ਖ਼ਬਰਾਂ |

ਤਾਜ਼ਾ |

ਚੀਟਿੰਗ ਮਾਮਲੇ ’ਚ 28 ਉਮੀਦਵਾਰਾਂ ਖਿਲਾਫ਼ ਕਾਰਵਾਈ ਦੀ ਸਿਫਾਰਿਸ਼
Published : Jul 20, 2026, 5:12 pm IST
Updated : Jul 20, 2026, 5:12 pm IST
SHARE ARTICLE
Action recommended against 28 candidates in cheating case
Action recommended against 28 candidates in cheating case

ਫਾਰਮੇਸੀ ਅਫ਼ਸਰ ਦੀ ਪੋਸਟ ਲਈ 18 ਜੁਲਾਈ ਨੂੰ ਲਿਆ ਸੀ ਲਿਖਤੀ ਇਮਤਿਹਾਨ, ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਪੁਲਿਸ ਨੂੰ ਦਿੱਤੀ 28 ਲੋਕਾਂ ਦੀ ਸੂਚੀ

ਫਰੀਦਕੋਟ: 18 ਜੁਲਾਈ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਲਈ ਫ਼ਰਮੇਸੀ ਅਫਸਰਾਂ ਦੀਆਂ ਨਿਯੁਕਤੀਆਂ ਲਈ ਰੱਖੇ ਗਏ ਲਿਖਤੀ ਪੇਪਰ, ਜੋ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਕੰਡਕਟ ਕਰਵਾਇਆ ਜਾ ਰਿਹਾ ਸੀ ਤਾਂ ਉਸ ਇਮਤਿਹਾਨ ਦੌਰਾਨ ਬਲੂਟੁਥ ਡਿਵਾਈਸ ਰਾਹੀਂ ਪੇਪਰ ਕਰਨ ਨੂੰ ਲੈ ਕੇ ਫਰੀਦਕੋਟ ਦੇ ਅਤੇ ਫਿਰੋਜ਼ਪੁਰ ਦੇ ਵੱਖ ਵੱਖ ਕੇਂਦਰਾਂ ਤੋਂ 28 ਉਮੀਦਵਾਰਾਂ ਨੂੰ ਕਾਬੂ ਕੀਤਾ, ਜੋ ਬਲੂਟੁਥ ਡਿਵਾਈਸ ਰਾਹੀਂ ਬਾਹਰ ਬੈਠੇ ਵਿਅਕਤੀਆਂ ਦੀ ਮਦਦ ਲੈ ਕੇ ਪੇਪਰ ਕਰ ਰਹੇ ਸਨ। ਫਿਲਹਾਲ ਯੂਨੀਵਰਸਿਟੀ ਵੱਲੋਂ 28 ਉਮੀਦਵਾਰਾਂ ਨੂੰ ਪੁਲਿਸ ਹਵਾਲੇ ਕਰ ਉਨ੍ਹਾਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।

ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਅਰਵਿੰਦ ਕੁਮਾਰ ਨੇ ਦੱਸਿਆ ਕਿ ਇਸ ਲਿਖਤੀ ਪੇਪਰ ਦੌਰਾਨ ਪਹਿਲਾ ਤੋਂ ਹੀ ਸ਼ੱਕ ਸੀ ਕਿ ਇਸ ਦੌਰਾਨ ਕੁੱਝ ਗਲਤ ਮੰਸ਼ਾ ਨਾਲ ਉਮੀਦਵਾਰ ਆ ਸਕਦੇ ਹਨ, ਜਿਸ ਲਈ ਪੂਰੀ ਨਿਗਰਾਨੀ ਰੱਖੀ ਗਈ ਸੀ ਅਤੇ ਇਸੇ ਚੌਕਸੀ ਦੇ ਚੱਲਦੇ ਹੀ ਫਰੀਦਕੋਟ ਦੇ ਵੱਖ ਵੱਖ ਸੈਂਟਰਾਂ ’ਚੋਂ 24 ਅਤੇ ਫਿਰੋਜ਼ਪੁਰ ਤੋਂ 4 ਉਮੀਦਵਾਰਾਂ ਨੂੰ ਬਲੂਟੁਥ ਜ਼ਰੀਏ ਨਕਲ ਕਰਨ ਦੇ ਇਲਜ਼ਾਮਾਂ ’ਚ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਸੂਚੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਦਾ ਕੋਈ ਮਾਮਲਾ ਨਹੀਂ, ਬਲਕਿ ਨਕਲ ਦਾ ਮਾਮਲਾ ਹੈ, ਜਿਸ ਅਨੁਸਾਰ ਹੁਣ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement