ਮਾਂ ਆਪਣੇ ਹੀ ਪੁੱਤ ਤੋਂ ਕਰਵਾਉਂਦੀ ਸੀ ਨਸ਼ਾ ਤਸਕਰੀ ਦਾ ਧੰਦਾ
ਫਿਰੋਜ਼ਪੁਰ: ਫਿਰੋਜ਼ਪੁਰ ਪੁਲਿਸ ਨੇ 4 ਵਿਅਕਤੀਆਂ ਨੂੰ 7 ਕਿੱਲੋ 858 ਗ੍ਰਾਮ ਹੈਰੋਇਨ ਅਤੇ 3 ਮੋਬਾਇਲਾਂ ਸਮੇਤ ਗ੍ਰਿਫਤਾਰ ਕੀਤਾ ਹੈ।ਅੱਜ ਪ੍ਰੈਸ ਕਾਨਫਰੰਸ ਕਰਦਿਆਂ ਫਿਰੋਜ਼ਪੁਰ ਦੇ ਐੱਸ ਐੱਸ ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿਚ ਦੌਰਾਨੇ ਤਫਤੀਸ਼ ਸਾਹਮਣੇ ਆਇਆ ਹੈ ਕਿ ਇਕ ਮਾਂ ਹੀ ਆਪਣੇ ਪੁੱਤ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਵਾਉਂਦੀ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਸੀ ਆਈ ਸਟਾਫ ਜ਼ੀਰਾ ਨੇ ਇਕ ਇਤਲਾਹ ਦੌਰਾਨ ਫਿਰੋਜ਼ਸ਼ਾਹ ਕੋਲ ਗ੍ਰਾਹਕਾਂ ਦੀ ਉਡੀਕ ਕਰ ਰਹੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋ 1 ਕਿਲੋ 536 ਗ੍ਰਾਮ ਹੈਰੋਇਨ ਅਤੇ 2 ਮੋਬਾਈਲ ਬਰਾਮਦ ਹੋਏ ਹਨ।
ਪੁੱਛਗਿੱਛ ਦੌਰਾਨ ਇਹਨਾਂ ਵਿਚੋਂ ਇਕ ਵਿਅਕਤੀ ਪਾਸੋ 4 ਕਿੱਲੋ 171 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ ਐੱਸ ਪੀ ਨੇ ਦੱਸਿਆ ਕਿ ਹੋਰ ਪੁੱਛਗਿੱਛ ਦੌਰਾਨ ਇਹਨਾਂ ਵਿਕਤੀਆਂ ਦੀ ਦੇ ਦੱਸੇ ਅਨੁਸਾਰ ਇਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋ 2 ਕਿੱਲੋ 151 ਗ੍ਰਾਮ ਹੈਰੋਇਨ ਅਤੇ ਇਕ ਮੋਬਾਇਲ ਬਰਾਮਦ ਹੋਇਆ ਹੈ, ਇਸਦੇ ਨਾਲ ਹੀ ਇਸ ਦੇ ਲੜਕੇ ਨੂੰ ਵੀ ਹਿਰਾਸਤ ਚ ਲਿਆ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਉਕਤ ਔਰਤ ਪਾਕਿਸਤਾਨ ਵਾਸੀ ਸ਼ਾਹ ਪਠਾਨ ਪਾਸੋਂ ਇਹ ਹੈਰੋਇਨ ਮੰਗਵਾ ਕੇ ਏਧਰ ਸਪਲਾਈ ਕਰਦੀ ਸੀ।
