ਪ੍ਰੋ. ਬਲਜਿੰਦਰ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਨੂੰ ਦਿਤਾ ਸਪੱਸ਼ਟੀਕਰਨ
Published : Jun 25, 2021, 12:58 am IST
Updated : Jun 25, 2021, 12:58 am IST
SHARE ARTICLE
image
image

ਪ੍ਰੋ. ਬਲਜਿੰਦਰ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਨੂੰ ਦਿਤਾ ਸਪੱਸ਼ਟੀਕਰਨ

ਜਥੇਦਾਰ ਹਵਾਰਾ ਨੂੰ ਅੱਠ ਲੱਖ ਦੀ ਸੰਗਤ ਨੇ ਜਥੇਦਾਰ ਥਾਪਿਆ ਸੀ : ਪ੍ਰੋ. ਬਲਜਿੰਦਰ ਸਿੰਘ 

ਅੰਮਿ੍ਰਤਸਰ, 24 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਦੇ ਸੀਨੀਅਰ ਮੈਂਬਰ ਪ੍ਰੋ.ਬਲਜਿੰਦਰ ਸਿੰਘ ਨੇ ਪ੍ਰਧਾਨ ਨਿਰਮਲ ਸਿੰਘ ਵਲੋਂ ਕੱੁਝ ਮੈਂਬਰਾਂ ਨੂੰ ਢਾਲ ਬਣਾ ਕੇ ਦਿਤੇ ਗੁਮਰਾਹਕੁਨ ਤੇ ਬੇਬੁਨਿਆਦ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਰਅਸਲ ਨਿਰਮਲ ਸਿੰਘ ਦੀਵਾਨ ਦੇ ਮੈਂਬਰਾਂ ਦੀ ਅੰਮ੍ਰਿਤਧਾਰੀ ਹੋਣ ਦੇ ਮੁੱਦੇ ਤੇ ਕਮਜ਼ੋਰ ਜ਼ਮੀਨ ’ਤੇ ਖੜੇ ਹਨ ਕਿਉਂਕਿ ਉਨ੍ਹ੍ਹਾਂ ਦੀ ਚੋਣ ਵੇਲੇ ਬੇਅੰਮਿ੍ਰਤੀਆ ਤੇ ਪਤਿਤਾਂ ਦੀ  ਵੋਟਾਂ ਦਾ ਮੈਂ ਵਿਰੋਧ ਕੀਤਾ ਸੀ ਤੇ ਬਤੌਰ ਚੋਣ ਅਧਿਕਾਰੀ ਅਸਤੀਫ਼ਾ ਦਿਤਾ ਸੀ। ਦੀਵਾਨ ਵਿਚ ਅੰਮਿ੍ਰਤਧਾਰੀ ਦਾ ਮੁੱਦਾ ਮੈਂ ਬੜੇ ਜ਼ੋਰ ਸ਼ੋਰ ਨਾਲ ਅਕਾਲ ਤਖ਼ਤ ਸਾਹਿਬ ’ਤੇ ਉਠਾਇਆ ਸੀ। ਪ੍ਰਬੰਧਕ ਮੇਰੀ ਅਵਾਜ਼ ਨੂੰ ਦਬਾਉਣ ਲਈ ਸਾਜ਼ਸ਼ ਅਧੀਨ ਮੇਰੇ ’ਤੇ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ’ਤੇ ਅਕਾਲ ਤਖ਼ਤ ਸਾਹਿਬ ਨੂੰ ਨਾ ਮੰਨਣ ਦਾ ਮਨਘੜਤ  ਦੋਸ਼ ਲਗਾਉਣ ਤੋਂ ਪਹਿਲਾਂ ਨਿਰਮਲ ਸਿੰਘ ਨੂੰ ਸੋਚ ਲੈਣਾ ਚਾਹੀਦਾ ਸੀ ਕਿ ਸਰਕਾਰ ਦੇ ਅਣਮਨੁੱਖੀ ਤਸ਼ਦੱਦ ਦਾ ਸ਼ਿਕਾਰ ਹੋ ਕੇ ਮੈਂ ਐਨ ਐਸ ਏ ਤੇ ਟਾਂਡਾ ਵਰਗੇ ਕਾਲੇ ਕਾਨੂੰਨਾਂ ਹੇਠ ਕਈ ਸਾਲ ਅਨੇਕਾਂ ਵਾਰ ਪੰਜਾਬ ਦੀ ਵੱਖ ਵੱਖ ਜੇਲਾਂ ਵਿਚ ਸੰਤਾਪ ਹੰਢਾਇਆ ਹੈ ਜਿਸ ਦੇ ਗਵਾਹ ਖ਼ਾਲਸਾ ਕਾਲਜ ਦੇ ਹਜ਼ਾਰਾਂ ਵਿਦਿਆਰਥੀ ਹਨ। ਕਲ ਤਕ ਕਲੱਬਾਂ ਦੀ ਮੌਜ ਮਸਤੀ ਮਾਰਨ ਵਾਲੇ ਅੱਜ ਸਿੱਖੀ ਅਸੂਲਾਂ ਦੀ ਪਹਿਰੇਦਾਰੀ ਕਰਨ ਵਾਲÇਆਂ ’ਤੇ ਹਮਲਾ ਕਰਨ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪ੍ਰੋ.ਜੋਗਿੰਦਰ ਸਿੰਘ ਅਰੋੜਾ ਨੇ ਮੇਰੇ ਨਾਲ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤਕ ਨੌਕਰੀ ਕੀਤੀ ਹੈ। ਇਨ੍ਹਾਂ ਨਾਲ ਸਬੰਧਾਂ ਵਿਚ ਪੈਦਾ ਹੋਈਆਂ ਦੂਰੀਆਂ ਤੇ ਹੁਣ ਪ੍ਰਧਾਨ ਨਿਰਮਲ ਸਿੰਘ ਤੇ ਭਾਗ ਸਿੰਘ ਅਣਖੀ ਵਲੋਂ ਦਿਤੀ ਮੈਂਬਰਸ਼ਿਪ ਦਾ ਮੁਆਵਜ਼ਾ ਚੁਕਾਉਣ ਲਈ ਇਹ ਅਪਣੇ ਬੇਅੰਮਿ੍ਰਤੀਏ ਦੀ ਹਕੀਕਤ ’ਤੇ ਪਰਦਾ ਪਾਉਣ ਲਈ ਮੈਂਬਰਾਂ ਦਾ ਧਿਆਨ ਅਸਲ ਮੁੱਦੇ ਤੋਂ ਹਟਾਉਣਾ ਚਾਹੁੰਦੇ ਹਨ। ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਮੈਂ ਬਤੌਰ ਦੀਵਾਨ ਮੈਂਬਰ ਪ੍ਰਧਾਨ ਨੂੰ ਚਿੱਠੀ ਲਿਖੀ ਸੀ ਨਾ ਕਿ ਹਵਾਰਾ ਕਮੇਟੀ ਦੇ ਬੁਲਾਰੇ ਦੀ ਹੈਸੀਅਤ ਵਿਚ। ਜਿਥੇ ਤਕ ਮੇਰੇ ਤੇ ਦੋਸ਼ ਅਕਾਲ ਤਖ਼ਤ ਸਾਹਿਬ ਨੂੰ ਨਾ ਮੰਨ ਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ ਨੂੰ ਮੰਨਣ ਦਾ ਲਗਾਇਆ ਗਿਆ ਹੈ। ਮੈਂ ਸਪਸ਼ਟ ਕਰ ਦੇਵਾ ਕਿ ਜਥੇਦਾਰ ਹਵਾਰਾ ਨੂੰ ਅੱਠ ਲੱਖ ਦੀ ਸੰਗਤ ਨੇ ਜਥੇਦਾਰ ਥਾਪਿਆਂ ਸੀ ਤੇ ਉਹ ਕੌਮ ਦਾ ਜਰਨੈਲ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮੈਂ ਬਤੌਰ ਚੋਣ ਅਧਿਕਾਰੀ ਮਿਤੀ 29 ਨਵੰਬਰ 2018 ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਪੱਤਰ ਲਿਖ ਕੇ ਬੇਅੰਮਿ੍ਰਤੀਆ ਤੇ ਪਤਿਤਾਂ ਨੂੰ ਦੀਵਾਨ ਦੀ ਚੋਣਾਂ ਵਿਚ ਵੋਟ ਨਾ ਪਾ ਦੇਣ ਦੇ ਮੁੱਦੇ ਤੇ ਪੱਤਰ ਲਿਖ ਕੇ ਪੰਜ ਪਿਆਰਿਆਂ ਦੀ ਨਿਗਰਾਨੀ ਹੇਠ ਚੋਣਾਂ ਕਰਾਉਣ ਲਈ ਬੇਨਤੀ ਕੀਤੀ ਸੀ। ਸੱਚਾਈ ਤਾਂ ਇਹ ਹੈ ਕਿ ਨਿਰਮਲ ਸਿੰਘ ਪ੍ਰਧਾਨ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਦੇ ਤੇ ਤਖ਼ਤ ਸਾਹਿਬ ਵਲੋਂ ਸਿਰਜੀ ਕਮੇਟੀ ਨੂੰ ਟਿੱਚ ਸਮਝ ਕੇ ਉਸ ਨੂੰ ਸਹਿਯੋਗ ਨਹੀਂ ਦਿਤਾ ਤੇ ਅਪਣੇ ਗੁਮਰਾਹਕੁੰਨ ਜਵਾਬਾਂ ਨਾਲ ਹਕੀਕਤ ਤੇ ਪਰਦਾ ਪਾਇਆ ਹੈ।’

SHARE ARTICLE

ਏਜੰਸੀ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement