ਖ਼ਬਰਾਂ |

ਤਾਜ਼ਾ |

ਪਿੰਡ ਕਾਹਨੇ-ਕੇ ਵਿਖੇ ਨਹਿਰੀ ਖਾਲ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ
Published : Jun 18, 2026, 3:29 pm IST
Updated : Jun 18, 2026, 3:29 pm IST
SHARE ARTICLE
Two sides face off over canal in Kahne-K village
Two sides face off over canal in Kahne-K village

ਕਿਸਾਨਾਂ ਨੇ ਧੱਕੇਸ਼ਾਹੀ ਨਾਲ ਬਿਜਾਈ ਫਸਲ ਵਿੱਚ ਖਾਲ ਪਵਾਉਣ ਦੇ ਲਾਏ ਗੰਭੀਰ ਦੋਸ਼

ਬਰਨਾਲਾ : ਬਰਨਾਲਾ ਦੇ ਨੇੜਲੇ ਪਿੰਡ ਕਹਾਨੇ-ਕੇ ਵਿਖੇ ਖੇਤ ਵਿੱਚ ਨਹਿਰੀ ਖਾਲ ਬਣਾਉਣ ਨੂੰ ਲੈਕੇ ਦੋ ਧਿਰਾਂ ਆਹਮੋ ਸਾਹਮਣੇ ਦਿਖਾਈ ਦਿੱਤੀਆਂ। ਜਿੱਥੇ ਦੋਹੇ ਧਿਰਾਂ ਵੱਲੋਂ ਖਾਲ ਨਾ ਬਣਾਉਣ ਅਤੇ ਖਾਲ ਬਣਾਉਣ ਨੂੰ ਲੈ ਕੇ ਅੜੇ ਹੋਏ ਸਨ ਜਿੱਥੇ ਮੌਕੇ ਤੇ ਦੋਵੇਂ ਧਿਰਾਂ ਦੇ ਕਿਸਾਨ ਇਕੱਠੇ ਹੋਏ ਉੱਥੇ ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਭੁਪਿੰਦਰਦੇਵ, ਨਹਿਰੀ ਪਟਵਾਰੀ ਸਮੇਤ ਐਸਐਚਓ ਰੂੜੇਕੇ ਕਲਾਂ ਪੁਲਿਸ ਪ੍ਰਸ਼ਾਸਨ ਨੂੰ ਮੌਜੂਦ ਰਿਹਾ।

16 ਏਕੜ ਰਕਬੇ ਵਿੱਚੋਂ 4 ਏਕੜ ਦੀ ਬਾਹੀ ਵਿੱਚ ਇਹ ਖਾਲ ਧੱਕੇ ਨਾਲ ਪਾਇਆ ਜਾ ਰਿਹਾ ਹੈ- ਹਰਦੀਪ ਸਿੰਘ

ਇਸ ਮੌਕੇ ਕਿਸਾਨ ਹਰਦੀਪ ਸਿੰਘ ਅਤੇ ਕਿਸਾਨ ਬਲਵੀਰ ਸਿੰਘ ਨੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਦੂਜੀ ਧਿਰ ਨਾਲ ਮਿਲ ਕੇ ਧੱਕੇਸ਼ਾਹੀ ਨਾਲ ਉਹਨਾਂ ਦੇ ਖੇਤ ਵਿੱਚ ਬਿਜਾਈ ਕੀਤੀ ਗਈ ਫਸਲ ਨੂੰ ਉਜਾੜ ਕੇ ਨਹਿਰੀ ਖਾਲ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਉਹਨਾਂ ਨੇ ਮਾਨਯੋਗ ਹਾਈਕੋਰਟ ਵਿੱਚ ਵੀ ਇਸ ਸਬੰਧੀ ਅਪੀਲ ਦਾਖਲ ਕੀਤੀ ਸੀ। ਕਿਸਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਦਾਦੇ ਪੜਦਾਦੇ ਤੱਕ ਇਹ ਖਾਲ ਨਹੀਂ ਸੀ। ਉਨਾਂ ਦੇ 16 ਏਕੜ ਰਕਬੇ ਵਿੱਚੋਂ 4 ਏਕੜ ਦੀ ਬਾਹੀ ਵਿੱਚ ਇਹ ਖਾਲ ਧੱਕੇ ਨਾਲ ਪਾਇਆ ਜਾ ਰਿਹਾ ਹੈ। ਉੱਥੇ ਕਿਸਾਨ ਬਲਵੀਰ ਸਿੰਘ ਨੇ ਕਿਹਾ ਕਿ 50 ਸਾਲ ਤੱਕ ਕੋਈ ਖਾਲ ਨਹੀਂ ਸੀ ਪਰ ਧੱਕੇ ਨਾਲ ਨਹਿਰੀ ਖਾਲ ਪਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਉਹਨਾਂ ਨੂੰ ਕੋਈ ਵੀ ਨਕਸ਼ਾ ਨਹੀਂ ਦਿੱਤਾ । ਉਹਨਾਂ ਮਿਲੀ ਭੁਗਤ ਦੇ ਵੀ ਗੰਭੀਰ ਦੋਸ਼ ਲਾਏ ਹਨ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜੇਕਰ ਕੋਈ ਵੀ ਨਹਿਰੀ ਪਾਣੀ ਕਿਸਾਨਾਂ ਨੂੰ ਅੱਗੇ ਭੇਜਣਾ ਚਾਹੁੰਦੇ ਹਨ ਉਹ ਖੇਤ ਵਿੱਚੋਂ ਅੰਡਰਗਰਾਊਂਡ ਪਾਈਪ ਲਾਈਨ ਰਾਹੀਂ ਨਹਿਰੀ ਪਾਣੀ ਦਾ ਸਹਿਯੋਗ ਕਰਨਗੇ । ਸਰਕਾਰ ਦੀ ਅੰਡਰਗਰਾਊਂਡ ਨਹਿਰੀ ਸਪਲਾਈ ਲਈ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ। ਪਰ ਧੱਕੇ ਨਾਲ ਅੱਜ ਖੇਤ ਵਿੱਚ ਖੜੀ ਫਸਲ ਨੂੰ ਉਜਾੜ ਕੇ ਖਾਲ ਜਮੀਨ ਦੇ ਉੱਪਰ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਹਨ। ਉਨਾਂ ਦੀ ਜਮੀਨ ਵਿੱਚੋਂ ਖਾਲ ਲੰਘਾਕੇ ਉਹਨਾਂ ਦੀ ਜਮੀਨ ਦੇ ਟੁਕੜੇ ਕਰ ਦਿੱਤੇ । ਸਾਹਮਣੇ ਖੇਤ ਨਾਲ ਲੱਗਦੀ ਲਿੰਕ ਸੜਕ 2012 ਤੋਂ ਬਣੀ ਹੈ ਜਿੱਥੇ ਕੋਈ ਵੀ ਅੰਡਰਗਰਾਉਂਡ ਨਹਿਰੀ ਪੁਲੀ ਨਹੀਂ। ਉਹਨਾਂ ਨੇ ਆਪਣੇ ਨਾਲ ਸ਼ਰੇਆਮ ਧੱਕੇਸ਼ਾਹੀ ਕਿਹਾ ਹੈ।

ਇਸ ਮਾਮਲੇ ਨੂੰ ਲੈਕੇ ਦੂਜੀ ਧਿਰ ਦੇ ਕਿਸਾਨ ਖੁਸ਼ਪ੍ਰੀਤ ਸਿੰਘ ਨੇ ਕਿਹਾ ਕਿ 1976 ਦੇ ਰਿਕਾਰਡ ਤੋਂ ਬਾਅਦ ਨਹਿਰੀ ਪਾਣੀ ਦਾ ਹੱਕ ਉਹਨਾਂ ਦੇ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਸੀ। 30-35 ਸਾਲ ਪਹਿਲਾਂ ਇਹ ਖਾਲ ਦੂਜੀ ਧਿਰ ਵੱਲੋਂ ਵਾਹ ਲਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਰਕਾਰ ਦੇ ਹੁਕਮਾਂ ਤਹਿਤ ਨਹਿਰੀ ਵਿਭਾਗ ਐਸਡੀਐਮ ਅਤੇ ਐਕਸ਼ਨ ਕੋਲ ਅਪੀਲ ਕੀਤੀ ਸੀ। ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਹੁਕਮਾਂ ਤਹਿਤ ਅੱਜ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਾਂਤਮਈ ਤਰੀਕੇ ਨਾਲ ਇਹ ਖਾਲ ਪਾਇਆ ਗਿਆ ਹੈ ਜਿਸ ਨਾਲ 10 ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲੇਗਾ। ਉਨਾਂ ਆਪਣੇ ਤੇ ਧੱਕੇਸ਼ਾਹੀ ਦੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਕਿਹਾ ਕਿ ਕਾਨੂੰਨ ਅਨੁਸਾਰ ਸਾਰਾ ਪ੍ਰਸ਼ਾਸਨ ਦੀ ਹਾਜ਼ਰੀ ਬਿਨਾਂ ਕਿਸੇ ਲੜਾਈ-ਝਗੜੇ ਸ਼ਾਂਤਮਈ ਤਰੀਕੇ ਨਾਲ ਵਿੱਚ ਹੋਇਆ ਹੈ।

 ਇਸ ਮੌਕੇ ਨਹਿਰੀ ਵਿਭਾਗ ਦੇ ਧਨੋਲਾ ਜਿਲ੍ਹੇਦਾਰ ਭਾਵਿੰਦਰ ਦੇਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਯੋਗ ਮੰਡਲ ਨਹਿਰ ਅਫਸਰ ਸੰਗਰੂਰ ਅਤੇ ਐਸਡੀਓ ਸਾਹਿਬ ਹਰੀਗੜ੍ਹ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਿੰਡ ਕਾਹਨੇ-ਕੇ ਵਿਖੇ ਮੋਘਾ ਬੁਰਜੀ 55180-ਐਲ ਰਜਵਾਹਾ ਧਨੋਲਾ ਦੇ ਫੈਸਲੇ ਅਨੁਸਾਰ 3.5 ਕਿਲੇ ਖਾਲ ਜ਼ਿਲੇਦਾਰ ਧਨੌਲਾ,ਹਲਕਾ ਪਟਵਾਰੀ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮੌਜੂਦਗੀ ਵਿੱਚ ਬਹਾਲ ਕਰਵਾਇਆ।ਫੈਸਲੇ ਦੇ ਮੁਤਾਬਿਕ ਉਹਨਾਂ ਦੀ ਇਨ ਬਿਨ ਪਾਲਨਾ ਕਰਦੇ ਹੋਏ ਇਹ ਜੋ ਖਾਲ ਨੂੰ ਰੁਕਿਆ ਹੋਇਆ ਸੀ। ਓ.ਪੀ.ਕਿਓ ਤਿੰਨ ਪੁਆਇੰਟਾਂ ਨੂੰ ਲਾਗੂ ਕੀਤਾ ਗਿਆ ਹੈ। ਇਹ ਖਾਲ ਅਗਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਫਰਵਰੀ ਮਹੀਨੇ ਦਾ ਇਹ ਫੈਸਲਾ ਆਇਆ ਹੋਇਆ ਸੀ ਜਿੱਥੇ ਪਹਿਲਾਂ ਹੀ ਕਿਸਾਨ ਨੂੰ ਪ੍ਰਬੰਧ ਕਰਨ ਦਾ ਕਿਹਾ ਗਿਆ ਸੀ ਪਰ ਬਾਰ-ਬਾਰ ਖੇਤ ਵਿੱਚ ਬਿਜਾਈ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਇਹ ਨਹਿਰੀ ਖਾਲ ਪਵਾਇਆ ਗਿਆ ਹੈ। ਕਿਸੇ ਤਰ੍ਹਾਂ ਦਾ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਕਾਨੂੰਨ ਅਨੁਸਾਰ ਇਹ ਖਾਲ ਪਵਾਇਆ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਅੰਡਰਗਰਾਊਂਡ ਪਾਈਪ ਲਾਈਨ ਪਾਈ ਜਾਵੇਗੀ ਪਰ ਉਹਨਾਂ ਕੋਲ ਨਹਿਰੀ ਖਾਲ ਪਵਾਉਣ ਦਾ ਹੁਕਮ ਹੋਇਆ ਸੀ ਲਾਗੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹੁਕਮ ਤਹਿਤ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਸੋ ਇੱਕ ਪਾਸੇ ਕਿਸਾਨ ਆਪਣੀ ਖੜੀ ਫਸਲ ਵਿੱਚ ਪੈ ਰਹੇ ਖਾਲ ਨੂੰ ਲੈ ਕੇ ਗੰਭੀਰ ਦੋਸ਼ ਲਾ ਰਹੇ ਹਨ ਪਰ ਦੂਜੇ ਪਾਸੇ ਕਿਸਾਨ ਆਪਣੇ ਖੇਤਾਂ ਵਿੱਚ ਪਾਣੀ ਪਹੁੰਚਣ ਨੂੰ ਲੈ ਕੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਨਜ਼ਰ ਆਏ ਉੱਥੇ ਵੱਡੀ ਤਾਦਾਦ ਦੇ ਵਿੱਚ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਮੌਜੂਦ ਰਹੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement