ਖ਼ਬਰਾਂ |

ਤਾਜ਼ਾ |

ਬਰਨਾਲਾ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਭਦੌੜ ਪੁਲਿਸ ਦੀ ਵੱਡੀ ਕਾਰਵਾਈ, ਅਫੀਮ ਸਮੇਤ ਏਅਰ ਫੋਰਸ ਦਾ ਕਾਂਸਟੇਬਲ ਗ੍ਰਿਫ਼ਤਾਰ
Published : Jun 18, 2026, 9:55 pm IST
Updated : Jun 18, 2026, 9:55 pm IST
SHARE ARTICLE
Barnala: Major operation by Bhadaur Police under the war against drugs campaign, Air Force constable arrested with opium
Barnala: Major operation by Bhadaur Police under the war against drugs campaign, Air Force constable arrested with opium

ਅਫੀਮ ਵੇਚਣ ਦੇ ਇਰਾਦੇ ਨਾਲ ਬੱਸ ਰਾਹੀਂ ਭਦੌੜ ਪਹੁੰਚਿਆ ਸੀ

ਬਰਨਾਲਾ: ਯੁੱਧ ਨਸ਼ਿਆਂ ਵਿਰੁੱਧ ਮੁਹੀਮ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਮੱਦੇ ਨਜ਼ਰ ਪੁਲਿਸ ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਉਹਨਾਂ ਨੇ ਇੱਕ ਨਸ਼ਾ ਤਸਕਰ ਨੂੰ 3 ਕਿਲੋ 15 ਗ੍ਰਾਮ ਅਫੀਮ ਸਮੇਤ ਕਾਬੂ ਕਰ ਲਿਆ। ਜਿਸ ਦੀ ਬਾਜ਼ਾਰ ਵਿੱਚ ਕੀਮਤ 5 ਲੱਖ 50 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। 

ਜਿਸ ਦੀ ਪਹਿਚਾਨ ਇੰਡੀਅਨ ਏਅਰ ਫੋਰਸ ਚੰਡੀਗੜ੍ਹ ਵਿੱਚ ਬਤੌਰ ਕਾਂਸਟੇਬਲ ਦੀ ਡਿਊਟੀ ਕਰਨ ਵਾਲੇ 35 ਸਾਲ ਦੇ ਸਿਮਰਤਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ, ਵਾਸੀ ਪਿੰਡ ਬੁਤਾਲਾ,ਤਹਿਸੀਲ ਬਾਬਾ ਬਕਾਲਾ, ਜਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। 

ਇਸ ਮੌਕੇ ਪੁਲਿਸ ਥਾਣਾ ਭਦੌੜ ਦੇ ਐਸਐਚਓ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੀਜੀਪੀ ਪੰਜਾਬ ਪੁਲਿਸ ਅਤੇ ਐਸਐਸਪੀ ਬਰਨਾਲਾ ਦੀ ਅਗਵਾਈ ਹੇਠ ਭਦੌੜ ਅੰਦਰ ਨਸ਼ਾ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਸ ਤਹਿਤ ਪਿਛਲੇ ਦਿਨੀ ਇੱਕ ਸ਼ੱਕੀ ਵਿਅਕਤੀ ਜੋ ਨੇੜਲੇ ਪਿੰਡ ਜੰਗੀਆਣਾ ਬੱਸ ਸਟੈਂਡ ਤੇ ਪੁਲਿਸ ਨੂੰ ਦੇਖਕੇ ਭੱਜਣ ਲੱਗਿਆ ਤਾਂ ਪੁਲਿਸ ਨੇ ਉਹ ਮੌਕੇ ਤੇ ਫੜਕੇ ਉਸਦੀ ਤਲਾਸ਼ੀ ਲਈ, ਤਾਂ ਉਸ ਦੀ ਕਿੱਟ ਵਿੱਚੋਂ 3 ਕਿਲੋ 15 ਗ੍ਰਾਮ ਅਫੀਮ ਬਰਾਮਦ ਹੋਈ। ਜਿੱਥੇ ਭਦੌੜ ਪੁਲਿਸ ਨੇ ਇਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ 18 ਐਨ.ਡੀ.ਪੀ.ਐਸ ਐਕਟ ਤਹਿਤ ਮੁਕਦਮਾ ਦਰਜ ਕਰ ਲਿਆ। 

ਜਿੱਥੇ ਪੁੱਛ ਗਿੱਛ ਤੋ ਇਹ ਸਾਹਮਣੇ ਆਇਆ ਕਿ ਫੜਿਆ ਗਿਆ ਇਹ ਨਸ਼ਾ ਤਸਕਰ ਜੋ ਇੰਡੀਅਨ ਏਅਰ ਫੋਰਸ ਚੰਡੀਗੜ੍ਹ ਵਿੱਚ ਬਤੌਰ ਕਾਂਸਟੇਬਲ ਤੌਰ ਤੇ ਪਿਛਲੇ 15 ਸਾਲਾਂ ਤੋਂ ਨੌਕਰੀ ਕਰ ਰਿਹਾ ਹੈ। ਭਦੌੜ ਪੁਲਿਸ ਨੂੰ ਮਾਨਯੋਗ ਅਦਾਲਤ ਵਿੱਚੋਂ 2 ਦਿਨਾਂ ਦੇ ਪੁਲਿਸ ਰਿਮਾਂਡ ਮਿਲਿਆ ਹੈ। 

ਇਸ ਦੀ ਪਹਿਚਾਨ 35 ਸਾਲ ਦੇ ਸਿਮਰਤਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਪੁੱਤਰ ਮੱਖਣ ਸਿੰਘ ਬਾਸੀ ਪਿੰਡ ਬੁਤਾਲਾ,ਤਹਿਸੀਲ ਬਾਬਾ ਬਕਾਲਾ, ਜਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਜੋ ਇੰਡੀਅਨ ਏਅਰ ਫੋਰਸ ਚੰਡੀਗੜ੍ਹ ਵਿੱਚ ਬਤੌਰ ਪਿਛਲੇ 15 ਸਾਲਾਂ ਤੋਂ ਕਾਂਸਟੇਬਲ ਵਜੋਂ ਡਿਊਟੀ ਕਰਦਾ ਹੈ ਉੱਥੇ ਪੁਲਿਸ ਦੀ ਪਹਿਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਅਫੀਮ ਬਰੇਲੀ ਤੋਂ ਭਦੌੜ ਵਿੱਚ ਲੈਕੇ ਆਇਆ ਸੀ। 

ਪੁਲਿਸ ਵੱਲੋਂ ਡੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਤੇ ਕਿਹੜੇ ਵਿਅਕਤੀ ਨੂੰ ਅੱਗੇ ਇਹ ਨਸ਼ਾ ਸਪਲਾਈ ਹੋਣਾ ਸੀ। ਇਸ ਮੌਕੇ ਪੁਲਿਸ ਥਾਣਾ ਭਦੋੜ ਦੇ ਐਸਐਚਓ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ਵਿੱਚ ਸੰਬੰਧਿਤ ਨਸ਼ਾ ਤਸਕਰਾਂ ਦੀ ਹੋਰ ਵੀ ਗ੍ਰਿਫਤਾਰੀ ਜਲਦ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਭਦੌੜ ਦੇ ਐਸਐਚਓ ਇੰਸਪੈਕਟਰ ਹਰਸਿਮਰਨਜੀਤ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਉਪਲਬਧੀ ਹਾਸਿਲ ਕੀਤੀ ਹੈ। 

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਸ ਨਸ਼ਾ ਤਸਕਰ ਦੀ ਪ੍ਰਾਪਟੀ ਦੀ ਜਾਂਚ ਵੀ ਕੀਤੀ ਜਾਵੇਗੀ। ਉੱਥੇ ਇੱਕ ਜਿੰਮੇਦਾਰ ਏਅਰ ਫੋਰਸ ਦੇ ਕਾਂਸਟੇਬਲ ਵੱਲੋਂ ਨਸ਼ਾ ਤਸਕਰੀ ਦੇ ਕਾਰੋਬਾਰ ਨਾਲ ਜੁੜੀਆਂ ਤਾਰਾਂ ਵੱਡੇ ਸਵਾਲ ਖੜੇ ਕਰ ਰਹੀਆਂ ਹਨ। ਜੋ ਅਜਿਹੇ ਨਸ਼ਾ ਤਸਕਰ ਏਅਰ ਫੋਰਸ ਦਾ ਨਾਮ ਵੀ ਬਦਨਾਮ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement