ਅਦਾਲਤ ਨੇ 60 ਸਾਲ ਦੇ ਪਰਮਪ੍ਰੀਤ ਸਿੰਘ ਦੀ 19 ਕਰੋੜ 29 ਲੱਖ ਰੁਪਏ ਦੀ ਜਾਇਦਾਦ ਵੀ ਜ਼ਬਤ ਕਰਨ ਦੇ ਦਿੱਤੇ ਹੁਕਮ
ਸੈਕਰਾਮੈਂਟੋ: ਅਮਰੀਕਾ ਵਿਚ ਕੋਕੀਨ, ਹੈਰੋਇਨ, ਅਫ਼ੀਮ ਅਤੇ ਕਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ਕਰਨ ਵਾਲੇ ਗਿਰੋਹ ਦੇ ਮਾਮਲੇ 'ਚ 3 ਪੰਜਾਬੀਆਂ ਵਿਰੁਧ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ 'ਚ ਗਰੋਹ ਦੇ 60 ਸਾਲਾ ਗੁਰਗੇ ਪਰਮਪ੍ਰੀਤ ਸਿੰਘ ਨੂੰ ਅਮਰੀਕੀ ਜ਼ਿਲ੍ਹਾ ਕੋਰਟ ਨੇ 10 ਸਾਲ ਕੈਦ ਦੀ ਸਜ਼ਾ 'ਸੁਣਾਈ ਹੈ। ਇਸ ਤੋਂ ਇਲਾਵਾ ਉਸ ਦੀ 2 ਮਿਲੀਅਨ ਅਮਰੀਕੀ ਡਾਲਰ (ਕਰੀਬ 19 ਕਰੋੜ 29 ਲੱਖ) ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ।
ਅਮਰੀਕੀ ਅਟਾਰਨੀ ਏਰਿਕ ਗ੍ਰਾਂਟ ਅਨੁਸਾਰ, ਪਰਮਪ੍ਰੀਤ ਸਿੰਘ ਕੈਲੀਫੋਰਨੀਆ 'ਚ ਬੈਠ ਕੇ ਕੈਨੇਡਾ 'ਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਸੀ। ਪਰਮਪ੍ਰੀਤ ਸਿੰਘ ਨਾਲ ਇਸ ਗਿਰੋਹ 'ਚ ਸੈਕਰਾਮੈਂਟ ਦਾ ਰਣਵੀਰ ਸਿੰਘ (43) ਅਤੇ ਰੋਜਵਿਲ ਦਾ ਅਮਨਦੀਪ ਮੁਲਤਾਨੀ (38) ਸ਼ਾਮਲ ਸੀ। ਇਹ ਸਾਰੇ ਕੈਲੀਫੋਰਨੀਆ ਤੋਂ ਐਨਕ੍ਰਿਪਟਿਡ ਫੋਨ ਐਪਸ ਦੀ ਵਰਤੋਂ ਕਰ ਕੇ ਕੈਨੇਡਾ 'ਚ ਨਸ਼ਿਆਂ ਦੀ ਸਪਲਾਈ ਕਰਦੇ ਸੀ। ਅਕਤੂਬਰ 2020 ਤੋਂ ਅਪ੍ਰੈਲ 2021 ਦਰਮਿਆਨ, 1 ਅਮਰੀਕੀ ਤੇ ਕੈਨੇਡੀਅਨ ਏਜੰਸੀਆਂ ਦੇ ਅੰਡਰਕਵਰ ਏਜੰਟਾਂ ਨੇ ਅਮਰੀਕੀ ਇਨ੍ਹਾਂ ਤੋਂ 10 ਕਿਲੋ ਕੋਕੀਨ, 1.5 ਕਿਲੋ ਅਫੀਮ, 2 ਕਿਲੋ ਕੇਟਾਮਾਈਨ ਤੇ ਹੈਰੋਇਨ ਦੇ ਸੈਂਪਲ ਖਰੀਦੇ। ਇਸ ਮਗਰੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
