ਖ਼ਬਰਾਂ |

ਤਾਜ਼ਾ |

ਮੈਗੀ ਸਮੇਤ 3 ਵੱਡੇ ਫੂਡ ਬ੍ਰਾਂਡਾਂ ਨੂੰ ਐਫ਼.ਐਸ.ਐਸ.ਏ.ਆਈ. ਦਾ ਨੋਟਿਸ
Published : Jun 13, 2026, 10:04 am IST
Updated : Jun 13, 2026, 10:09 am IST
SHARE ARTICLE
FSSAI issues notice to 3 major food brands including Maggi
FSSAI issues notice to 3 major food brands including Maggi

ਨੈਸਲੇ ਇੰਡੀਆ ਨੇ ਮੈਗੀ ਵਿਚ ਕੀੜੇ ਮਿਲਣ ਦੇ ਦੋਸ਼ਾਂ ਨੂੰ ਕੀਤਾ ਖ਼ਾਰਜ

ਨਵੀਂ ਦਿੱਲੀ: ਦੇਸ਼ ਵਿਚ ਪੈਕਟਬੰਦ ਭੋਜਨ ਦੇ ਮਿਆਰ ਨੂੰ ਲੈ ਕੇ ਇਕ ਵਾਰ ਫਿਰ ਵੱਡਾ ਹੰਗਾਮਾ ਖੜਾ ਹੋ ਗਿਆ ਹੈ। ਭਾਰਤੀ ਖੁਰਾਕ ਸੁਰੱਖਿਆ ਅਤੇ ਮਾਣਕ ਅਥਾਰਟੀ (ਐਫ਼.ਐੱਸ.ਐੱਸ.ਏ.ਆਈ.) ਨੇ ਸੋਸ਼ਲ ਮੀਡੀਆ ’ਤੇ ਆਈਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਦੇਸ਼ ਦੇ ਤਿੰਨ ਪ੍ਰਮੁੱਖ ਫੂਡ ਬ੍ਰਾਂਡਾਂ, ਨੈਸਲੇ (ਮੈਗੀ), ਕੇ.ਐਫ਼.ਸੀ. ਅਤੇ ਓਪਨ ਸੀਕਰੇਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।

ਐਫ਼.ਐੱਸ.ਐੱਸ.ਏ.ਆਈ. ਮੁੱਖ ਤੌਰ ’ਤੇ ਮੈਗੀ ਦੇ ਇਕ ਪੈਕੇਟ ਵਿਚ ਕਥਿਤ ਤੌਰ ’ਤੇ ਕੀੜੇ ਜਾਂ ਲਾਰਵੇ ਮਿਲਣ ਦੀ ਸ਼ਿਕਾਇਤ ਤੋਂ ਬਾਅਦ ਨੇਸਲੇ ਇੰਡੀਆ ਤੋਂ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ, ਆਂਧਰਾ ਪ੍ਰਦੇਸ਼ ਦੇ ਏਲੁਰੂ ਸਥਿਤ ਕੇ.ਐਫ਼.ਸੀ. ਆਊਟਲੈੱਟ ਵਿਚ ਅਸ਼ੁੱਧ ਹਾਲਾਤ ਅਤੇ ਫਲਿੱਪਕਾਰਟ ਮਿੰਟਸ ਰਾਹੀਂ ਡਿਲੀਵਰ ਕੀਤੇ ਗਏ ‘ਓਪਨ ਸੀਕਰੇਟ’ ਦੇ ਖਜੂਰਾਂ ਵਿਚ ਕੀੜੇ ਹੋਣ ਦੀ ਸ਼ਿਕਾਇਤ ’ਤੇ ਵੀ ਸਖ਼ਤ ਐਕਸ਼ਨ ਲਿਆ ਗਿਆ ਹੈ।

ਦੂਜੇ ਪਾਸੇ, ਨੇਸਲੇ ਇੰਡੀਆ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ ਹੈ। ਕੰਪਨੀ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਅਸੀਂ ਇਕ ਅਪ੍ਰਮਾਣਿਤ ਖਾਤੇ ਦੇ ਅਧਾਰ ’ਤੇ ਮੀਡੀਆ ਵਿਚ ਚੱਲ ਰਹੀਆਂ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦੇ ਹਾਂ ਜਿਨ੍ਹਾਂ ਵਿਚ ਮੈਗੀ ਨੂਡਲਜ਼ ਵਿਚ ਕੀੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ।’’ ਕੰਪਨੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਲੈਬ ਰੀਪੋਰਟਾਂ ਵਿਚ ਬੈਚ ਬਿਲਕੁਲ ਸਹੀ ਪਾਇਆ ਗਿਆ ਹੈ।

ਬੁਲਾਰੇ ਨੇ ਅੱਗੇ ਕਿਹਾ, ‘‘ਸਾਨੂੰ ਅਜੇ ਤਕ ਸ਼ਿਕਾਇਤਕਰਤਾ ਵਲੋਂ ਕੋਈ ਨਮੂਨਾ ਨਹੀਂ ਮਿਲਿਆ ਕਿਉਂਕਿ ਸਬੰਧਤ ਖਾਤੇ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ।’’ ਇਸ ਵਿਵਾਦ ਤੋਂ ਬਾਅਦ ਸ਼ੇਅਰ ਬਾਜ਼ਾਰ ਵਿਚ ਨੇਸਲੇ ਇੰਡੀਆ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦੇਖੀ ਗਈ ਅਤੇ ਕੰਪਨੀ ਦਾ ਸਟਾਕ 3.29 ਫੀ ਸਦੀ ਡਿੱਗ ਕੇ ਬੰਦ ਹੋਇਆ। ਦੂਜੇ ਪਾਸੇ, ਕੇ.ਐਫ਼.ਸੀ. ਦੇ ਆਪਰੇਟਰ ਨੇ ਵੀ ਕਿਹਾ ਹੈ ਕਿ ਉਹ ‘‘ਨੋਟਿਸ ਵਿਚ ਲਗਾਏ ਗਏ ਦੋਸ਼ਾਂ ਦੀ ਜਾਂਚ ਕਰਨਗੇ ਅਤੇ ਐਫ਼.ਐੱਸ.ਐੱਸ.ਏ.ਆਈ. ਦੇ ਸਾਹਮਣੇ ਅਪਣਾ ਪੱਖ ਪੇਸ਼ ਕਰਨਗੇ।’’ ਅਥਾਰਟੀ ਨੇ ਕੰਪਨੀਆਂ ਨੂੰ ਜਲਦ ਤੋਂ ਜਲਦ ‘ਐਕਸ਼ਨ ਟੇਕਨ ਰੀਪੋਰਟ ’ ਸੌਂਪਣ ਦੇ ਹੁਕਮ ਦਿਤੇ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement