ਖ਼ਬਰਾਂ |

ਤਾਜ਼ਾ |

ਏ.ਡੀ.ਸੀ. ਵੱਲੋਂ ਅੱਠ ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ
Published : Jul 21, 2026, 6:15 pm IST
Updated : Jul 21, 2026, 6:15 pm IST
SHARE ARTICLE
ADC cancels licenses of eight travel agencies
ADC cancels licenses of eight travel agencies

ਲਾਇਸੰਸ ਦੀ ਮਿਆਦ ਪੁੱਗਣ ਅਤੇ ਨਵੀਨੀਕਰਨ ਨਾ ਕਰਵਾਉਣ ਕਾਰਨ ਕੀਤੀ ਗਈ ਕਾਰਵਾਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ- 2012 ਦੇ ਤਹਿਤ ਮਿਲੀਆਂ ਸ਼ਕਤਾਂ ਦੀ ਵਰਤੋਂ ਕਰਦਿਆਂ ਅੱਠ ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ। 

ਏ.ਡੀ.ਸੀ. ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਇਨ੍ਹਾਂ ਟਰੈਵਲ ਫਰਮਾਂ ਨੂੰ ਪਹਿਲਾਂ ਲਾਇਸੰਸ ਜਾਰੀ ਕੀਤੇ ਗਏ ਸਨ। ਸਬੰਧਤ ਮਾਲਕਾਂ ਅਤੇ ਪਾਰਟਨਰਸ਼ਿਪ ਫਰਮਾਂ ਵੱਲੋਂ ਪੇਸ਼ ਕੀਤੀਆਂ ਅਰਜ਼ੀਆਂ, ਸਹਾਇਕ ਦਸਤਾਵੇਜ਼ਾਂ ਅਤੇ ਪੁਲਿਸ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ 'ਤੇ ਇਹ ਲਾਇਸੰਸ ਜਾਰੀ ਕੀਤੇ ਗਏ ਸਨ ਪਰੰਤੂ ਲਾਇਸੰਸਾਂ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਇਨ੍ਹਾਂ ਫਰਮਾਂ ਵੱਲੋਂ ਨਿਰਧਾਰਿਤ ਸਮੇਂ ਅੰਦਰ ਲਾਇਸੰਸਾਂ ਦਾ ਨਵੀਨੀਕਰਨ ਨਹੀਂ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਐਕਟ ਦੇ ਰੂਲਾਂ ਅਨੁਸਾਰ ਲਾਇਸੰਸ ਦੀ ਮਿਆਦ ਖਤਮ ਹੋਣ ਉਪਰੰਤ ਬਿਨਾਂ ਨਵੀਨੀਕਰਨ ਟਰੈਵਲ ਕਾਰੋਬਾਰ ਕਰਨਾ ਕਾਨੂੰਨ ਦੀ ਉਲੰਘਣਾ ਹੈ। ਇਸ ਲਈ ਕਾਨੂੰਨੀ ਪ੍ਰਕਿਰਿਆ ਅਪਣਾਉਂਦਿਆਂ ਇਨ੍ਹਾਂ ਲਾਇਸੰਸਾਂ ਨੂੰ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਵਧੇਰੇ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ. ਵੱਲੋਂ ਦੱਸਿਆ ਗਿਆ ਕਿ ਰੱਦ ਕੀਤੇ ਗਏ ਲਾਇਸੰਸਾਂ ਵਿੱਚ ਫਰਮ ਸਪੈਕਟਰਮ ਸਟੱਡੀ (ਫੇਜ਼-2, ਮੋਹਾਲੀ), ਫਰਮ ਰਾਈਟ ਵੀਜ਼ਾ ਟਿਪ ਐਲ.ਐਲ.ਪੀ. (ਸੈਕਟਰ-70, ਮੋਹਾਲੀ), ਮੈਸਰਜ਼ ਐਸ.ਬੀ.ਐਮ.ਸੀ. ਓਵਰਸੀਜ਼ (ਫੇਜ਼-3ਬੀ2, ਮੋਹਾਲੀ), ਫਰਮ ਰੋਬਿਨਜ਼ ਇੰਟਰਨੈਸ਼ਨਲ ਲੀਗਲ ਸਰਵਿਸਿਜ਼ (ਜ਼ੀਰਕਪੁਰ), ਫਰਮ ਮਾਈਂਡਰੋਇਡ ਕਨਸਲਟੈਂਸੀ ਐਲ.ਐਲ.ਪੀ. (ਦੇਸੂ ਮਾਜਰਾ, ਖਰੜ), ਫਰਮ ਦਿ ਫਿਊਜ਼ਨ ਵਰਲਡ ਵੀਜ਼ਾ ਕਨਸਲਟੈਂਸੀ (ਦੇਸੂ ਮਾਜਰਾ, ਖਰੜ), ਫਰਮ ਆਸਟਨ ਇੰਸਟੀਚਿਊਟ, (ਖਰੜ) ਅਤੇ ਦਇਆ ਆਇਲਟਸ ਸਟੱਡੀ ਪੁਆਇੰਟ (ਪਿੰਡ ਮਾਜਰੀ ਤਹਿ. ਖਰੜ) ਸ਼ਾਮਲ ਹਨ।

ਉਪਰੋਕਤ ਨੂੰ ਮੁੱਖ ਰੱਖਦੇ ਹੋਏ ਏ.ਡੀ.ਸੀ. ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ -2012 ਦੀ ਧਾਰਾ 6 (1) (ਈ) ਤੇ ਉਪਬੰਧਾਂ ਤਹਿਤ ਅੱਠ ਫਰਮਾਂ ਦੇ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ  ਉਕਤ ਪ੍ਰਾਰਥੀ/ਪ੍ਰਾਰਥਣ/ਫਰਮਾਂ/ਮਾਲਕਾਂ/ਪਾਰਟਰਨਰਜ਼ ਦੇ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਪ੍ਰਾਰਥਣ/ਫਰਮਾਂ/ਫਰਮਾਂ ਦੇ ਮਾਲਕ/ਪਾਰਟਰਨਰਜ਼ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਜ਼ਿੰਮੇਵਾਰ ਹੋਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement