ਖ਼ਬਰਾਂ |

ਤਾਜ਼ਾ |

ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਖੁੱਲ੍ਹੀ ਪੋਲ: ਕੇਵਲ ਸਿੰਘ ਢਿੱਲੋਂ
Published : Sep 16, 2026, 9:25 pm IST
Updated : Sep 16, 2026, 9:25 pm IST
SHARE ARTICLE
An open look at Punjab's education revolution: Kewal Singh Dhillon
An open look at Punjab's education revolution: Kewal Singh Dhillon

'ਸਕੂਲਾਂ ਵਿੱਚ ਅਧਿਆਪਕਾਂ ਦਾ ਪ੍ਰਬੰਧ ਅਤੇ ਸਕੂਲੀ ਬੱਸਾਂ ਦੇ ਕਿਰਾਏ ਦੀ ਤਰੰਤ ਅਦਾਇਗੀ ਕਰੇ ਸੂਬਾ ਸਰਕਾਰ'

ਚੰਡੀਗੜ੍ਹ: ਸਿੱਖਿਆ ਕ੍ਰਾਂਤੀ ਦੇ ਨਾਂ ‘ਤੇ ਪੰਜਾਬ ਵਿੱਚ ਵੱਡਾ ਢਿੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ  ਦੇ ਦਾਅਵਿਆਂ ਦੀ ਪੋਲ ਖੁਲ੍ਹ ਗਈ ਹੈ। ਪੰਜਾਬ ਭਾਜਪਾ ਦੇ ਸੂਬਾ  ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਸੂਬੇ ਵਿੱਚ ਪੁਰਾਣੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰ ਕੇ ਸਰਕਾਰ ਵਲੋਂ ਬਣਾਏ ਗਏ 'ਸਕੂਲ ਆਫ ਐਮੀਨੈਂਸ' ਵਿੱਚ ਅਧਿਆਪਕਾਂ ਅਤੇ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। 

ਉਨ੍ਹਾਂ ਮੋਗਾ ਦੇ ਵਾਰਡ ਨੰਬਰ 1 ਦੇ ਸਕੂਲ ਆਫ ਐਮੀਨੈਂਸ' (ਲੰਡੇਕੇ) ਦੀ ਮਿਸਾਲ ਦਿਦਿੰਆਂ ਕਿਹਾ ਕਿ ਲੈਕਚਰਾਰਾਂ ਦੀ ਘਾਟ ਕਾਰਨ ਸਕੂਲ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਦੀ ਪੜਾਈ ਪ੍ਰਭਾਵਿਤ ਹੋ ਰਹੀ। 

ਸਰਦਾਰ ਢਿੱਲੋਂ ਨੇ ਕਿਹਾ ਕਿ ਇਸੇ ਸਕੂਲ਼ ਵਿੱਚ ਪੈਸੇ ਦੀ ਅਦਾਇਗੀ ਨਾ ਹੋਣ ਕਾਰਨ ਬੱਸ ਮਾਲਕਾਂ ਨੇ ਵਿਦਿਆਰਥੀਆਂ ਨੂੰ ਲਿਆਉਣ ਵਾਲੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ। ਜਿਸ ਨਾਲ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਦਾਰ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਫੋਕੀ ਬਿਆਨਬਾਜ਼ੀ ਛੱਡ ਕੇ ਸਕੂਲੀ ਬੱਚਿਆ ਦੇ ਭਵਿੱਖ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਅਧਿਆਪਕਾਂ ਦਾ ਪ੍ਰਬੰਧ ਕਰੇ ਅਤੇ ਸਕੂਲੀ ਬੱਸਾਂ ਦੇ ਕਿਰਾਏ ਦੀ ਤਰੰਤ ਅਦਾਇਗੀ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।

ਸਰਦਾਰ ਢਿੱਲੋਂ ਨੇ ਕਿਹਾ ਕਿਹਾ ਸੂਬਾ ਸਰਕਾਰ ਕਿਹਾ ਸਰਕਾਰ ਦੇ ਝੂਠੇ ਵਾਅਦੇ ਹੁਣ ਲੋਕਾਂ ਸਾਹਮਣੇ ਆਉਣ ਲੱਗੇ ਹਨ ਅਤੇ ਪੰਜਾਬ ਦੇ ਲੋਕ ਨੂੰ ਹੁਣ ਸਰਕਾਰ ਨੂੰ ਇਸ ਦਾ ਜਵਾਬ ਦੇਣ ਪਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement