Amritsar News : ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਹਿਤ ਪ੍ਰਧਾਨ ਦੀ ਚੋਣ ਲਈ 11 ਅਗਸਤ ਨੂੰ ਬੁਲਾਇਆ ਜਨਰਲ ਇਜਲਾਸ 
Published : Jul 19, 2025, 9:27 pm IST
Updated : Jul 19, 2025, 9:27 pm IST
SHARE ARTICLE
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਹਿਤ ਪ੍ਰਧਾਨ ਦੀ ਚੋਣ ਲਈ 11 ਅਗਸਤ ਨੂੰ ਬੁਲਾਇਆ ਜਨਰਲ ਇਜਲਾਸ 
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਹਿਤ ਪ੍ਰਧਾਨ ਦੀ ਚੋਣ ਲਈ 11 ਅਗਸਤ ਨੂੰ ਬੁਲਾਇਆ ਜਨਰਲ ਇਜਲਾਸ 

Amritsar News : ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ, ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਹੋਵੇਗੀ ਵਿਚਾਰ-ਚਰਚਾ

Amritsar News in Punjabi : ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਦੇ ਕਾਰਜਸ਼ੀਲ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵਲੋਂ ਭਰਤੀ ਮੁਹਿੰਮ ਨੂੰ ਮਿਲੇ ਸਮਰਥਨ ਤੇ ਸੰਤੁਸ਼ਟੀ ਪ੍ਰਗਟਾਈ ਕਰਦਿਆਂ ਸਮੁੱਚੇ ਵਰਕਰਾਂ ਦਾ ਧੰਨਵਾਦ ਕੀਤਾ। ਸਿੱਖ ਪੰਥ ਦੀਆਂ ਭਾਵਨਾਵਾਂ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ  ਪੰਜਾਬ ਪ੍ਰਸਤ ਲੀਡਰਸ਼ਿਪ ਦੀ ਭਾਲ ਨੂੰ ਪੂਰਾ ਕਰਨ ਦੇ ਤਰੱਦਦ ਹੇਠ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਬੁਲਾਇਆ ਗਿਆ ਹੈ। ਪੰਜਾਬ ਸਮੇਤ ਦੂਜੇ ਸੂਬਿਆਂ ਤੋਂ ਚੁਣੇ ਗਏ ਸਟੇਟ ਡੈਲੀਗੇਟ ਇਜਲਾਸ ਵਿੱਚ ਹਿੱਸਾ ਲੈਣਗੇ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ 21 ਜੁਲਾਈ ਤੋਂ ਲੈਕੇ 30 ਜੁਲਾਈ ਤੱਕ ਜਿਲ੍ਹਾ ਅਤੇ ਸਟੇਟ ਡੈਲੀਗੇਟ ਦੀ ਲੋਕਤੰਤਰਿਕ ਤਰੀਕੇ ਜਰੀਏ ਸੂਬੇ ਭਰ ਵਿੱਚੋਂ ਹਲਕਾਵਾਰ ਚੋਣ ਕੀਤੀ ਜਾਵੇਗੀ।

ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਜਾਰੀ ਹੁਕਮਨਾਮਾ ਸਾਹਿਬ ਵਿੱਚ ਆਦੇਸ਼ ਸਨ ਕਿ ਵੱਖ-ਵੱਖ ਧੜੇ ਚੁੱਲ੍ਹੇ ਸਮੇਟ ਕਿ ਇਕੱਠੇ ਹੋਣ, ਉਸੇ ਆਦੇਸਾਂ ਦੀ ਰੌਸਨੀ ਵਿੱਚ ਕਮੇਟੀ ਮੈਂਬਰਾਂ ਨੇ ਮੁੜ ਖੁੱਲ੍ਹਾ ਸੱਦਾ ਦਿੰਦੇ ਸਾਰੀਆਂ ਪੰਥਕ ਧਿਰਾਂ ਨੂੰ ਇੱਕਠੇ ਹੋਣ ਦੀ ਅਪੀਲ ਕੀਤੀ। ਖਾਸ ਤੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਆਕੀ ਅਤੇ ਬਾਗੀ ਹੋ ਕੇ ਭਰਤੀ ਕਰਨ ਵਾਲੇ ਧੜੇ ਦੇ ਪ੍ਰਧਾਨ ਸਮੇਤ ਬਾਕੀ ਸਾਰੇ ਲੀਡਰ ਸਹਿਬਾਨ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਆਪਣੀਆਂ ਅਹੁਦੇਦਾਰੀਆਂ ਤਿਆਗ ਕੇ ਅਤੇ ਦਲ ਭੰਗ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਣ ਕਰਨ। ਭਰਤੀ ਕਮੇਟੀ ਨੇ ਫਿਰ ਆਪਣੇ ਸਟੈਂਡ ਸਪੱਸਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸਿੱਪ ਨੂੰ ਲਾਂਭੇ ਕਰਕੇ ਜੋ ਪੰਥ ਪ੍ਰਵਾਨਿਤ ਲੀਡਰਸਿੱਪ ਦੇਣ ਦੇ ਆਦੇਸ਼ ਸਨ ਉਸ ਦੀ ਇੰਨਬਿੰਨ ਪਾਲਣਾ ਕੀਤੀ ਜਾਵੇਗੀ।

(For more news apart from General session called on August 11 to elect president as part of Shiromani Akali Dal's revival News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement