
ਜਲੰਧਰ : ਭਾਵੇਂ ਪੰਜਾਬ ਪੁਲਸ ਨੇ ਗੈਂਗਸਟਰਾਂ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਸਣੇ ਤਿੰਨ ਨੌਜਵਾਨਾਂ ਦਾ ਐਨਕਾਊਂਟਰ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਅਪਰਾਧ ਦੇ ਖਾਤਮੇ ਲਈ ਬੇਹੱਦ ਗੰਭੀਰ ਹੈ ਪਰ ਇਸਦੇ ਬਾਵਜੂਦ ਵੀ ਗੌਂਡਰ ਤੇ ਪ੍ਰੇਮਾ ਦੀ ਫੈਨ ਫਾਲੋਇੰਗ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਦਾ ਸਬੂਤ ਅੱਜ ਗੌਂਡਰ ਦੇ ਜੱਦੀ ਪਿੰਡ ਵਿਚ ਹੋਈ ਉਸਦੀ ਅੰਤਿਮ ਅਰਦਾਸ ਤੇ ਪਾਠ ਦੇ ਭੋਗ ਦੀ ਵੀਡੀਓ ਵੇਖ ਕੇ ਮਿਲਦਾ ਹੈ।
ਇਕ ਵੈੱਬ ਚੈਨਲ ਵਲੋਂ ਇਸ ਸਾਰੇ ਭੋਗ ਦੇ ਪ੍ਰੋਗਰਾਮ ਦੀ ਵੀਡੀਓ ਲਾਈਵ ਚਲਾਈ ਗਈ, ਜਿਸ ਨੂੰ ਗੌਂਡਰ ਤੇ ਪ੍ਰੇਮਾ ਦੇ ਫੈਨਜ਼ ਨੇ ਖੂਬ ਦੇਖਿਆ। ਫੇਸਬੁੱਕ ਤੋਂ ਮਿਲੇ ਡਾਟਾ ਅਨੁਸਾਰ ਗੌਂਡਰ ਦੇ ਭੋਗ ਦੀ ਵੀਡੀਓ ਨੂੰ ਸਿਰਫ 6 ਘੰਟੇ ਵਿਚ 75 ਹਜ਼ਾਰ ਵਾਰ ਵੇਖਿਆ ਗਿਆ, ਜਿਸ 'ਤੇ 4200 ਤੋਂ ਜ਼ਿਆਦਾ ਲਾਈਕ ਆਏ, 722 ਵਾਰ ਇਸਨੂੰ ਸ਼ੇਅਰ ਕੀਤਾ ਗਿਆ, 1000 ਤੋਂ ਵੱਧ ਲੋਕਾਂ ਨੇ ਇਸ 'ਤੇ ਕੁਮੈਂਟ ਕੀਤੇ। ਇਸ ਤੋਂ ਸਾਫ ਹੈ ਕਿ ਭਾਵੇਂ ਦੋਵੇਂ ਗੈਂਗਸਟਰ ਮਾਰੇ ਜਾ ਚੁੱਕੇ ਹਨ ਪਰ ਇਨ੍ਹਾਂ ਦੀ ਫੈਨ ਫਾਲੋਇੰਗ ਵਿਚ ਕੋਈ ਕਮੀ ਨਹੀਂ ਆਈ।
ਓਧਰ ਭੋਗ ਤੋਂ ਬਾਅਦ ਗੌਂਡਰ ਤੇ ਪ੍ਰੇਮਾ ਦੇ ਰਿਸ਼ਤੇਦਾਰਾਂ ਨੇ ਦੋਵਾਂ ਦੀ ਮੌਤ ਲਈ ਪੰਜਾਬ ਦੇ ਰਾਜਸੀ ਆਗੂਆਂ ਨੂੰ ਜ਼ਿੰਮੇਵਾਰ ਦੱਸਦਿਆਂ ਇਸ ਐਨਕਾਊਂਟਰ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ। ਗੌਂਡਰ ਦੇ ਰਿਸ਼ਤੇਦਾਰਾਂ ਨੇ ਕਿਹਾ : ਜਲੰਧਰ ਦੇ ਵਿਧਾਇਕ ਭੰਡਾਰੀ ਨੇ ਫਸਾਇਆ ਸੀ।
ਪ੍ਰੇਮਾ ਨੂੰ ਝੂਠੇ ਕੇਸ 'ਚ ਭੋਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਂਡਰ ਦੇ ਇਕ ਰਿਸ਼ਤੇਦਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸਲ ਵਿਚ ਪ੍ਰੇਮਾ ਨੂੰ ਤਾਂ ਜਲੰਧਰ ਦੇ ਭਾਜਪਾ ਵਿਧਾਇਕ ਭੰਡਾਰੀ ਦੇ ਕਹਿਣ 'ਤੇ ਪੁਲਸ ਨੇ ਝੂਠੇ ਕੇਸ ਵਿਚ ਫਸਾਇਆ ਕਿਉਂਕਿ ਭੰਡਾਰੀ ਦੀ ਇਕ ਕਾਂਗਰਸੀ ਆਗੂ ਦੇ ਕਰੀਬੀ ਕਿਸੇ ਲਾਹੌਰੀਆ ਨਾਮਕ ਬਦਮਾਸ਼ ਨਾਲ ਖੁੰਦਕ ਸੀ ਪਰ ਕਿਉਂਕਿ ਪ੍ਰੇਮਾ ਦੇ ਨਾਲ ਵੀ ਲਾਹੌਰੀਆ ਲੱਗਦਾ ਸੀ, ਇਸ ਲਈ ਉਸਨੂੰ ਝੂਠੇ ਕੇਸ ਵਿਚ ਫਸਾਇਆ ਗਿਆ। ਸਿਆਸੀ ਦਬਾਅ ਹੇਠ ਸਭ ਤੋਂ ਪਹਿਲਾਂ ਉਸ 'ਤੇ ਨਸ਼ੇ ਦਾ ਪਰਚਾ ਪਾਇਆ ਗਿਆ ਤੇ ਉਸ 'ਤੇ ਬਾਅਦ ਵਿਚ ਨਾਜਾਇਜ਼ ਅਸਲੇ ਦਾ ਕੇਸ ਵੀ ਪਾਇਆ ਗਿਆ।
ਜਦੋਂਕਿ ਅਸਲਾ ਤਾਂ ਇਸਦੇ ਸਾਲੇ ਦਾ ਸੀ। ਸਾਰਾ ਕੇਸ ਝੂਠਾ ਪਾਇਆ ਗਿਆ। ਇਸ ਤੋਂ ਬਾਅਦ 6 ਮਹੀਨੇ ਪ੍ਰੇਮਾ ਦੀ ਜ਼ਮਾਨਤ ਨਹੀਂ ਹੋਈ, ਜਿਸ ਤੋਂ ਬਾਅਦ ਤੋਂ ਹੀ ਪ੍ਰੇਮਾ ਫਰਾਰ ਰਿਹਾ ਤਾਂ ਜੋ ਉਸਨੂੰ ਸਜ਼ਾ ਨਾ ਹੋ ਜਾਵੇ। ਮੈਂ ਪ੍ਰੇਮਾ 'ਤੇ ਕੋਈ ਕੇਸ ਨਹੀਂ ਪੁਆਇਆ : ਭੰਡਾਰੀ ਮਾਮਲੇ ਬਾਰੇ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰੇਮਾ ਲਾਹੌਰੀਆ ਨਾਲ ਕੋਈ ਲੈਣਾ ਦੇਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪ੍ਰੇਮਾ 'ਤੇ ਉਨ੍ਹਾਂ ਕਦੀ ਕੋਈ ਝੂਠਾ ਕੇਸ ਨਹੀਂ ਪੁਆਇਆ। ਇਹ ਸਾਰੀ ਸਿਆਸੀ ਚਾਲ ਹੈ।