ਖ਼ਬਰਾਂ |

ਤਾਜ਼ਾ |

ਆਸਟਰੇਲੀਆ ਦਾ ਨਾਗਰਿਕ ਪੰਜਾਬ 'ਚ ਹੋਇਆ ਲਾਪਤਾ

By : GAGANDEEP

Published : May 31, 2026, 6:58 am IST
Updated : May 31, 2026, 7:27 am IST
SHARE ARTICLE
photo
photo

ਜਾਇਦਾਦ ਵੇਚਣ ਲਈ ਆਇਆ ਸੀ ਅੰਮ੍ਰਿਤਸਰ

ਅੰਮ੍ਰਿਤਸਰ (ਬਹੋੜੂ) : ਮੈਲਬੋਰਨ ਦੇ ਰਹਿਣ ਵਾਲੇ 66 ਸਾਲਾ ਆਸਟਰੇਲੀਆਈ ਨਾਗਰਿਕ ਅਤੇ ਹਾਈ ਸਕੂਲ ਅਧਿਆਪਕ ਸੁਨੀਲ ਸ਼ਰਮਾ ਪੰਜਾਬ ਵਿਚ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ। ਜਾਣਕਾਰੀ ਅਨੁਸਾਰ ਸੁਨੀਲ ਸ਼ਰਮਾ ਨਾਲ ਆਖ਼ਰੀ ਵਾਰ 22 ਮਈ ਨੂੰ ਸੰਪਰਕ ਹੋਇਆ ਸੀ, ਜਦੋਂ ਉਹ ਅਪਣੀ ਸੇਵਾਮੁਕਤੀ ਤੋਂ ਪਹਿਲਾਂ ਦੀ ਇਕ ਜਾਇਦਾਦ ਵੇਚਣ ਦੀ ਤਿਆਰੀ ਦੇ ਸਿਲਸਿਲੇ ਵਿਚ ਅੰਮ੍ਰਿਤਸਰ ਗਿਆ ਸੀ।

ਡਾਇਮੰਡ ਵੈਲੀ ਕਾਲਜ ਵਿਚ ਗਣਿਤ ਦੇ ਅਧਿਆਪਕ ਸ਼ਰਮਾ, ਫ਼ਤਿਹਗੜ੍ਹ ਚੂੜੀਆਂ ਰੋਡ ਸਥਿਤ ਆਸ਼ੀਆਨਾ ਐਸਟੇਟ ਵਿਚ ਅਪਣੀ ਜਾਇਦਾਦ ਦੇ ਨਵੀਨੀਕਰਨ ਅਤੇ ਰੰਗ-ਰੋਗਨ ਦੇ ਕੰਮ ਦੀ ਦੇਖਭਾਲ ਲਈ ਪੰਜਾਬ ਗਏ ਹੋਏ ਸਨ। ਉਨ੍ਹਾਂ ਦੀ ਬੇਟੀ ਸੁਰਭੀ ਸ਼ਰਮਾ ਅਨੁਸਾਰ ਯਾਤਰਾ ਦੌਰਾਨ ਪਰਵਾਰ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿਚ ਸੀ। ਉਨ੍ਹਾਂ ਨੇ 21 ਮਈ ਨੂੰ ਅਤੇ ਫਿਰ 22 ਮਈ ਦੀ ਸਵੇਰ ਨੂੰ ਅਪਣੇ ਬੱਚਿਆਂ ਨਾਲ ਗੱਲ ਕੀਤੀ ਸੀ। ਅਗਲੇ ਦਿਨ ਤਕ ਉਨ੍ਹਾਂ ਦਾ ਮੋਬਾਈਲ ਫ਼ੋਨ ਬੰਦ ਹੋ ਚੁੱਕਾ ਸੀ। ਮੋਹਾਲੀ ਤੋਂ ਅੰਮ੍ਰਿਤਸਰ ਜਾ ਰਹੇ ਸ਼ਰਮਾ ਅਤੇ ਉਨ੍ਹਾਂ ਦੀ ਕਾਰ ਦੋਵਾਂ ਦੇ ਲਾਪਤਾ ਹੋਣ ਤੋਂ ਬਾਅਦ ਪਰਵਾਰ ਚਿੰਤਤ ਹੋ ਗਿਆ। ਬਾਅਦ ਵਿਚ ਜਦੋਂ ਉਨ੍ਹਾਂ ਦੇ ਦੋਸਤਾਂ ਨੇ ਘਰ ਦੀ ਜਾਂਚ ਕੀਤੀ ਤਾਂ ਗੇਟ ਬੰਦ ਮਿਲੇ ਅਤੇ ਨਾ ਤਾਂ ਸ਼ਰਮਾ ਦਾ ਕੋਈ ਸੁਰਾਗ ਮਿਲਿਆ ਅਤੇ ਨਾ ਹੀ ਉਨ੍ਹਾਂ ਦੀ ਗੱਡੀ ਦਾ।

ਸੁਰਭੀ ਨੇ ਦਸਿਆ ਕਿ ਸਥਾਨਕ ਅਧਿਕਾਰੀ ਉਨ੍ਹਾਂ ਦੇ ਪਿਤਾ ਦੇ ਭਰਾ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੁਲਿਸ ਨੂੰ ਸੁਸ਼ੀਲ ਕੁਮਾਰ ਦੇ ਭਰਾ ’ਤੇ ਸ਼ੱਕ ਹੈ, ਜਿਸ ਨੂੰ ਸ਼ੁਕਰਵਾਰ ਨੂੰ ਆਖ਼ਰੀ ਵਾਰ ਉਸੇ ਜਾਇਦਾਦ ’ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨਾਲ ਵੀ ਸੰਪਰਕ ਨਹੀਂ ਹੋ ਪਾ ਰਿਹਾ ਹੈ। ਪੁਲਿਸ ਇਕ ਸੰਭਾਵਿਤ ਖ਼ਰੀਦਦਾਰ ਤੋਂ ਵੀ ਪੁੱਛਗਿੱਛ ਕਰੇਗੀ, ਜਿਸ ਨੇ ਕਥਿਤ ਤੌਰ ’ਤੇ ਉਸੇ ਸਮੇਂ ਦੇ ਆਸ-ਪਾਸ ਜਾਇਦਾਦ ਦਾ ਦੌਰਾ ਕੀਤਾ ਸੀ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement