ਖ਼ਬਰਾਂ |

ਤਾਜ਼ਾ |

ਕੈਨੇਡਾ 'ਚ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦਾ ਕਤਲ
Published : Jul 18, 2026, 6:51 am IST
Updated : Jul 18, 2026, 9:55 am IST
SHARE ARTICLE
photo
photo

ਬਰੈਂਪਟਨ ਦੇ 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਗਈ

ਬਰੈਂਪਟਨ : ਕੈਨੇਡਾ ਦੀ ਧਰਤੀ ਨੇ ਇਕ ਹੋਰ ਪੰਜਾਬੀ ਨੌਜਵਾਨ ਖੋਹ ਲਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦਾ ਕਤਲ ਕਰ ਕੇ ਲਾਸ਼ ਨਾਲੇ ਵਿਚ ਸੁੱਟ ਦਿਤੀ ਗਈ। ਹੈਮਿਲਟਨ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਮ੍ਰਿਤਕ ਪਾਏ ਗਏ ਟਰੱਕ ਡਰਾਈਵਰ ਦੀ ਸ਼ਨਾਖ਼ਤ ਬਰੈਂਪਟਨ ਦੇ 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਗਈ ਹੈ, ਜੋ 2022 ਵਿਚ ਪੰਜਾਬ ਤੋਂ ਕੈਨੇਡਾ ਪੁੱਜਾ ਅਤੇ ਬਰੈਂਪਟਨ ਮੂਵ ਹੋਣ ਤੋਂ ਪਹਿਲਾਂ ਕੁੱਝ ਸਮਾਂ ਹੈਲੀਫ਼ੈਕਸ ਵਿਖੇ ਵੀ ਰਿਹਾ।

ਹੈਮਿਲਟਨ ਪੁਲਿਸ ਨੇ ਦਸਿਆ ਕਿ ਤਰਨਪ੍ਰੀਤ ਸਿੰਘ ਦਾ ਕਤਲ ਕਿਸੇ ਹੋਰ ਥਾਂ ਕੀਤਾ ਗਿਆ ਅਤੇ ਸਬੂਤਾਂ ’ਤੇ ਪਰਦਾ ਪਾਉਣ ਲਈ ਕਾਤਲਾਂ ਨੇ ਲਾਸ਼ ਸਟੋਨੀ ਕ੍ਰੀਕ ਦੇ ਇਕ ਨਾਲੇ ਵਿਚ ਸੁੱਟ ਦਿਤੀ। ਪੁਲਿਸ ਨੇ ਅੱਗੇ ਦਸਿਆ ਕਿ ਇਕ ਰਾਹਗੀਰ ਨੇ ਸੀਵਰੇਜ ਨਾਲੇ ਵਿਚ ਲਾਸ਼ ਦੇਖੀ ਤਾਂ 911 ’ਤੇ ਇਤਲਾਹ ਦੇ ਦਿਤੀ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਤਰਨਪ੍ਰੀਤ ਸਿੰਘ ਪਾਣੀ ਵਿਚ ਅੱਧਾ ਡੁੱਬਿਆ ਮਿਲਿਆ ਅਤੇ ਬਾਹਰ ਕੱਢਣ ਮਗਰੋਂ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ।  
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement