ਖ਼ਬਰਾਂ |

ਤਾਜ਼ਾ |

ਪੰਜਾਬ ਦੇ ਕਿਸਾਨਾਂ ਨੂੰ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਸੁਨੀਲ ਜਾਖੜ
Published : May 19, 2026, 2:06 pm IST
Updated : May 19, 2026, 2:06 pm IST
SHARE ARTICLE
Farmers of Punjab will not be allowed to face shortage of fertilizer: Sunil Jakhar
Farmers of Punjab will not be allowed to face shortage of fertilizer: Sunil Jakhar

ਕਿਸਾਨਾਂ ਨੂੰ ਸਬਸਿਡੀ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ ਖਾਦ

ਚੰਡੀਗੜ੍ਹ  : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਚੰਡੀਗੜ੍ਹ ’ਚ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਉਨ੍ਹਾਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ’ਚ ਭਾਜਪਾ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦਾ ਮੁੱਦਿਆ ਚੁੱਕਿਆ ਅਤੇ ਉਨ੍ਹਾਂ ਇਸ ਮਾਮਲੇ ’ਚ ਕੋਰਟ ਜਾਣ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ  ਪੰਜਾਬ 'ਚ ਖਾਦ ਦੀ ਸੰਭਾਵਿਤ ਕਮੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਸਫ਼ਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਕਿਸਮ ਦੀ ਘਬਰਾਹਟ ਜਾਂ ਖਾਦ ਇਕੱਠੀ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਯੂਰੀਆ ਅਤੇ ਡੀ. ਏ. ਪੀ. ਦੀ ਪੂਰੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਲਈ ਜਿਹੜੀ ਖਾਦ ਦੀ ਲੋੜ ਹੈ, ਉਸ ਸਬੰਧੀ ਇੰਟੈਂਟ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ ਅਤੇ ਇੱਕ ਜੂਨ ਤੋਂ ਬਾਅਦ ਖਾਦ ਦੀ ਸਪਲਾਈ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 15 ਜੂਨ ਤੱਕ ਜਿਹੜੀ ਵੀ ਲੋੜ ਪਵੇਗੀ, ਉਸ ਅਨੁਸਾਰ ਖਾਦ ਪੰਜਾਬ 'ਚ ਪਹੁੰਚਾ ਦਿੱਤੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦਾ ਕਿਸਾਨ 45 ਕਿੱਲੋ ਯੂਰੀਆ ਦਾ ਇੱਕ ਕੱਟਾ ਸਿਰਫ 266 ਰੁਪਏ 50 ਪੈਸੇ 'ਚ ਖਰੀਦਦਾ ਹੈ, ਜਿਸ ਮੁਤਾਬਕ ਯੂਰੀਆ ਦੀ ਕੀਮਤ ਕਰੀਬ 6 ਰੁਪਏ ਪ੍ਰਤੀ ਕਿੱਲੋ ਪੈਂਦੀ ਹੈ। ਜਾਖੜ ਨੇ ਕਿਹਾ ਕਿ ਜੰਗ ਅਤੇ ਅੰਤਰਰਾਸ਼ਟਰੀ ਹਾਲਾਤਾਂ ਕਾਰਨ ਯੂਰੀਆ ਦੀ ਵਿਸ਼ਵ ਪੱਧਰੀ ਕੀਮਤ 'ਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 28 ਫਰਵਰੀ ਨੂੰ ਯੂਰੀਆ ਦੀ ਕੀਮਤ 480 ਡਾਲਰ ਪ੍ਰਤੀ ਟਨ ਸੀ, ਜਦੋਂ ਕਿ ਹੁਣ ਇਹ ਵੱਧ ਕੇ 1135 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡੀ ਸਬਸਿਡੀ ਦੇ ਕੇ ਸਸਤੇ ਭਾਅ ’ਤੇ ਖਾਦ ਮੁਹੱਈਆ ਕਰਵਾ ਰਹੀ ਹੈ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਕਰੀਬ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਯੂਰੀਆ ਆਯਾਤ ਕਰ ਰਹੀ ਹੈ ਪਰ ਕਿਸਾਨਾਂ ਨੂੰ ਇਹ ਸਿਰਫ 6 ਰੁਪਏ ਪ੍ਰਤੀ ਕਿੱਲੋ ਦੇ ਰੇਟ ’ਤੇ ਦਿੱਤੀ ਜਾ ਰਹੀ ਹੈ। 

ਸੁਨੀਲ ਜਾਖੜ ਨੇ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵੱਧਦੀਆਂ ਕੀਮਤਾਂ ਸਬੰਧੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਰੂਸ-ਯੂਕ੍ਰੇਨ ਜੰਗ ਕਾਰਨ ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ ਅਤੇ ਕਈ ਦੇਸ਼ਾਂ 'ਚ ਮਹਿੰਗਾਈ ਬਹੁਤ ਵਧੀ ਹੈ। ਉਨ੍ਹਾਂ ਦੇ ਮੁਤਾਬਕ ਪਾਕਿਸਤਾਨ 'ਚ 42 ਫ਼ੀਸਦੀ, ਨੇਪਾਲ 'ਚ ਕਰੀਬ 39.5 ਫ਼ੀਸਦੀ, ਅਮਰੀਕਾ 'ਚ 35 ਤੋਂ 40 ਫ਼ੀਸਦੀ ਅਤੇ ਸ਼੍ਰੀਲੰਕਾ 'ਚ 33.8 ਫ਼ੀਸਦੀ ਤੱਕ ਈਂਧਣ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਇਸਦੇ ਮੁਕਾਬਲੇ ਸਿਰਫ ਕਰੀਬ 3 ਫ਼ੀਸਦੀ ਦਾ ਹੀ ਵਾਧਾ ਹੋਇਆ ਹੈ, ਜੋ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਨਤੀਜਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement