ਖ਼ਬਰਾਂ |

ਤਾਜ਼ਾ |

ਕੈਨੇਡਾ ’ਚ ਬਿਲਡਿੰਗ ਨੂੰ ਅੱਗ ਲੱਗਣ ਕਾਰਨ ਪੰਜਾਬੀ ਜੋੜੇ ਦੀ ਹੋਈ ਮੌਤ
Published : Jul 15, 2026, 2:48 pm IST
Updated : Jul 15, 2026, 2:48 pm IST
SHARE ARTICLE
Punjabi couple dies in building fire in Canada.
Punjabi couple dies in building fire in Canada.

ਮੇਜਰ ਸਿੰਘ ਭੰਡਾਲ ਅਤੇ ਸੁਰਿੰਦਰ ਕੌਰ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ

ਹੰਬੜਾਂ : ਐਡਮਿੰਟਨ (ਕੈਨੇਡਾ) ’ਚ 132 ਐਵੇਨਿਊ ਅਤੇ 82 ਸਟ੍ਰੀਟ ਦੇ ਨੇੜੇ ਇਕ ਤਿੰਨ ਮੰਜ਼ਿਲਾਂ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ’ਚ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰਿਆ,ਜਿਸ ਵਿਚ ਤੀਜੀ ਮੰਜ਼ਿਲ ’ਤੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਲੀਵਾਲ ਦੇ ਬਜ਼ੁਰਗ ਜੋੜੇ ਦੀ ਅੱਗ ਲੱਗਣ ਨਾਲ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਪਤ ਹੋਇਆ ਹੈ। ਜੋੜੇ ਦੀ ਪਛਾਣ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਵਜੋਂ ਹੋਈ ਹੈ ਅਤੇ ਇਸ ਵਾਪਰੇ ਹਾਦਸੇ ਕਾਰਨ ਆਲੀਵਾਲ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਮ੍ਰਿਤਕ ਜੋੜੇ ਦੇ ਭਤੀਜੇ ਪੰਚ ਜਗਪਾਲ ਸਿੰਘ ਭੋਲਾ (ਟੈਂਟ ਵਾਲੇ) ਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਨੇ ਦੁਖੀ ਮਨ ਨਾਲ ਦੱਸਿਆ ਕਿ ਕੈਨੇਡਾ ’ਚ ਅੱਗ ਲੱਗਣ ਦੇ ਵਾਪਰੇ ਹਾਦਸੇ ’ਚ ਸਾਡੇ ਬਹੁਤ ਹੀ ਸਤਿਕਾਰਯੋਗ ਮੇਜਰ ਸਿੰਘ ਭੰਡਾਲ (82) ਦੀ ਜਿੱਥੇ ਮੌਤ ਹੋ ਚੁੱਕੀ ਹੈ ’ਤੇ ਉਨ੍ਹਾ ਦੀ ਮ੍ਰਿਤਕ ਦੇਹ ਦੀ ਪਛਾਣ ਸਾਡੇ ਪਰਿਵਾਰਕ ਮੈਂਬਰਾਂ ਵਲੋਂ ਅਡਮਿੰਟਨ ’ਚ ਕਰ ਲਈ ਗਈ ਹੈ ਪਰ ਸਾਡੇ ਚਾਚੀ ਜੀ ਸੁਰਿੰਦਰ ਕੌਰ (80) ਪਤਨੀ ਮੇਜਰ ਸਿੰਘ ਭੰਡਾਲ ਅੱਗ ਵਾਲੀ ਬਿਲਡਿੰਗ ’ਚ ਖਤਮ ਹੋ ਚੁੱਕੇ ਹਨ ਕਿਉਂਕਿ ਅੱਗ ’ਤੇ ਅਜੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਵੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਜਗਪਾਲ ਸਿੰਘ ਭੋਲਾ ਨੇ ਦੱਸਿਆ ਕਿ ਮ੍ਰਿਤਕ ਮੇਜਰ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਆਪਣੀ ਬੇਟੀ ਸੰਦੀਪ ਕੌਰ ਕੋਲ ਲੰਮੇ ਸਮੇਂ ਤੋਂ ਕੈਨੇਡਾ ’ਚ ਰਹਿ ਰਹੇ ਸਨ ਤੇ ਉਕਤ ਵਾਪਰੇ ਹਾਦਸੇ ’ਚ ਮੌਤ ਹੱਥੋਂ ਹਾਰ ਗਏ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement