ਖ਼ਬਰਾਂ |

ਤਾਜ਼ਾ |

ਕੈਨੇਡਾ 'ਚ ਲੁਟੇਰੇ ਨੇ ਕੀਤਾ ਪੰਜਾਬੀ ਕਾਰੋਬਾਰੀ ਦਾ ਕਤਲ

By : GAGANDEEP

Published : Aug 8, 2026, 7:13 am IST
Updated : Aug 8, 2026, 7:13 am IST
SHARE ARTICLE
photo
photo

48 ਸਾਲਾ ਸੁਖਜੀਤ ਰੰਧਾਵਾ ਵਜੋਂ ਹੋਈ ਪਛਾਣ

ਐਡਮਿੰਟਨ : ਕੈਨੇਡਾ ਵਿਚ ਲੁਟੇਰਿਆਂ ਤੋਂ ਆਪਣਾ ਸਟੋਰ ਬਚਾਉਣ ਦਾ ਯਤਨ ਕਰ ਰਹੇ 48 ਸਾਲਾ ਸੁਖਜੀਤ ਰੰਧਾਵਾ ਦਾ ਕਤਲ ਕਰ ਦਿੱਤਾ ਗਿਆ। ਐਡਮਿੰਟਨ ਵਿਖੇ ਵਾਪਰੀ ਵਾਰਦਾਤ ਬਾਰੇ ਸੁਖਜੀਤ ਰੰਧਾਵਾ ਦੇ ਦੋਸਤ ਰਵੀ ਪ੍ਰਕਾਸ਼ ਨੇ ਦੱਸਿਆ ਕਿ ਲੁਟੇਰੇ ਨੇ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਫਰਾਰ ਹੋਣ ਦਾ ਯਤਨ ਕੀਤਾ ਪਰ ਇਸ ਤੋਂ ਪਹਿਲਾਂ ਹੀ ਸੁਖਜੀਤ ਰੰਧਾਵਾ ਨੇ ਦਰਵਾਜ਼ਾ ਲੌਕ ਕਰ ਦਿਤਾ।

ਗੁੱਸੇ ਵਿਚ ਆਏ ਲੁਟੇਰੇ ਨੇ ਸੁਖਜੀਤ ਰੰਧਾਵਾ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਕੇ ਫਰਾਰ ਹੋ ਗਿਆ।  112 ਐਵੇਨਿਊ ਅਤੇ 82 ਸਟ?ਰੀਟ ਇਲਾਕੇ ਦੇ ਸਟ੍ਰਿਪ ਮਾਲ ਵਿਚ ਵਾਰਦਾਤ ਬਾਰੇ ਪਤਾ ਲਗਦਿਆਂ ਹੀ ਆਲੇ ਦੁਆਲੇ ਮੌਜੂਦ ਲੋਕ ਇਕੱਠੇ ਹੋ ਗਏ ਅਤੇ ਸੁਖਜੀਤ ਰੰਧਾਵਾ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਨ੍ਹਾਂ ਦਮ ਤੋੜ ਦਿਤਾ।

ਵੀਰਵਾਰ ਨੂੰ ਪੋਸਟਮਾਰਟਮ ਮਗਰੋਂ ਸੁਖਜੀਤ ਰੰਧਾਵਾ ਦੀ ਮੌਤ ਕਤਲ ਕਰਾਰ ਦੇ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ 22 ਸਾਲਾ ਨਿਕੋਲਸ ਬਟਲਰ ਨੂੰ ਗ੍ਰਿਫ਼ਤਾਰ ਕਰਦਿਆਂ ਉਸ ’ਤੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿੱਤੇ। ਰਵੀ ਪ੍ਰਕਾਸ਼ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦੇ ਦੋਸਤ ਨੂੰ ਆਪਣੇ ਹੀ ਸਟੋਰ ਅੰਦਰ ਕਤਲ ਕਰ ਦਿੱਤਾ ਗਿਆ। ਐਡਮਿੰਟਨ ਸ਼ਹਿਰ ਦੇ ਇਸ ਇਲਾਕੇ ਵਿਚ ਸੁਰੱਖਿਆ ਨਾਂ ਦੀ ਕੋਈ ਚੀਜ਼ ਬਾਕੀ ਨਹੀਂ ਬਚੀ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement