ਕਰੀਬ 20 ਸਾਲਾਂ ਤੋਂ ਕੁਵੈਤ ਵਿਚ ਕਰਦਾ ਸੀ ਕੰਮ
ਸ੍ਰੀ ਕੀਰਤਪੁਰ ਸਾਹਿਬ (ਵਿਨੋਦ ਸ਼ਰਮਾ, ਨਰਿੰਦਰ ਸ਼ਰਮਾ) : ਕੁਵੈਤ ’ਚ ਰੋਜ਼ੀ-ਰੋਟੀ ਕਮਾਉਣ ਲਈ ਗਏ ਪਿੰਡ ਚੰਦਪੁਰ ਬੇਲਾ ਦੇ ਵਸਨੀਕ ਰਣਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਰਣਦੀਪ ਸਿੰਘ ਕਰੀਬ 20 ਸਾਲਾਂ ਤੋਂ ਕੁਵੈਤ ਵਿਚ ਰਹਿ ਰਿਹਾ ਸੀ। ਉਹ ਕਰੀਬ ਚਾਰ ਮਹੀਨੇ ਪਹਿਲਾਂ ਛੁੱਟੀਆਂ ਕੱਟ ਤੇ ਮੁੜ ਕੁਵੈਤ ਗਿਆ ਸੀ, ਜਿੱਥੇ ਪਿਛਲੇ ਦਿਨੀਂ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਦੇਹ ਦੇ ਜੱਦੀ ਪਿੰਡ ਚੰਦਪੁਰ ਬੇਲਾ ਪਹੁੰਚਣ ਦੇ ਪੂਰਾ ਮਾਹੌਲ ਗਮਗੀਨ ਹੋ ਗਿਆ। ਇਸ ਉਪਰੰਤ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਬਣੇ ਸ਼ਮਸ਼ਾਨ ਘਾਟ ਵਿਖੇ ਨਮ ਅੱਖਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਰਣਦੀਪ ਸਿੰਘ ਅਪਣੇ ਪਿੱਛੇ ਦੋ ਛੋਟੇ ਬੱਚੇ, ਪਤਨੀ ਅਤੇ ਬਜ਼ੁਰਗ ਮਾਪਿਆਂ ਨੂੰ ਛੱਡ ਗਿਆ ਹੈ।
