54 ਸਾਲਾ ਰੈੱਡੀ ਗਰੇਵਾਲ ਵਜੋਂ ਹੋਈ ਪਛਾਣ
ਕੈਨੇਡਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ, ਇਥੇ ਬ੍ਰਿਟਿਸ ਕੋਲੰਬੀਆ ਸੂਬੇ ਦੇ ਸ਼ਹਿਰ ਪ੍ਰਿੰਸਟਨ ਨੇੜੇ ਵਾਪਰੇ ਸੜਕ ਹਾਦਸੇ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 54 ਸਾਲਾ ਰੈੱਡੀ ਗਰੇਵਾਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰੈੱਡੀ ਗਰੇਵਾਲ ਆਪਣੇ ਟਰੱਕ ਵਿਚ ਸਾਮਾਨ ਲੱਦ ਕੇ ਜਾ ਰਿਹਾ ਸੀ ਕਿ ਪ੍ਰਿੰਸਟਨ ਨੇੜੇ ਹਾਈਵੇਅ 3 ਵੈਸਟ ਉੱਪਰ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ ਤੇ ਅਚਾਨਕ ਬੇਕਾਬੂ ਹੋ ਕੇ ਹਾਈਵੇਅ ਉੱਪਰ ਪਲਟ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਰੈੱਡੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
