100 ਕਰੋੜ ਖ਼ੁਰਾਕਾਂ ’ਤੇ ਘਿਰੀ ਭਾਜਪਾ, ‘ਜਸ਼ਨਾਂ ਨਾਲ ਜ਼ਖ਼ਮ ਨਹੀਂ ਭਰਨਗੇ’
Published : Oct 22, 2021, 5:48 am IST
Updated : Oct 22, 2021, 5:48 am IST
SHARE ARTICLE
image
image

100 ਕਰੋੜ ਖ਼ੁਰਾਕਾਂ ’ਤੇ ਘਿਰੀ ਭਾਜਪਾ, ‘ਜਸ਼ਨਾਂ ਨਾਲ ਜ਼ਖ਼ਮ ਨਹੀਂ ਭਰਨਗੇ’

ਮੋਦੀ ਦਸਣ ਕਿ 70 ਦਿਨਾਂ ’ਚ 106 ਕਰੋੜ ਖ਼ੁਰਾਕਾਂ ਕਿਵੇਂ 

ਨਵੀਂ ਦਿੱਲੀ, 21 ਅਕਤੂਬਰ : ਕਾਂਗਰਸ ਨੇ ਦੇਸ਼ ’ਚ ਕੋਰੋਨਾ ਟੀਕਿਆਂ ਦੀ ਦਿਤੀ ਗਈ ਖ਼ੁਰਾਕਾਂ ਦਾ ਅੰਕੜਾ 100 ਕਰੋੜ ਦੇ ਪਾਰ ਹੋਣ ਤੋਂ ਬਾਅਦ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਸਾਲ 2021 ਦੇ ਖ਼ਤਮ ਹੋਣ ਦੇ ਬਾਕੀ ਰਹਿੰਦੇ 70 ਦਿਨਾਂ ਦੇ ਅੰਦਰ ਦੇਸ਼ ਦੇ ਸਾਰੇ ਵਾਲਗ਼ਾਂ ਦਾ ਪੂਰਨ ਟੀਕਾਕਰਨ ਕਿਵੇਂ ਕੀਤਾ ਜਾਵੇਗਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਦਾਅਵਾ ਕੀਤਾ ਕਿ ਜਸ਼ਨ ਮਨਾਉਣ ਨਾਲ ਲੋਕਾਂ ਦੇ ਜ਼ਖ਼ਮ ਨਹੀਂ ਭਰਨ ਵਾਲੇ ਹਨ ਅਤੇ ਇਸ ਨਾਲ ਸਰਕਾਰ ਅਪਣੇ ਕੋਰੋਨਾ ਦੇ ਕੁਪ੍ਰਬੰਧਨ ਕਾਰਨ ਲੱਖਾਂ ਲੋਕਾਂ ਦੀਆਂ ਮੌਤਾਂ ਦੀ ਜਵਾਬਦੇਹੀ ਤੋਂ ਨਹੀਂ ਬਚ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਇਕ ‘ਕੋਰੋਨਾ ਜਾਂਚ ਕਮਿਸ਼ਨ’ ਦਾ ਗਠਨ ਕਰਨਾ ਚਾਹੀਦਾ ਤਾਕਿ ਨਰਿੰਦਰ ਮੋਦੀ ਸਰਕਾਰ ਦੀ ਲਾਪਰਵਾਹੀ ਦੀ ਜਾਂਚ ਹੋਵੇ ਅਤੇ ਮਰਨ ਵਾਲਿਆਂ ਦਾ ਮੁੜ ਤੋਂ ਸਰਵੇ ਕਰ ਕੇ ਪੀੜਤ ਪ੍ਰਵਾਰਾਂ ਨੂੰ ਉਚਿਤ ਮੁਆਵਜ਼ਾ ਦਿਤਾ ਜਾ ਸਕੇ। 
ਕਾਂਗਰਸ ਮੁੱਖ ਸਕੱਤਰ ਨੇ ਪੈੱ੍ਰਸ ਨੂੰ ਕਿਹਾ, ‘‘ਅਸੀਂ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਦੇ ਕਰਮਚਾਰੀਆਂ, ਹਸਪਤਾਲਾਂ ਦਾ ਧਨਵਾਦ ਕਰਦੇ ਹਾਂ। 100 ਕਰੋੜ ਖ਼ੁਰਾਕਾਂ ਲਈ ਪੂਰਾ ਦੇਸ਼ ਉਨ੍ਹਾਂ ਦਾ ਧਨਵਾਦੀ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਇਕ ਵਾਰ ਫਿਰ ਢੌਂਗ ਕਰ ਕੇ ਖ਼ੁਦ  ਨੂੰ ਥਾਪੀਆਂ ਦੇਣ ’ਤੇ ਲੱਗੀ ਹੋਈ ਹੈ। ਮੋਦੀ ਸਰਕਾਰ ਜਾਣ ਲਵੇ ਜਸ਼ਨ ਮਨਾਉਣ ਨਾਲ ਜ਼ਖ਼ਮ ਨਹੀਂ ਭਰਨ ਵਾਲੇ ਹਨ। ਮੋਦੀ ਸਰਕਾਰ ਦੇ ਨਿਕੰਮੇਪਣ ਅਤੇ ਅਪਰਾਧਕ ਲਾਪਰਾਵਾਹੀ ਕਾਰਨ ਦੇਸ਼ਾਵਸੀਆਂ ਦੀ ਜਾਨਾਂ ਖ਼ਤਰੇ ’ਚ ਪਾਉਣ ਲਈ ਜਵਾਬਦੇਹੀ ਦਾ ਹਿਸਾਬ ਮੰਗਣ ਦਾ ਸਮਾਂ ਆ ਗਿਆ ਹੈ। 
ਉਨ੍ਹਾਂ ਕਿਹਾ, ‘‘ਦੇਸ਼ ਦੇ 74 ਕਰੋੜ ਬਾਲਗ਼ ਭਾਰਤੀਆਂ ਨੂੰ 106 ਕਰੋੜ ਖ਼ੁਰਾਕਾਂ ਕਦੋਂ ਦਿਤੀਆਂ ਜਾਣਗੀਆਂ? ਦੇਸ਼ ’ਚ 103 ਕਰੋੜ ਲੋਕ ਬਾਲਗ਼ ਹਨ। ਇਨ੍ਹਾਂ ਵਿਚੋਂ 29 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ। ਯਾਨੀ 42 ਕਰੋੜ ਲੋਕਾਂ ਨੂੰ ਇਕ ਖ਼ੁਰਾਕ ਦਿਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ 32 ਕਰੋੜ ਬਾਲਗ਼ ਅਜਿਹੇ ਹਨ ਜਿਨ੍ਹਾਂ ਨੂੰ ਅਜ ਤਕ ਇਕ ਵੀ ਖ਼ੁਰਾਕ ਨਹੀਂ ਦਿਤੀ ਗਈ।’’
ਸੁਰਜੇਵਾਲਾ ਨੇ ਕਿਹਾ, ‘‘ਪ੍ਰਧਾਨਮੰਤਰੀ ਨੇ ਕਿਹਾ ਸੀ ਕਿ 31 ਦਸੰਬਰ 2021 ਤਕ ਸਾਰੇ ਬਾਲਗ਼ਾਂ ਨੂੰ ਦੋਵੇਂ ਖ਼ੁਰਾਕਾਂ ਦੇ ਦਿਤੀਆਂ ਜਾਣਗੀਆਂ। ਹੁਣ 70 ਦਿਨ ਹੀ ਬਚੇ ਹਨ। ਇਸ ਮਤਲਬ ਇਹ ਹੈ ਕਿ ਹੁਣ ਰੋਜ਼ਾਨਾ 1.51 ਕਰੋੜ ਖ਼ੁਰਾਕਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ ਪਰ ਪਿਛਲੇ 6 ਦਿਨਾਂ ਦੇ ਰੋਜ਼ਾਨਾ ਔਸਤਨ 39 ਲੱਖ ਖ਼ੁਰਾਕਾਂ ਦਿਤੀਆਂ ਗਈਆਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ 70 ਦਿਨਾਂ ’ਚ 106 ਕਰੋੜ ਖ਼ੁਰਾਕਾਂ ਕਿਵੇਂ ਦਿਤੀਆਂ ਜਾਣਗੀਆਂ?’’ (ਏਜੰਸੀ)

SHARE ARTICLE

ਏਜੰਸੀ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement