ਖ਼ਬਰਾਂ |

ਤਾਜ਼ਾ |

ਜਲੰਧਰ ਧਮਾਕੇ ਦਾ ਮੁੱਖ ਮੁਲਜ਼ਮ ਉੱਤਰ ਪ੍ਰਦੇਸ਼ ਦਾ ਅਨਿਲ ਸ਼ਰਮਾ ਗ੍ਰਿਫ਼ਤਾਰ
Published : May 14, 2026, 1:12 pm IST
Updated : May 14, 2026, 1:12 pm IST
SHARE ARTICLE
Jalandhar blast main accused Anil Sharma from Uttar Pradesh arrested
Jalandhar blast main accused Anil Sharma from Uttar Pradesh arrested

ਪੰਜਾਬ ਪੁਲਿਸ ਵੱਲੋਂ ਮੁਲਜ਼ਮ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ

ਜਲੰਧਰ: ਬੀ.ਐੱਸ.ਐੱਫ. ਹੈੱਡਕੁਆਰਟਰ ਦੇ ਸਾਹਮਣੇ 5 ਮਈ ਦੀ ਰਾਤ ਵਾਪਰੇ ਆਈ.ਈ.ਡੀ. ਬਲਾਸਟ ਮਾਮਲੇ ਵਿਚ ਪੁਲਿਸ ਅਤੇ ਖੁਫੀਆ ਵਿੰਗ ਨੂੰ ਅਹਿਮ ਸੁਰਾਗ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਲਾਸਟ ਮਾਮਲੇ ਵਿਚ ਪੁਲਿਸ ਅਤੇ ਏਜੰਸੀਆਂ ਨੇ ਮੁੱਖ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਦਾ ਨਾਮ ਅਨਿਲ ਸ਼ਰਮਾ ਬਤਾਇਆ ਜਾ ਰਿਹਾ ਹੈ ਅਤੇ ਉਹ ਯੂਪੀ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਵੱਲੋਂ ਆਰੋਪੀ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਪੰਜਾਬ ਪੁਲਿਸ ਧਮਾਕੇ ਦੇ ਪਿੱਛੇ ਦੀ ਸਾਜਿਸ਼ ਅਤੇ ਹਰ ਐਂਗਲ ਨੂੰ ਖੰਗਾਲਣ ਵਿਚ ਜੁਟੀ ਹੋਈ ਹੈ । ਸੂਤਰਾਂ ਅਨੁਸਾਰ ਸਾਜਿਸ਼ ਦੇ ਮੁੱਖ ਆਰੋਪੀ ਨੂੰ ਦਿੱਲੀ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਬਤਾਇਆ ਜਾ ਰਿਹਾ ਹੈ ਕਿ ਇਹ ਕਾਰਵਾਈ ਪੰਜਾਬ ਪੁਲਿਸ ਦੇ ਇਨਪੁੱਟ ਉਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਤਹਿਤ ਕੀਤੀ ਗਈ । ਇਸ ਮਾਮਲੇ ਦੇ ਤਾਰ ਆਈ.ਐੱਸ.ਆਈ. ਨਾਲ ਜੁੜੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਕਰਵਾਉਣ ਵਾਲਾ ਮਾਸਟਰਮਾਈਂਡ ਸ਼ਹਿਜ਼ਾਦ ਭੱਟੀ ਹੈ । ਸੂਤਰਾਂ ਅਨੁਸਾਰ ਆਈ.ਐੱਸ.ਆਈ. ਦੇ ਇਸ਼ਾਰੇ ਉਤੇ ਇਹ ਅੱਤਵਾਦੀ ਸਾਜਿਸ਼ ਦੀ ਯੋਜਨਾ ਸੀ । ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਮੁਲਜ਼ਮ ਨੇ ਸਿਮ ਕਾਰਡ ਦੇ ਰਾਹੀਂ ਧਮਾਕਾ ਕੀਤਾ। ਸੂਤਰਾਂ ਅਨੁਸਾਰ ਮੁਲਜ਼ਮ ਨੇ ਆਈ.ਡੀ. ਵਿਚ ਆਪਣਾ ਸਿਮ ਕਾਰਡ ਲਗਾਇਆ ਹੋਇਆ ਸੀ ਅਤੇ ਉਸੇ ਨੰਬਰ ਉਤੇ ਫੋਨ ਕੀਤਾ, ਜਿਸ ਸਿਮ ਨਾਲ ਆਈ.ਈ.ਡੀ ਲਗਾਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਆਈ.ਈ.ਡੀ. ਸਮੱਗਰੀ ਬਾਰਡਰ ਏਰੀਏ ਤੋਂ ਕਿਸੇ ਵਿਅਕਤੀ ਤੋਂ ਲਈ ਸੀ। ਇਸ ਲਈ ਸੁਰੱਖਿਆ ਏਜੰਸੀਆਂ ਉਸ ਆਰੋਪੀ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ । ਉਥੇ ਬਲਾਸਟ ਮਾਮਲੇ ਵਿਚ ਪੰਜਾਬ ਵਿਚ ਵੱਡਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੇਰ ਰਾਤ ਤੱਕ ਟੀਮਾਂ ਨਕੋਦਰ, ਕਪੂਰਥਲਾ, ਨਵਾਂਸ਼ਹਿਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੋਸ਼ਿਆਰਪੁਰ ਇਲਾਕਿਆਂ ਵਿਚ ਜਾਂਚ ਕਰ ਰਹੀਆਂ ਹਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement