ਖ਼ਬਰਾਂ |

ਤਾਜ਼ਾ |

ਖੰਨਾ ਪੁਲਿਸ ਵੱਲੋਂ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਗ੍ਰਿਫਤਾਰ
Published : Jul 22, 2026, 4:40 pm IST
Updated : Jul 22, 2026, 4:41 pm IST
SHARE ARTICLE
Khanna Police arrest 2 accused demanding ransom
Khanna Police arrest 2 accused demanding ransom

ਨੌਜਵਾਨ ਨੇ ਕੀਤੇ ਸਨ 2 ਹਵਾਈ ਫਾਇਰ, ਦੋਲਿੰਦਰ ਸੋਨੀ ਅਤੇ ਲਖਵੀਰ ਸਿੰਘ ਵਜੋਂ ਹੋਈ ਮੁਲਜ਼ਮਾਂ ਦੀ ਪਛਾਣ

ਖੰਨਾ: ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੌਰਾਨ ਖੰਨਾ ਪੁਲਿਸ ਪਾਰਟੀ ਵੱਲੋਂ ਉਕਤ ਮੁਕੱਦਮੇ ਵਿੱਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮਿਤੀ 08.07.2026 ਨੂੰ ਸੁਮਰਿੰਦਰ ਸੀੜਾ ਉਰਫ ਸੁਮੇਰ ਸੀੜਾ ਪੁੱਤਰ ਦਵਿੰਦਰ ਸਿੰਘ ਵਾਸੀ ਲਾਲ ਕੋਠੀ, ਡਕਾਲ ਰੋਡ ਪਟਿਆਲਾ ਨੇ ਬਿਆਨ ਕੀਤਾ ਕਿ ਮਿਤੀ 07.07.2026 ਜਦੋ ਉਹ ਆਪਣੇ ਡਰਾਇਵਰ ਸਮੇਤ ਰਾੜਾ ਸਾਹਿਬ ਤੋ ਵਾਪਿਸ ਖੰਨਾ ਹੋ ਕੇ ਆਪਣੀ ਗੱਡੀ ਵਿੱਚ ਪਟਿਆਲਾ ਜਾ ਰਿਹਾ ਸੀ ਤਾ ਰਾਸਤੇ ਵਿੱਚ ਜੀ.ਟੀ.ਰੋਡ ਪੁਲ ਉਪਰ ਉਸਦੀ ਗੱਡੀ ਦੇ ਅੱਗੇ ਜਾ ਰਹੀ ਇੱਕ ਸਕੂਟਰੀ ਪਰ ਦੋ ਅਣ-ਪਛਾਤੇ ਨੌਜਵਾਨਾਂ ਵਿੱਚੋਂ ਪਿਛਲੀ ਸੀਟ ਪਰ ਸਵਾਰ ਅਣ-ਪਛਾਤੇ ਨੌਜਵਾਨ ਨੇ 2 ਹਵਾਈ ਫਾਇਰ ਕੀਤੇ ਅਤੇ ਜਦੋ ਉਹ ਪਟਿਆਲਾ ਪੁੱਜਾ, ਤਾਂ ਰਾਤ ਨੂੰ ਉਸ ਨੂੰ ਇੱਕ ਫੇਸਬੁੱਕ ਮੈਸੰਜਰ ਰਾਹੀ ਅਣਪਛਾਤੇ ਵਿਅਕਤੀ ਵੱਲੋਂ 50 ਲੱਖ ਰੁਪਏ ਦੀ ਫਿਰੌਤੀ ਸਬੰਧੀ ਵੀਡੀਓ ਕਾਲ ਆਈ। ਖੰਨਾ ਪੁਲਿਸ ਵੱਲੋਂ ਤਰੁੰਤ ਕਾਰਵਾਈ ਕਰਦਿਆਂ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਥਾਣਾ ਸਿਟੀ ਖੰਨਾ ਵਿਖੇ ਮੁਕੱਦਮਾ ਨੰਬਰ 165 ਮਿਤੀ 08.07.2026 ਅ/ਧ 125, ਬੀ.ਐਨ.ਐਸ, 25/54/59 ਅਸਲਾ ਐਕਟ, ਥਾਣਾ ਸਿਟੀ ਖੰਨਾ ਦਰਜ ਕੀਤਾ ਗਿਆ।

ਮੁਕੱਦਮੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਫੁਟੇਜ ਚੈਕ ਕੀਤੀ, ਜਿਸ ਵਿੱਚ ਅੰਬਾਲਾ- ਲੁਧਿਆਣਾ ਹਾਈਵੇਅ ਤੇ ਸਕੂਟਰੀ 'ਤੇ ਜਾ ਰਹੇ ਨੌਜਵਾਨ ਵੱਲੋਂ ਸੁਮਰਿੰਦਰ ਸੀੜਾ ਉਰਫ ਸੁਮੇਰ ਸੀੜਾ ਨੂੰ ਟਾਰਗੇਟ ਨਾ ਕਰਦੇ ਹੋਏ ਕਿਸੇ ਖਿਲੌਣੇ ਪਿਸਤੌਲ ਨਾਲ ਹਵਾ ਵਿੱਚ ਫਾਇਰ ਕੀਤੇ ਗਏ। ਇਹਨਾਂ ਵਿਅਕਤੀਆਂ ਦੀ ਭਾਲ ਲਈ ਵੱਖ-2 ਟੀਮਾਂ ਬਣਾਈਆਂ ਗਈਆਂ। ਇਸ ਦੇ ਨਾਲ ਹੀ ਸੁਮਰਿੰਦਰ ਸੀੜਾ ਉਰਫ ਸੁਮੇਰ ਸੀੜਾ ਤੋਂ ਫੇਸਬੁੱਕ ਮੈਸੰਜਰ ’ਤੇ ਮੈਸਜ ਕਰਨ ਵਾਲੇ ਦੋਲਿੰਦਰ ਸੋਨੀ ਪੁੱਤਰ ਮੋਤੀ ਲਾਲ ਸੋਨੀ ਵਾਸੀ ਪਿੰਡ ਛੀਪੇਟੀ ਮੁਰਸਾਨ, ਥਾਣਾ ਮੁਰਸਾਨ, ਜਿਲਾ ਹਥਰਸ, ਯੂ.ਪੀ ਨੂੰ ਮੁਕਦਮਾ ਹਜਾ ਵਿੱਚ ਨਾਮਜਦ ਕਰਕੇ ਮਿਤੀ 13.07.2026 ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਉਕਤ ਦੀ ਪੁੱਛ-ਗਿੱਛ ਕਰਨ ਪਰ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਦੋਲਿੰਦਰ ਸੋਨੀ ਨੇ ਆਪਣੇ 70 ਸਾਲ ਦੇ ਪਿਤਾ ਜਿਹਨਾਂ ਨੂੰ ਅੱਖਾਂ ਤੋ ਕੁੱਝ ਨਹੀ ਦਿਖਾਈ ਦਿੰਦਾ ਉਹਨਾਂ ਦੇ ਇਲਾਜ ਲਈ 5,000/- ਰੁਪਏ ਦੀ ਮੱਦਦ ਦੇ ਤੋਰ ਪਰ ਫੇਸਬੁੱਕ ਮੈਸੇਜਰ ਤੇ ਪੈਸੇ ਮੰਗੇ ਸੀ। ਉਸ ਵੱਲੋਂ ਆਪਣੇ ਪਿਤਾ ਦੇ ਇਲਾਜ ਲਈ ਕਈ ਹੋਰ ਵਿਅਕਤੀਆਂ ਤੋਂ ਫੇਸਬੁੱਕ ਤੇ ਹੀ ਮੱਦਦ ਮੰਗੀ ਸੀ। ਜਿਸ ਤੋ ਕੋਈ ਵੀ ਫਿਰੌਤੀ ਮੰਗਣ ਅਤੇ ਫਾਇਰਿੰਗ ਵਾਲੀ ਗੱਲ ਸਾਹਮਣੇ ਨਹੀਂ ਆਈ।

ਥਾਣੇਦਾਰ ਅਮਰਜੀਤ ਸਿੰਘ ਨੰਬਰ 674/ਖੰਨਾ ਥਾਣਾ ਸਿਟੀ ਖੰਨਾ ਪਾਸ ਮੁਖਬਰੀ ਹੋਈ ਕਿ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਸਤਿੰਦਰ ਸਿੰਘ ਵਾਸੀ ਵਾਰਡ ਨੰਬਰ 1 ਨੇੜੇ ਗੁਰੂਦੁਆਰਾ ਸਾਹਿਬ ਪਿੰਡ ਰਾਹੋਣ ਜੋ ਕਿ ਆਪਣੇ ਆਪ ਨੂੰ ਸੀ.ਆਈ.ਏ. ਸਟਾਫ ਦਾ ਪੁਲਿਸ ਮੁਲਾਜਮ ਦੱਸ ਕੇ ਦਾਣਾ ਮੰਡੀ ਪਿੰਡ ਰਾਹੋਣ ਪਾਸ ਲੋਕਾ ਨੂੰ ਨਕਲੀ ਪਿਸਟਲ ਦਿਖਾ ਕੇ ਡਰਾ ਧਮਕਾ ਕੇ ਜਬਰੀ ਵਸੂਲੀ ਕਰਦਾ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਲਖਵੀਰ ਸਿੰਘ ਤੇ ਮੁਕੱਦਮਾ ਸਿਟੀ ਖੰਨਾ ਦਰਜ ਕਰਕੇ ਉਸਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਨਕਲੀ ਪਿਸਤੋਲ ਬਰਾਮਦ ਕਰਾਈ ਗਈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਦੋਸ਼ੀ ਪਾਸੋ ਦੌਰਾਨੇ ਰਿਮਾਂਡ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਨਵੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement