ਖ਼ਬਰਾਂ |

ਤਾਜ਼ਾ |

ਸ੍ਰੀ ਮੁਕਤਸਰ ਸਾਹਿਬ ਸਿਟੀ ਪੁਲਿਸ ’ਤੇ ਲੱਗੇ ਨੌਜਵਾਨ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ
Published : May 13, 2026, 11:11 pm IST
Updated : May 13, 2026, 11:11 pm IST
SHARE ARTICLE
Sri Muktsar Sahib City Police accused of beating up youth
Sri Muktsar Sahib City Police accused of beating up youth

ਪਿਤਾ ਨਾਲ ਕੁੱਟਮਾਰ ਦੀ ਕੰਪਲੇਂਟ ਲੈ ਕੇ ਥਾਣੇ ਗਿਆ ਸੀ ਪੀੜਤ ਨੌਜਵਾਨ

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਦੀ ਪੜ੍ਹਾਈ ਕਰ ਰਹੇ ਨੌਜਵਾਨ ਵਲੋਂ ਸ੍ਰੀ ਮੁਕਤਸਰ ਸਾਹਿਬ ਸਿਟੀ ਪੁਲਿਸ ਨੂੰ ਆਪਣੇ ਪਿਤਾ ਦੇ ਝਗੜੇ ਦੀ ਸ਼ਿਕਾਇਤ ਦੇਣ ਗਏ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ, 15 ਦਿਨਾਂ ਬਾਅਦ ਵੀ ਪੀੜਤਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ, ਜਿਸ ਕਰਕੇ ਉਹਨਾਂ ਨੇ ਮੀਡੀਆ ਅੱਗੇ ਰੋ ਰੋ ਕੇ ਆਪਣਾ ਦੁੱਖ ਦਰਦ ਰੱਖਿਆ, ਉਹਨਾਂ ਜਿੱਥੇ ਇਨਸਾਫ ਦੀ ਗੁਹਾਰ ਲਗਾਈ ਹੈ ਉਥੇ ਹੀ ਇਨਸਾਫ ਨਾ ਮਿਲਣ ਤੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕੀਤੀ ਹੈ।

ਵਕੀਲ ਦੀ ਪੜ੍ਹਾਈ ਕਰਦੇ ਨੌਜਵਾਨ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦਾ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸਦੀ ਸ਼ਿਕਾਇਤ ਉਹ ਥਾਣਾ ਸਿਟੀ ਮੁਕਤਸਰ ਵਿਖੇ ਦਰਜ ਕਰਾਉਣਗੇ ਸਨ ਪਰ ਉੱਥੇ ਮੁਲਾਜ਼ਮਾਂ ਨੇ ਉਹਨਾਂ ਦੀ ਕੋਈ ਵੀ ਦਰਖਾਸਤ ਨਹੀਂ ਸੁਣੀ ਤੇ ਉਹਨਾਂ ਨੇ ਉਹਨਾਂ ਨੂੰ ਦਰਖਾਸਤ ਦੇ ਕੇ ਉਸ ਦੀ ਫੋਟੋ ਖਿੱਚਣੀ ਚਾਹੀ ਜਿਸ ਤੇ ਮੌਕੇ ਤੇ ਮੌਜੂਦ ਮੁਲਾਜ਼ਮ ਭੜਕ ਗਈ, ਜਿਨ੍ਹਾਂ ਨੇ ਉਹਨਾਂ ਨੂੰ ਗਲਤ ਸ਼ਤਾਬਦਾਵਲੀ ਬੋਲੀ ਅਤੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦਾ ਮਾਹੌਲ ਦੇਖਦੇ ਹੋਏ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਥਾਣੇ ਤੋਂ ਬਾਹਰ ਨਿਕਲੇ ਤੇ ਸਾਹਮਣੇ ਇੱਕ ਹੋਟਲ ਨੇੜੇ ਚਲੇ ਗਏ ਜਿੱਥੇ ਪੁਲਿਸ ਮੁਲਾਜ਼ਮ ਉਹਨਾਂ ਦੇ ਮਗਰ ਚਲੇ ਤੇ ਉਹਨਾਂ ਦੀ ਉੱਥੇ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਸ ਨੂੰ ਥਾਣਾ ਵਿਚ ਲਿਆਏ ਉੱਥੇ ਵੀ ਉਸ ਨਾਲ ਕਾਫੀ ਹੱਥੋਂ ਪਾਈ ਕੀਤੀ ਜਿਸ ਕਰਕੇ ਉਹਦੇ ਸਿਰ ਵਿੱਚ ਕਾਫੀ ਸੱਟਾਂ ਵੀ ਲੱਗ ਗਈਆਂ, ਪਰ ਉਥੋਂ ਉਹ ਕਿਸੇ ਲੋਕਾਂ ਦੀ ਮਦਦ ਨਾਲ ਬਾਹਰ ਨਿਕਲ ਆਏ, ਉਸ ਨੂੰ ਪਰਿਵਾਰ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਉਸ ਦਾ ਇਲਾਜ ਬਠਿੰਡਾ ਦੇ ਏਮਜ ਹਸਪਤਾਲ ਵਿੱਚ ਵੀ ਚੱਲਿਆ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਬੰਦੀ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਹੁਣ ਉਹ ਇਨਸਾਫ ਦੀ ਗੁਹਾਰ ਲਗਾ ਰਹੇ ਹਨ, ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਉੱਚ ਅਧਿਕਾਰੀਆਂ ਨਾਲੋਂ ਵੀ ਅਪੀਲ ਕੀਤੀ ਪਰ ਕਿਸੇ ਨੇ ਅਜੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਮਾਨਯੋਗ ਅਦਾਲਤ ਦਾ ਸਹਾਰਾ ਲੈਣਗੇ।

ਉਧਰ ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ ਦੇ ਡੀਐਸਪੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਜਸ਼ਨਦੀਪ ਸਿੰਘ ਦੇ ਪਿਤਾ ਦੇ ਨਾਲ ਹੋਏ ਝਗੜੇ ਵਿੱਚ ਐਫਆਈਆਰ ਦਰਜ ਕਰ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ ਜਸ਼ਨਦੀਪ ਸਿੰਘ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਵੀ ਰਪਟ ਦਰਜ ਕਰ ਲਈ ਗਈ ਹੈ ਅਤੇ ਡਾਕਟਰਾਂ ਦਾ ਓਪੀਨੀਅਨ ਲੈਣ ਤੋਂ ਬਾਅਦ ਉਸ ਵਿੱਚ ਵਾਧਾ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਪੁਲਿਸ ਮੁਲਾਜ਼ਮਾਂ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement