ਘਰ ਦੇ ਗੇਟ ’ਤੇ ਪੈਟਰੋਲ ਸੁੱਟਿਆ, ਘਟਨਾ CCTV ਕੈਮਰੇ ਵਿੱਚ ਹੋਈ ਕੈਦ
ਲੁਧਿਆਣਾ: ਮਾਮਲਾ ਲੁਧਿਆਣਾ ਦੇ ਟਿੱਬਾ ਰੋਡ ਸ਼ੰਕਰ ਕਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਘਰ ਦੇ ਗੇਟ ਤੇ ਖੜ੍ਹ ਕੇ ਪੈਟਰੋਲ ਸੁੱਟਿਆ ਅਤੇ ਅੱਗ ਲਗਾ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਲਾਕਾ ਨਿਵਾਸੀਆਂ ਦੇ ਮੁਤਾਬਕ ਐਕਟਿਵਾ ਸਵਾਰ ਨੌਜਵਾਨ ਐਕਟਿਵਾ ਗਲਤ ਚਲਾ ਰਿਹਾ ਸੀ, ਜਦੋਂ ਉਸ ਨੂੰ ਐਕਟਿਵਾ ਗਲਤ ਚਲਾਉਣ ਤੋਂ ਰੋਕਿਆ ਗਿਆ ਤਾਂ ਉਸ ਨੇ ਪਹਿਲਾਂ ਮਹਿਲਾ ਦੇ ਨਾਲ ਬਹਿਸ ਕੀਤੀ ਅਤੇ ਇੱਟਾਂ ਰੋੜੇ ਚਲਾਏ।
ਇਲਾਕਾ ਨਿਵਾਸੀਆਂ ਮੁਤਾਬਕ ਜਦੋਂ ਉਹ ਥਾਣੇ ਰਿਪੋਰਟ ਕਰਾਉਣ ਲਈ ਗਏ, ਤਾਂ ਪਿੱਛੋਂ ਬਾਈਕ ਸਵਾਰ ਤਿੰਨ ਨੌਜਵਾਨ ਆਏ ਅਤੇ ਘਰ ਦੇ ਬਾਹਰ ਖੜ੍ਹੇ ਹੋ ਕੇ ਪੈਟਰੋਲ ਸੁੱਟਿਆ। ਜਿਸ ਤੋਂ ਬਾਅਦ ਗੇਟ ’ਤੇ ਖੜ੍ਹ ਕੇ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਬਾਬਤ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਮਾਮਲਾ ਸਾਡੇ ਧਿਆਨ ਦੇ ਵਿੱਚ ਹੈ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ।
