ਹਰਜੋਤ ਬੈਂਸ ਅਤੇ ਮਨੀਸ ਸਿਸੋਦੀਆ ਨੇ ਵਿਦਿਆਰਥੀਆਂ ਨਾਲ ਕੀਤਾ ਸੰਵਾਦ
ਸ੍ਰੀ ਮੁਕਤਸਰ ਸਾਹਿਬ : ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ ਸਿਸੋਸਦੀਆ ਨੇ Punjab Bright Minds ਪ੍ਰੋਗਰਾਮ ਤਹਿਤ ਸੀ.ਬੀ.ਐਸ.ਈ. ਅਤੇ ਪੀ.ਐਸ.ਈ.ਬੀ. ਵਿੱਚ ਆਪਣੇ ਜ਼ਿਲ੍ਹੇ ਵਿੱਚੋਂ ਟਾਪ ਕਰਨ ਵਾਲੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ।
ਇਸ ਸੰਵਾਦ ਦੌਰਾਨ ਮੁਕਤਸਰ ਸਾਹਿਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਬੱਚੇ ਨੇ ਜਦੋਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਉਸ ਦੇ ਸਕੂਲ ਦੀਆਂ ਸਹੂਲਤਾਂ ਅਜਿਹੀਆਂ ਹੋ ਗਈਆਂ ਹਨ ਕਿ ਉਸ ਨੂੰ ਉਹ ਬਦਲਾਅ ਅਤੇ ਨਵੀਨਤਾ ਕੈਨੇਡਾ ਦੇ ਸਕੂਲਾਂ ਵਰਗੀ ਲੱਗਦੀ ਹੈ, ਇਸ ਲਈ ਉਸ ਦਾ ਸਕੂਲ ਜਾਣ ਨੂੰ ਦਿਲ ਕਰਦਾ ਹੈ।
ਇਹ ਸੁਣ ਕੇ ਲੱਗਿਆ ਕਿ ਹਾਂ... ਸਿਆਸਤ ਵਿੱਚ ਆ ਕੇ ਬਿਲਕੁਲ ਠੀਕ ਹੀ ਕੀਤਾ, ਕਿਉਂਕਿ ਜਿਸ ਸੋਚ ਦੇ ਨਾਲ ਅਸੀਂ ਰਾਜਨੀਤੀ ਵਿੱਚ ਆਏ ਸੀ, ਉਹ ਸੋਚ ਅੱਜ ਪੰਜਾਬ ਦੇ ਪਿੰਡ-ਪਿੰਡ ਤੱਕ ਪਹੁੰਚ ਗਈ ਹੈ। ਕਿਉਂਕਿ ਇਹ ਬੱਚੇ ਉਹ ਹਨ, ਜਿਨ੍ਹਾਂ ਦੇ ਮਨਾਂ ਵਿੱਚ ਪੰਜਾਬ ਅਤੇ ਭਾਰਤ ਨੂੰ ਲੈ ਕੇ ਵੱਡੇ ਸੁਪਨੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਸੱਚ ਕਰਕੇ ਦਿਖਾਉਣ ਦਾ ਜਜ਼ਬਾ ਵੀ ਹੈ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਵਾਰ-ਵਾਰ ਸਾਹਮਣੇ ਆਈ ਕਿ ਜਿਨ੍ਹਾਂ ਸੁਪਨਿਆਂ ਦੀ ਉਡਾਣ ਉਹ ਭਰਨਾ ਚਾਹੁੰਦੇ ਹਨ, ਉਨ੍ਹਾਂ ਲਈ ਬੱਚਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰੀ ਲੱਗਦੀ ਹੈ।
