ਲਿਵਿੰਗ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਔਰਤ ਨੇ ਆਪਣੀ ਡੇਢ ਸਾਲ ਦੀ ਬੱਚੀ ਨੂੰ ਕੁੱਟਦਿਆਂ ਦੀ ਭੇਜੀ ਵੀਡਿਓ, ਦੋਵੇਂ ਕਰਦੇ ਹਨ ਨਸ਼ਾ, ਮਾਮਲਾ ਪਹੁੰਚਿਆ ਥਾਣੇ
ਤਰਨਤਾਰਨ: ਜਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਤਰਨਤਾਰਨ ਦੇ ਮੁਰਾਦਪੁਰ ਇਲਾਕੇ ਦੇ ਰਹਿਣ ਵਾਲੇ ਹੀਰਾ ਸਿੰਘ ਦੀ ਕਾਲ 1098 ’ਤੇ ਆਈ। ਉਸ ਵੱਲੋਂ ਆਪਣੀ ਪਤਨੀ ਦੀ ਸ਼ਿਕਾਇਤ ਕੀਤੀ ਗਈ ਕਿ ਉਸ ਦੀ ਪਤਨੀ ਨੇ ਆਪਣੀ ਬੇਟੀ ਦੀ ਕੁੱਟਮਾਰ ਕਰਦਿਆਂ ਦੀ ਵੀਡੀਓ ਮੈਨੂੰ ਭੇਜੀ ਹੈ। ਜਦੋਂ ਇਹ ਜਾਣਕਾਰੀ ਰਜੇਸ਼ ਕੁਮਾਰ ਨੂੰ ਮਿਲੀ, ਉਹ ਥਾਣਾ ਸਿਟੀ ਦੀ ਟੀਮ ਲੈ ਕੇ ਮਹਿਲਾ ਕਾਂਸਟੇਬਲਾਂ ਦੀ ਮੌਜੂਦਗੀ ਵਿੱਚ ਮੁਰਾਦਪੁਰ ਰੇਡ ਕਰਦੇ ਹਨ ਅਤੇ ਉਸ ਦੀ ਪਤਨੀ ਸਿਮਰ ਕੋਲੋਂ ਬੱਚੀ ਨੂੰ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਕੇ ਪਰਿਵਾਰ ਨੂੰ ਥਾਣੇ ਬੁਲਾਇਆ ਗਿਆ। ਇਸ ਸਬੰਧੀ ਕਾਰਵਾਈ ਅਮਲ ਦੇ ਵਿੱਚ ਲਿਆਂਦੇ ਹੋਏ ਬੱਚੀ ਨੂੰ ਦਾਦੀ ਦੇ ਹਵਾਲੇ ਕਰ ਦਿੱਤਾ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦਾ ਕਹਿਣਾ ਹੈ ਕਿ ਬੱਚੀ ਦਾ ਪਿਤਾ ਨਸ਼ੇ ਦਾ ਆਦੀ ਹੈ ਅਤੇ ਉਹ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਜਾਂਦਾ ਹੈ ਤੇ ਉਸ ਦੀ ਪਤਨੀ ਦੇ ਕੋਲ ਉਸ ਦੀ ਬੱਚੀ ਸੁਰੱਖਿਅਤ ਨਹੀਂ ਹੈ, ਕਿਉਂਕਿ ਉਸ ਨੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਕਾਰਨ ਉਸ ਦੀ ਕਸਟਡੀ ਦਾਦੀ ਨੂੰ ਦੇ ਕੇ ਦਾਦੀ ਨੂੰ ਸਪਾਂਸਰਸ਼ਿਪ ਦੀ ਰਕਮ 4000 ਮਹੀਨਾ ਦਿੱਤਾ ਜਾਏਗੀ, ਤਾਂ ਜੋ ਬੱਚੀ ਦਾ ਪਾਲਣ ਪੋਸ਼ਣ ਕਰ ਸਕਣ। ਜੇਕਰ ਮਾਂ ਜਾਂ ਪਿਤਾ ਬੱਚੀ ਨੂੰ ਮਿਲਣਾ ਚਾਹੁੰਦੇ ਹਨ ਤੇ ਉਹ ਮਿਲ ਸਕਦੇ ਹਨ। ਲੇਕਿਨ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਕਾਰਨ ਇਸ ਰਿਸ਼ਤੇ ਨੂੰ ਮਾਨਤਾ ਨਹੀਂ ਮਿਲਦੀ ਅਤੇ ਬੱਚੇ ਨੂੰ ਇਹਨਾਂ ਦੇ ਕੋਲ ਛੱਡਣਾ ਵੀ ਸੁਰੱਖਿਅਤ ਨਹੀਂ ਹੈ। ਜੇਕਰ ਇਹ ਜੋੜਾ ਆਪਸੀ ਰਜ਼ਾਮੰਦੀ ਨਾਲ ਆਪਣੇ ਆਪ ਨੂੰ ਨਸ਼ੇ ਦੀ ਚਪੇਟ ਵਿੱਚੋਂ ਬਾਹਰ ਕੱਢ ਕੇ ਵਿਆਹ ਕਰਵਾਉਂਦੇ ਹਨ ਤੇ ਮੁੜ ਬੱਚੀ ਦੇ ਪੁਨਰਵਾਸ ਉੱਪਰ ਵਿਚਾਰ ਕੀਤਾ ਜਾ ਸਕਦਾ ਹੈ।
