ਖ਼ਬਰਾਂ |

ਤਾਜ਼ਾ |

ਪੰਜਾਬ ਵਿਚ ਬੇਰੁਜ਼ਗਾਰੀ ਕੌਮੀ ਔਸਤ ਨਾਲੋਂ ਵੱਧ
Published : Apr 19, 2026, 6:29 am IST
Updated : Apr 19, 2026, 7:35 am IST
SHARE ARTICLE
photo
photo

ਮਿਆਦੀ ਕਿਰਤ ਬਲ ਸਰਵੇ (ਪੀ.ਐਲ.ਐਫ਼.ਐੱਸ.) 2025 ਨੇ ਪੰਜਾਬ ਅਤੇ ਹਰਿਆਣਾ ਵਿਚ ਬੇਰੁਜ਼ਗਾਰੀ ਦੀ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ।

ਨਵੀਂ ਦਿੱਲੀ: ਮਿਆਦੀ ਕਿਰਤ ਬਲ ਸਰਵੇ (ਪੀ.ਐਲ.ਐਫ਼.ਐੱਸ.) 2025 ਨੇ ਪੰਜਾਬ ਅਤੇ ਹਰਿਆਣਾ ਵਿਚ ਬੇਰੁਜ਼ਗਾਰੀ ਦੀ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ। ਕੌਮੀ ਪੱਧਰ ’ਤੇ ਬੇਰੁਜ਼ਗਾਰੀ ਦਰ 5.3% ਹੈ, ਪਰ ਪੰਜਾਬ ਵਿਚ ਇਹ 6.7% ਦਰਜ ਕੀਤੀ ਗਈ ਹੈ।

ਖ਼ਾਸ ਕਰ ਕੇ ਸੂਬੇ ਦੇ ਪਿੰਡਾਂ ਵਿਚ ਇਹ ਦਰ 7.4% ਤਕ ਪਹੁੰਚ ਗਈ ਹੈ। ਰੀਪੋਰਟ ਵਿਖਾਉਂਦੀ ਹੈ ਕਿ ਉੱਚ ਸਿੱਖਿਆ ਵੀ ਰੁਜ਼ਗਾਰ ਦੀ ਗਾਰੰਟੀ ਨਹੀਂ। ਗਰੈਜੂਏਟਾਂ ਦੀ ਬੇਰੁਜ਼ਗਾਰੀ ਪੰਜਾਬ ਵਿਚ 20.6% ਤਕ ਪਹੁੰਚ ਗਈ ਹੈ। ਪੋਸਟਗ੍ਰੈਜੂਏਟਾਂ ਵਿਚ ਵੀ ਪੰਜਾਬ ਵਿਚ ਬੇਰੁਜ਼ਗਾਰੀ 11.6% ਹੈ। ਇਸ ਹਾਲਾਤ ’ਤੇ ਮਾਹਰ ਚੇਤਾਵਨੀ ਦੇ ਰਹੇ ਹਨ। ਇਕ ਅਰਥਸ਼ਾਸਤਰੀ ਨੇ ਕਿਹਾ, ‘‘ਸਿਖਿਆ ਦਾ ਤੇਜ਼ੀ ਨਾਲ ਵਾਧਾ ਹੋਇਆ ਹੈ।

ਪਰ ਉਦਯੋਗਿਕ ਵਿਕਾਸ ਉਸੇ ਗਤੀ ਨਾਲ ਨਹੀਂ ਹੋਇਆ। ਇਸ ਕਰ ਕੇ ਡਿਗਰੀਧਾਰੀਆਂ ਨੂੰ ਢੁਕਵੀਆਂ ਨੌਕਰੀਆਂ ਨਹੀਂ ਮਿਲ ਰਹੀਆਂ।’’ ਪੰਜਾਬ ਵਿਚ ਉਦਯੋਗਿਕ ਵੰਨ-ਸੁਵੰਨਤਾ ਦੀ ਕਮੀ ਕਾਰਨ ਸਿੱਖਿਆਯੁਕਤ ਨੌਜੁਆਨਾਂ ਲਈ ਮੌਕੇ ਹੋਰ ਵੀ ਘੱਟ ਹਨ। ਰੀਪੋਰਟ ਇਹ ਵੀ ਦਰਸਾਉਂਦੀ ਹੈ ਕਿ ਬਹੁਤ ਸਾਰੇ ਨੌਜੁਆਨ ਅਪਣੇ ਆਪ-ਰੁਜ਼ਗਾਰ ਜਾਂ ਅਸੰਗਠਤ ਖੇਤਰ ਵਿਚ ਹਨ, ਜੋ ਉਨ੍ਹਾਂ ਦੀਆਂ ਉਮੀਦਾਂ ਨਾਲ ਮੇਲ ਨਹੀਂ ਖਾਂਦਾ। (ਏਜੰਸੀ)
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement