ਖ਼ਬਰਾਂ |

ਤਾਜ਼ਾ |

ਲੁਧਿਆਣਾ: ਖੰਨਾ 'ਚ ਆਦਮਖੋਰ ਕੁੱਤਿਆਂ ਦਾ ਕਹਿਰ, ਮਜ਼ਦੂਰ ਨੂੰ ਨੋਚ ਕੇ ਮਾਰਿਆ, ਸਾਰੀ ਰਾਤ ਨੋਚਦੇ ਰਹੇ ਕੁੱਤੇ
Published : May 14, 2026, 10:08 pm IST
Updated : May 14, 2026, 10:08 pm IST
SHARE ARTICLE
Ludhiana: Man-eating dogs rampage in Khanna, laborer mauled to death, dogs kept on dancing all night
Ludhiana: Man-eating dogs rampage in Khanna, laborer mauled to death, dogs kept on dancing all night

35 ਸਾਲ ਦੇ ਰਾਮ ਈਸ਼ਵਰ ਵਜੋਂ ਹੋਈ ਮ੍ਰਿਤਕ ਦੀ ਪਛਾਣ

ਲੁਧਿਆਣਾ: ਖੰਨਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਵਾਰਾ ਅਤੇ ਆਦਮਖੋਰ ਬਣ ਚੁੱਕੇ ਕੁੱਤਿਆਂ ਦਾ ਖੌਫ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸਨ ਦੀ ਬੇਧਿਆਨੀ ਅਤੇ ਨਗਰ ਕੌਂਸਲ ਦੀ ਨਾਕਾਮੀ ਕਾਰਨ ਹੁਣ ਹਾਲਾਤ ਇੰਨੇ ਖ਼ਤਰਨਾਕ ਹੋ ਚੁੱਕੇ ਹਨ ਕਿ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਤਾਜ਼ਾ ਅਤੇ ਦਹਿਲਾ ਦੇਣ ਵਾਲੀ ਘਟਨਾ ਖੰਨਾ ਦੇ ਨੇੜਲੇ ਪਿੰਡ ਰਸੂਲੜਾ ਵਿੱਚ ਸਾਹਮਣੇ ਆਈ, ਜਿੱਥੇ ਇੱਕ ਮਜ਼ਦੂਰ ਨੂੰ ਕੁੱਤਿਆਂ ਦੇ ਝੁੰਡ ਨੇ ਜਿੰਦਾ ਨੋਚ-ਨੋਚ ਕੇ ਮਾਰ ਦਿੱਤਾ। ਇਹ ਘਟਨਾ ਨਾ ਸਿਰਫ਼ ਪ੍ਰਸ਼ਾਸਨ ਦੀ ਨਾਕਾਮੀ ਬਿਆਨ ਕਰਦੀ ਹੈ, ਸਗੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰੀ ਪ੍ਰਬੰਧਾਂ ’ਤੇ ਵੀ ਵੱਡੇ ਸਵਾਲ ਖੜ੍ਹੇ ਕਰਦੀ ਹੈ।

ਮ੍ਰਿਤਕ ਦੀ ਪਛਾਣ 35 ਸਾਲਾ ਰਾਮ ਈਸ਼ਵਰ ਵਜੋਂ ਹੋਈ ਹੈ, ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਮ ਈਸ਼ਵਰ ਰਾਤ ਸਮੇਂ ਖੇਤਾਂ ਵੱਲ ਗਿਆ ਹੋਇਆ ਸੀ, ਜਿੱਥੇ 10 ਤੋਂ 15 ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤੇ ਉਸਨੂੰ ਸਾਰੀ ਰਾਤ ਨੋਚਦੇ ਰਹੇ ਅਤੇ ਉਹ ਦਰਦ ਨਾਲ ਤੜਫਦਾ ਰਿਹਾ, ਪਰ ਕੋਈ ਮਦਦ ਲਈ ਨਹੀਂ ਪਹੁੰਚ ਸਕਿਆ।

ਉੱਥੇ ਹੀ ਖੰਨਾ ਸਿਵਲ ਹਸਪਤਾਲ ਦੇ SMO ਡਾ ਮਨਿੰਦਰ ਸਿੰਘ ਭਸਿਨ ਨੇ ਕਿਹਾ ਕੀ ਉਹਨਾਂ ਕੋਲ ਜਦੋ ਵਿਅਕਤੀ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਇਹ ਕਿਹਾ ਨਹੀਂ ਜਾ ਸਕਦਾ ਕਿ ਮੌਤ ਕੁੱਤੇ ਦੇ ਵੱਢਣ ਨਾਲ ਹੋਈ ਹੈ, ਮੌਤ ਦੇ ਅਸਲੀ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਪਤਾ ਲੱਗ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement