ਖ਼ਬਰਾਂ |

ਤਾਜ਼ਾ |

ਪੰਜਾਬ 'ਚ ਤੇਜ਼ੀ ਨਾਲ ਵੱਧ ਰਹੀ ਹੈ ਬਜ਼ੁਰਗਾਂ ਦੀ ਗਿਣਤੀ, ਬੱਚਿਆਂ ਦੀ ਆਬਾਦੀ ਕੌਮੀ ਔਸਤ ਨਾਲੋਂ ਘੱਟ
Published : May 24, 2026, 6:21 am IST
Updated : May 24, 2026, 10:50 am IST
SHARE ARTICLE
photo
photo

ਪੰਜਾਬ 'ਚ ਕੰਮ ਕਰਨ ਵਾਲੀ ਉਮਰ ਦੀ ਆਬਾਦੀ ਕੌਮੀ ਔਸਤ ਨਾਲੋਂ ਵੱਧ

ਚੰਡੀਗੜ੍ਹ (ਅਮਨ ਮੋਹਨ) : ਪੰਜਾਬ ਦੀ ਆਬਾਦੀ ਪੂਰੇ ਭਾਰਤ ਦੀ ਔਸਤ ਨਾਲੋਂ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ। ਸੂਬੇ ਵਿਚ ਬੱਚਿਆਂ ਦੀ ਗਿਣਤੀ ਘੱਟ ਹੈ ਤੇ ਬਜ਼ੁਰਗਾਂ ਦੀ ਗਿਣਤੀ ਵੱਧ। ਸਾਲ 2024 ਦੀ ਤਾਜ਼ਾ ਸੈਂਪਲ ਰਜਿਸਟ੍ਰੇਸ਼ਨ ਸਿਸਟਮ ਸਟੈਟਿਸਟੀਕਲ ਰੀਪੋਰਟ  ਦੇ ਅਨੁਸਾਰ 0 ਤੋਂ 4 ਉਮਰ ਵਰਗ ਦੇ ਬੱਚੇ ਪੰਜਾਬ ਦੀ ਆਬਾਦੀ ਦਾ 6% ਹਨ, ਜਦਕਿ  ਕੌਮੀ ਔਸਤ 7.9% ਹੈ। ਇਹ ਪਾੜਾ ਪੇਂਡੂ ਅਤੇ ਸ਼ਹਿਰੀ ਦੋਹਾਂ  ਖੇਤਰਾਂ ਵਿਚ ਸਾਫ਼ ਵਿਖਾ ਈ ਦਿੰਦਾ ਹੈ। ਪੰਜਾਬ ਦੇ ਪੇਂਡੂ ਖੇਤਰ ਵਿਚ ਇਹ ਹਿੱਸਾ 6.2% ਹੈ, ਜਦਕਿ ਭਾਰਤ ਦਾ ਔਸਤ 8.6% ਹੈ। ਉੱਥੇ ਹੀ ਪੰਜਾਬ ਦੇ ਸ਼ਹਿਰੀ ਖੇਤਰ ਵਿਚ ਇਹ 5.7% ਹੈ, ਜਦਕਿ ਕੌਮੀ ਸ਼ਹਿਰੀ ਔਸਤ 6.6% ਹੈ। 0 ਤੋਂ 14 ਉਮਰ ਵਰਗ ਵਿਚ ਇਹ ਪਾੜਾ ਹੋਰ ਵੀ ਵੱਧ ਜਾਂਦਾ ਹੈ।

ਪੰਜਾਬ ਦੀ 15 ਸਾਲ ਤੋਂ ਘੱਟ ਉਮਰ ਦੀ ਆਬਾਦੀ 19.2% ਹੈ, ਜੋ ਕਿ ਪੂਰੇ ਭਾਰਤ ਵਿਚ 24% ਦੇ ਅੰਕੜੇ ਤੋਂ ਬਹੁਤ ਘੱਟ ਹੈ। ਪੰਜਾਬ ਦੇ ਪੇਂਡੂ ਖੇਤਰ ਵਿਚ 15 ਸਾਲ ਤੋਂ ਘੱਟ ਉਮਰ ਦੀ ਆਬਾਦੀ ਦਾ ਹਿੱਸਾ 19.3% ਹੈ, ਜਦਕਿ ਕੌਮੀ ਪੱਧਰ  ਉੱਤੇ ਪੇਂਡੂ ਖੇਤਰ ਦੀ ਔਸਤ 25.6% ਹੈ। ਸ਼ਹਿਰੀ ਖੇਤਰਾਂ ਵਿਚ ਪੰਜਾਬ ਦਾ ਅੰਕੜਾ 19% ਹੈ, ਜਦਕਿ ਭਾਰਤ ਦਾ ਅੰਕੜਾ 20.9% ਹੈ। ਇਸ ਦੇ ਨਾਲ ਹੀ, ਪੰਜਾਬ ਵਿਚ ਕੰਮ ਕਰਨ ਵਾਲੀ ਉਮਰ ਦੀ ਆਬਾਦੀ ਕੌਮੀ ਔਸਤ ਨਾਲੋਂ ਵੱਧ ਹੈ। 15 ਤੋਂ 59 ਉਮਰ ਸਮੂਹ ਦੇ ਲੋਕ ਸੂਬੇ ਦੀ ਆਬਾਦੀ ਦਾ 69.3% ਹਨ, ਜਦਕਿ  ਕੌਮੀ ਪੱਧਰ ਉੱਤੇ ਇਹ ਅੰਕੜਾ 66.4% ਹੈ।

ਪੰਜਾਬ ਦੇ ਸ਼ਹਿਰੀ ਖੇਤਰ ਵਿਚ ਇਹ ਹਿੱਸਾ 70.3% ਹੈ, ਜੋ ਕਿ ਕੌਮੀ ਸ਼ਹਿਰੀ ਅੰਕੜਾ 69% ਤੋਂ ਵੱਧ ਹੈ। ਪੰਜਾਬ ਵਿਚ ਬਜ਼ੁਰਗ ਆਬਾਦੀ ਵੀ ਵੱਧ ਹੈ।  60 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਪੰਜਾਬ ਦੀ ਆਬਾਦੀ ਦਾ 11.5% ਹਨ, ਜਦਕਿ  ਭਾਰਤ ਦੀ ਔਸਤ 9.7% ਹੈ। ਪੰਜਾਬ ਅਤੇ ਭਾਰਤ ਦੋਹਾਂ  ਹੀ ਥਾਵਾਂ ਉੱਤੇ ਬਜ਼ੁਰਗਾਂ ਵਿਚ ਔਰਤਾਂ ਦਾ ਹਿੱਸਾ ਵੱਧ ਹੈ। ਪੰਜਾਬ ਵਿਚ, 12% ਔਰਤਾਂ 60 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਹਨ, ਜਦਕਿ ਮਰਦਾਂ ਵਿਚ ਇਹ ਅੰਕੜਾ 11% ਹੈ। ਕੌਮੀ ਪੱਧਰ ਉਤੇ  ਔਰਤਾਂ ਲਈ ਇਹ ਅੰਕੜਾ 10.1% ਤੇ ਮਰਦਾਂ ਲਈ 9.3% ਹੈ।

ਪੰਜਾਬ ਦੇ ਪੇਂਡੂ ਖੇਤਰਾਂ ਵਿਚ ਆਬਾਦੀ ਦੇ ਬੁੱਢੇ ਹੋਣ ਦਾ ਰੁਝਾਨ ਹੋਰ ਵੀ ਜ਼ਿਆਦਾ ਹੈ। ਪੰਜਾਬ ਤੇ ਪੇਂਡੂ ਖੇਤਰ ਵਿਚ ਬਜ਼ੁਰਗਾਂ ਦਾ ਹਿੱਸਾ 12.2% ਹੈ, ਜਦਕਿ ਕੌਮੀ ਪੇਂਡੂ ਖੇਤਰ ਦੀ ਔਸਤ 9.4% ਹੈ। ਪੰਜਾਬ ਦੇ ਸ਼ਹਿਰੀ ਖੇਤਰ ਵਿਚ,ਬਜ਼ੁਰਗਾਂ ਦੀ ਆਬਾਦੀ 10.7% ਹੈ, ਜੋ ਕੌਮੀ ਔਸਤ 10.1% ਤੋਂ ਥੋੜ੍ਹੀ ਵੱਧ ਹੈ। 2024 ਵਿਚ ਪੰਜਾਬ ਦੀ ਕੁਲ  ਜਣਨ ਦਰ (ਟੀ.ਐਫ਼.ਆਰ.) 1.4 ਹੈ, ਜੋ ਕਿ ਕੌਮੀ ਪੱਧਰ ਉੱਤੇ ਟੀ.ਐਫ਼.ਆਰ. 1.9 ਤੋਂ ਘੱਟ ਹੈ ਅਤੇ 2.1 ਦੇ ਬਦਲਵੇਂ ਪੱਧਰ ਤੋਂ ਵੀ ਘੱਟ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੀ ਆਬਾਦੀ ਵਿਚ ਸ਼ਾਮਲ ਹੋਣ ਵਾਲੇ ਛੋਟੇ ਬੱਚਿਆਂ ਦੀ ਗਿਣਤੀ ਘੱਟ ਹੋ ਰਹੀ ਹੈ, ਜਦਕਿ ਬਜ਼ੁਰਗਾਂ ਦਾ ਅਨੁਪਾਤ ਵੱਧ ਰਿਹਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement