Advertisement

9/11 ਹਮਲੇ ਦੇ ਗੁੱਸੇ 'ਚ ਅਮਰੀਕੀਆਂ ਵਲੋਂ ਮਾਰੇ ਗਏ ਮੁਸਲਮਾਨਾਂ ਦੇ ਭੁਲੇਖੇ ਸਿੱਖ

ਸਪੋਕਸਮੈਨ ਸਮਾਚਾਰ ਸੇਵਾ
Published Sep 12, 2019, 5:13 pm IST
Updated Sep 12, 2019, 5:13 pm IST
ਗੈਸ ਸਟੇਸ਼ਨ ਅੱਗੇ ਫੁਲ ਲਗਾ ਰਹੇ ਸਿੱਖ ਨੂੰ ਅਮਰੀਕੀ ਨੇ ਮਾਰੀ ਸੀ ਗੋਲੀ
18 years after 9/11, Sikhs still victims of anti-Muslim hate crimes
 18 years after 9/11, Sikhs still victims of anti-Muslim hate crimes

ਨਵੀਂ ਦਿੱਲੀ: 9/11 ਦੇ ਜ਼ਖ਼ਮ ਅਮਰੀਕਾ ਲਈ ਹਾਲੇ ਵੀ ਅੱਲੇ ਹਨ, ਜਿਨ੍ਹਾਂ ਦਾ ਦਰਦ ਅਤੇ ਬਦਲਾ ਲੈਣ ਦਾ ਜਜ਼ਬਾ 18 ਸਾਲ ਬਾਅਦ ਵੀ ਦੋਵਾਂ ਮੁਲਕਾਂ ਵਿਚ ਓਵੇਂ ਜਿਵੇਂ ਬਰਕਰਾਰ ਹੈ। ਪਰ ਸ਼ਾਇਦ ਇਹ ਇੱਕ ਦੂਜੇ ਨੂੰ ਆਪਣੀ ਤਾਕਤ ਦਿਖਾਉਣ ਵਾਲੇ ਮੁਲਕ ਇਹ ਨਹੀਂ ਜਾਣਦੇ ਕਿ ਇਨ੍ਹਾਂ ਦੋਵਾਂ ਮੁਲਕਾਂ ਦੀ ਦੁਸ਼ਮਣੀ ਅਤੇ ਬਦਲੇ ਦੀ ਭਾਵਨਾ ਵਿਚ ਜਾਂਦੀ ਤਾਂ ਆਮ ਮਾਸੂਮ ਲੋਕਾਂ ਦੀ ਹੀ ਜਾਨ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ ਅਤੇ ਅਤਿਵਾਦੀ ਸਤੰਬਰ ਮਹੀਨੇ ਨੂੰ ਹੀ ਕਿਉਂ ਚੁਣਦੇ ਹਨ ਇੱਕ ਦੂਜੇ ਉੱਤੇ ਹਮਲਾ ਕਰਨ ਲਈ 9/11 ਦੇ ਹਮਲਿਆਂ ਦੌਰਾਨ ਸਿਰਫ ਅਮਰੀਕੀ ਹੀ ਨਹੀਂ ਸਨ ਮਰੇ, ਉਨ੍ਹਾਂ ਵਿਚ ਸਿੱਖ, ਹਿੰਦੂ, ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਮਰੇ ਸਨ।

18 years after 9/11, Sikhs still victims of anti-Muslim hate crimes18 years after 9/11, Sikhs still victims of anti-Muslim hate crimes

ਦੱਸ ਦਈਏ ਕਿ 9/11 ਦੇ ਹਮਲੇ ਤੋਂ 4 ਦਿਨ ਬਾਅਦ ਇੱਕ ਅਮਰੀਕੀ ਨੇ ਇੱਕ ਬਲਬੀਰ ਸਿੰਘ ਸੋਢੀ ਨਾਮ ਦੇ ਸਿੱਖ ਬਿਜ਼ਨੀਸਮੇਂਨ ਉੱਤੇ ਬਦਲੇ ਦੀ ਭਾਵਨਾ ਨਾਲ ਉਸ ਸਮੇਂ ਗੋਲੀ ਚਲਾ ਦਿੱਤੀ ਜਦੋਂ ਉਹ ਆਪਣੇ ਗੈਸ ਸਟੇਸ਼ਨ ਦੇ ਬਾਹਰ ਫੁੱਲ ਲਗਾ ਰਿਹਾ ਸੀ ਕਿਉਂਕਿ ਉਹ ਉਸਦੀ ਦਸਤਾਰ ਤੋਂ ਭੁਲੇਖਾ ਖਾ ਗਿਆ ਕਿ ਇਹ ਮੁਸਲਮਾਨ ਹੈ। ਬਲਬੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਇੱਕ ਨੂੰ ਦੱਸ ਕੇ ਆਇਆ ਸੀ ਕਿ ਉਹ ਟੋਵੈਲ ਹੈੱਡਸ ਯਾਨੀ ਕਿ ਸਿਰ 'ਤੇ ਤੌਲੀਆ ਬੰਨ੍ਹੇ ਹੋਇਆਂ ਨੂੰ ਮਾਰਨ ਚੱਲਿਆ ਹੈ।

18 years after 9/11, Sikhs still victims of anti-Muslim hate crimes18 years after 9/11, Sikhs still victims of anti-Muslim hate crimes

ਦੱਸਣਯੋਗ ਹੈ ਕਿ ਅਜਿਹੀਆਂ 645 ਘਟਨਾਵਾਂ 9/11 ਹਮਲੇ ਤੋਂ ਬਾਅਦ ਹਿੰਦੂ ਮੁਸਲਿਮ ਸਿਖਾਂ ਅਤੇ ਹੋਰ ਕਈ ਕੌਮਾਂ ਦੇ ਲੋਕਾਂ ਨਾਲ ਵਾਪਰੀਆਂ ਉਹ ਵੀ 1 ਹਫਤੇ ਦੇ ਅੰਦਰ ਅੰਦਰਹੁਣ ਅਮਰੀਕਾ ਦੇ ਲੜਾਕੂ ਜਹਾਜ਼ਾਂ ਨੇ ਅਤਿਵਾਦੀ ਸੰਗਠਨ ਇਸਲਾਮੀਕ ਸਟੇਟ ਦੇ ਠਿਕਾਣਿਆਂ 'ਤੇ ਭਾਰੀ ਬੰਬਾਰੀ ਕੀਤੀ। ਇਸ ਦੌਰਾਨ ਅਮਰੀਕਾ ਵਲੋਂ ਆਧੁਨਿਕ F 35 ਅਤੇ F 15 ਲੜਾਕੂ ਜਹਾਜ਼ਾਂ ਦਾ ਇਸਤੇਮਾਲ ਕੀਤਾ ਗਿਆ ਅਤੇ ਇਹਨਾਂ ਦੀ ਮਦਦ ਨਾਲ ਕਰੀਬ 36 ਹਜਾਰ ਕਿੱਲੋ ਯਾਨੀ 40 ਟਨ ਬੰਬ ISIS ਦੇ ਟਿਕਾਣਿਆਂ ਤੇ ਸੁੱਟੇ ਗਏ ਹਨ। ਇਹ ਬੰਬ ਤੀਗੜੀ ਨਦੀ ਵਿੱਚ ਮੌਜੂਦ ਇੱਕ ਟਾਪੂ 'ਤੇ ਸੁੱਟੇ ਗਏ ਹਨ।

18 years after 9/11, Sikhs still victims of anti-Muslim hate crimes18 years after 9/11, Sikhs still victims of anti-Muslim hate crimes

ਦੱਸ ਦਈਏ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਤਾਲਿਬਾਨੀ ਅਤਿਵਾਦੀਆਂ ਨੇ ਵੀ ਮੰਗਲਵਾਰ-ਬੁੱਧਵਾਰ ਦੀ ਅੱਧੀ ਰਾਤ ਨੂੰ ਅਮਰੀਕੀ ਅੰਬੈਂਸੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੰਬ ਧਮਾਕਾ ਕੀਤਾ ਸੀ। ਤਾਲਿਬਾਨੀ ਅਤਿਵਾਦੀਆਂ ਨੇ ਇਹ ਹਮਲਾ ਕਰਨ ਲਈ 11 ਸਤੰਬਰ ਦਾ ਹੀ ਦਿਨ ਚੁਣਿਆ ਕਿਉਂਕਿ 18 ਸਾਲ ਪਹਿਲਾਂ ਅੱਜ ਦੇ ਦਿਨ ਹੀ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਅਤਿਵਾਦੀ ਹਮਲਾ ਹੋਇਆ ਸੀ, ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ।

18 years after 9/11, Sikhs still victims of anti-Muslim hate crimes18 years after 9/11, Sikhs still victims of anti-Muslim hate crimes

ਇਹ ਜੰਗ ਦਾ ਜ਼ਹਿਰ ਕਿਥੋਂ ਸ਼ੁਰੂ ਹੋਇਆ, ਇਸ ਲੜਾਈ ਨੂੰ ਸ਼ੁਰੂ ਕਰਨ ਵਾਲਾ ਕੌਣ ਸੀ ਪਰ ਇਸ ਲੜਾਈ ਚ ਸ਼ੁਰੂਆਤ ਕਰਨ ਵਾਲੇ ਨੂੰ ਆਪਣੀ ਗ਼ਲਤੀ ਦਾ ਭੋਰਾ ਵੀ ਅਹਿਸਾਸ ਨਹੀਂ, ਕਿਉਂਕਿ ਇਹ ਜੰਗ ਦਾ ਸਫ਼ਰਨਾਮਾ ਜਿੱਥੋਂ ਅਤੇ ਜਿਸ ਕਿਸੇ ਨੇ ਵੀ ਸ਼ੁਰੂ ਕੀਤੀ, ਓਸੇ ਜਗ੍ਹਾ ਅਤੇ ਓਸੇ ਵਲੋਂ ਹੀ ਖਤਮ ਕੀਤਾ ਜਾਵੇਗਾ। ਨਹੀਂ ਤਾਂ ਇਸੇ ਤਰਾਂ ਹੀ ਮਾਸੂਮ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋਂਦੇ ਰਹਿਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।