨਜ਼ੂਰ ਕਰ ਲਈ ਅਤੇ ਹੁਕਮ ਦਿਤਾ ਕਿ ਜੋੜਾ ਸਬੰਧਤ ਅਥਾਰਟੀ ਸਾਹਮਣੇ ਇਕ ਦਿਨ ਅੰਦਰ ਜ਼ਰੂਰੀ ਭਰੋਸਾ ਪੇਸ਼ ਕਰੇ। ਇਸ ਤੋਂ ਬਾਅਦ ਇਲਾਜ ਸੰਸਥਾਨ ਇਲਾਜ ਅੱਗੇ ਵਧਾਉਣ ਲਈ ਆਜ਼ਾਦੀ ਹੋਵੇਗਾ। 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement