ਹਸਪਤਾਲ ਵਿੱਚ ਦਾਖ਼ਲ ਦੋ ਮਰੀਜ਼ਾਂ ਨੂੰ ਟੀਮ ਵੱਲੋਂ PGI ਚੰਡੀਗੜ੍ਹ ਭੇਜਿਆ ਗਿਆ
ਖਰੜ: ਪੁਲਿਸ ਥਾਣਾ ਖਰੜ ਦੀ ਪੁਲਿਸ ਅਤੇ ਸਿਹਤ ਵਿਭਾਗ ਦੀ ਇੱਕ ਟੀਮ ਵੱਲੋਂ ਖਰੜ ਸ਼ਹਿਰ ਵਿੱਚ ਮਨੁੱਖੀ ਅੰਗਾਂ ਦੀ ਤਸਕਰੀ ਹੋਣ ਦੇ ਸ਼ੱਕ ਵਿੱਚ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਛਾਪੇਮਾਰੀ ਕਰ ਉਥੋਂ ਡਾਕਟਰ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਪੁਲਿਸ ਥਾਣਾ ਸਿਟੀ ਖਰੜ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੇ ਕੱਲ ਖਰੜ ਸ਼ਹਿਰ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਜੋ ਕਿ ਐਸਡੀਐਮ ਖਰੜ ਅਤੇ ਸਿਵਲ ਸਰਜਨ ਮੋਹਾਲੀ ਦੀ ਅਗਵਾਈ ਵਿੱਚ ਇਥੇ ਪਹੁੰਚੀ ਜਿਸ ਵਿੱਚ ਡਾ. ਰਾਜੇਸ਼ ਕੁਮਾਰ ਐਸਐਮਓ ਸਿਵਲ ਹਸਪਤਾਲ ਖਰੜ ,ਡਾ.ਧਰਮਿੰਦਰ ਸਿੰਘ ਐਸਐਮਓ ਸਿਵਲ ਹਸਪਤਾਲ ਡੇਰਾਬਸੀ, ਡਾ.ਰਮਨਦੀਪ ( ਐਮ ਓ) ਸਰਜਰੀ ,ਡਾ. ਸੰਦੀਪ ਕੌਰ (ਐਮਓ) ਮੌਜੂਦ ਸਨ। ਉਨਾਂ ਜਦੋਂ ਨਿੱਜੀ ਹਸਪਤਾਲ ਦੇ ਆਈ ਸੀ ਯੂ ਵਿੱਚ ਛਾਪੇਮਾਰੀ ਕੀਤੀ ਤਾਂ ਉੱਥੇ ਹਸਪਤਾਲ ਵਿੱਚ ਦੋ ਸ਼ੱਕੀ ਵਿਅਕਤੀ ਹਸਪਤਾਲ ਵਿੱਚ ਦਾਖ਼ਲ ਸਨ ਜੋਕਿ ਆਪਣੇ ਅੰਗ ਬਦਲਾਉਣ ਲਈ ਦਾਖਲ ਹੋਏ ਹੋਏ ਸਨ।
ਇਸ ਮੌਕੇ ਹਸਪਤਾਲ ਵਿੱਚ ਕੋਈ ਡਾਕਟਰ ਜਾਂ ਸਟਾਫ ਮੌਜੂਦ ਨਹੀਂ ਸੀ ਜਿਹੜੇ ਦੋ ਵਿਅਕਤੀ ਮਰੀਜ਼ਾਂ ਦੇ ਨਾਲ ਸਨ ਜਿਹੜੇ ਆਪਣੇ ਆਪ ਨੂੰ ਸਟਾਫ ਦੱਸ ਰਹੇ ਸਨ ਜਦੋਂ ਉਹਨਾਂ ਕੋਲੋਂ ਹਸਪਤਾਲ ਦਾ ਆਈ ਕਾਰਡ ਸ਼ਨਾਖਤੀ ਕਾਰਡ ਮੰਗਿਆ ਗਿਆ ਤਾਂ ਉਹ ਪੇਸ਼ ਨਹੀਂ ਕਰ ਸਕੇ ।ਇਸ ਮੌਕੇ ਮੈਡੀਕਲ ਟੀਮ ਵੱਲੋਂ ਮਰੀਜ਼ਾਂ ਦੀ ਹਾਲਤ ਨੂੰ ਵੇਖਦਿਆਂ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਟੀਮ ਵੱਲੋਂ ਜਦੋਂ ਹਸਪਤਾਲ ਵਿੱਚ ਮੌਜੂਦ ਪਟੇਲ ਮਹਿੰਦਰ ਕੁਮਾਰ ਅਤੇ ਪਟੇਲ ਰਕੇਸ਼ ਕੁਮਾਰ ਨਾਨੂਮਾ ਤੋਂ ਜਦੋਂ ਪੁੱਛ ਗਿੱਛ ਕੀਤੀ ਗਈ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ । ਪੁਲਿਸ ਵੱਲੋਂ ਇਸ ਮਾਮਲੇ ਵਿੱਚ ਐਸਐਮਓ ਡਾ ਰਾਜੇਸ਼ ਕੁਮਾਰ ਦੇ ਬਿਆਨਾਂ ਤੇ ਪਟੇਲ ਮਹਿੰਦਰ ਕੁਮਾਰ ਮਨਸੁਖਭਾਈ ਵਾਸੀ ਗੁਜਰਾਤ ,ਰਾਕੇਸ਼ ਕੁਮਾਰ ਨਾਮੂਨਾ ਵਾਸੀ ਰਾਜਸਥਾਨ ਅਤੇ ਡਾ ਮਨਪ੍ਰੀਤ ਕੌਰ ਹਸਪਤਾਲ ਦੀ ਮਾਲਕ ਦੇ ਖਿਲਾਫ ਮਨੁੱਖੀ ਅੰਗ ਦੀ ਗੈਰਕਾਨੂੰਨੀ ਖਰੀਦੋ ਫਰੋਕਤ ਐਕਟ ਦੇ ਦੀ ਧਾਰਾ 19,20 ਅਧੀਨ ਮਾਮਲਾ ਦਰਜ ਕਰ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
