ਖ਼ਬਰਾਂ |

ਤਾਜ਼ਾ |

ਕੈਨੇਡਾ ਨੇ 7 ਸਾਲ ਪੁਰਾਣੀ ਇਮੀਗ੍ਰੇਸ਼ਨ ਨੀਤੀ ਕੀਤੀ ਖ਼ਤਮ
Published : Sep 15, 2026, 12:26 pm IST
Updated : Sep 15, 2026, 12:26 pm IST
SHARE ARTICLE
Canada scraps 7-year-old immigration policy.
Canada scraps 7-year-old immigration policy.

10 ਸਤੰਬਰ ਤੋਂ ਨਿਯਮ ਬਦਲੇ, ਹੁਣ ਦੇਣੀ ਹੋਵੇਗੀ ਪੂਰੀ ਜਾਣਕਾਰੀ

ਟੋਰਾਂਟੋ : ਕੈਨੇਡਾ ਨੇ 10 ਸਤੰਬਰ ਤੋਂ ਸੱਤ ਸਾਲ ਪੁਰਾਣੀ ਅਸਥਾਈ ਜਨਤਕ ਇਮੀਗ੍ਰੇਸ਼ਨ ਨੀਤੀ ਖ਼ਤਮ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੱਕੇ ਨਿਵਾਸੀ (ਪੀ.ਆਰ.) ਬਣਨ ਤੋਂ ਬਾਅਦ ਅਰਜ਼ੀ ਵਿੱਚ ਅਣ-ਐਲਾਨੇ ਜੀਵਨ ਸਾਥੀ, ਕਾਮਨ-ਲਾਅ ਪਾਰਟਨਰ ਜਾਂ ਆਸ਼੍ਰਿਤ ਬੱਚਿਆਂ ਨੂੰ ਬਾਅਦ ਵਿੱਚ ਸਪਾਂਸਰ ਕਰਨ ਦੀ ਵਿਸ਼ੇਸ਼ ਸਹੂਲਤ ਬੰਦ ਹੋ ਗਈ ਹੈ। ਇਸ ਦਾ ਸਿੱਧਾ ਅਸਰ ਉਨ੍ਹਾਂ ਪ੍ਰਵਾਸੀ ਪਰਿਵਾਰਾਂ 'ਤੇ ਪਵੇਗਾ, ਜੋ ਇਸ ਨੀਤੀ ਤਹਿਤ ਬਾਅਦ ਵਿੱਚ ਆਪਣੇ ਅਣ-ਐਲਾਨੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਬੁਲਾਉਣ ਦੀ ਯੋਜਨਾ ਬਣਾ ਰਹੇ ਸਨ।

ਪੰਜਾਬ ਲਈ ਇਹ ਬਦਲਾਅ ਕਾਫ਼ੀ ਅਹਿਮ ਹੈ। ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਇਕੱਲੇ ਕੈਨੇਡਾ ਜਾਂਦੇ ਹਨ ਅਤੇ ਪੀ.ਆਰ. ਮਿਲਣ ਤੋਂ ਬਾਅਦ ਪਰਿਵਾਰ ਨੂੰ ਆਪਣੇ ਨਾਲ ਜੋੜਨ ਦੀ ਯੋਜਨਾ ਬਣਾਉਂਦੇ ਹਨ। ਪੁਰਾਣੀ ਨੀਤੀ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਪੀ.ਆਰ. ਧਾਰਕਾਂ ਨੂੰ ਬਾਅਦ ਵਿੱਚ ਅਣ-ਐਲਾਨੇ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਕਰਨ ਦਾ ਮੌਕਾ ਦਿੰਦੀ ਸੀ। ਹੁਣ 10 ਸਤੰਬਰ 2026 ਤੋਂ ਬਾਅਦ ਆਉਣ ਵਾਲੇ ਨਵੇਂ ਮਾਮਲਿਆਂ ਵਿੱਚ ਇਹ ਵਿਸ਼ੇਸ਼ ਰਸਤਾ ਉਪਲਬਧ ਨਹੀਂ ਹੋਵੇਗਾ।
ਇਹ ਸਹੂਲਤ ਸਾਰੇ ਪੀ.ਆਰ. ਧਾਰਕਾਂ ਲਈ ਨਹੀਂ ਸੀ। ਮੁੱਖ ਤੌਰ 'ਤੇ ਰਿਫਿਊਜੀ, ਰੀਸੈਟਲਮੈਂਟ ਪ੍ਰੋਗਰਾਮ ਜਾਂ ਅਸਾਈਲਮ ਰਾਹੀਂ ਪੀ.ਆਰ. ਹਾਸਲ ਕਰਨ ਵਾਲੇ ਲੋਕ ਇਸ ਦੇ ਦਾਇਰੇ ਵਿੱਚ ਆਉਂਦੇ ਸਨ। ਫੈਮਿਲੀ ਕਲਾਸ ਤਹਿਤ ਕੈਨੇਡਾ ਪਹੁੰਚੇ ਲੋਕ ਵੀ ਯੋਗ ਹੋ ਸਕਦੇ ਸਨ। ਹਾਲਾਂਕਿ, ਜੇਕਰ ਕਿਸੇ ਵਿਅਕਤੀ ਨੇ ਜਾਣਬੁੱਝ ਕੇ ਵਿਆਹ ਜਾਂ ਕਾਮਨ-ਲਾਅ ਰਿਸ਼ਤੇ ਦੀ ਜਾਣਕਾਰੀ ਛੁਪਾਈ ਸੀ, ਤਾਂ ਉਸ ਨੂੰ ਇਸ ਨੀਤੀ ਤਹਿਤ ਸਪਾਂਸਰਸ਼ਿਪ ਦੀ ਇਜਾਜ਼ਤ ਨਹੀਂ ਸੀ।

ਵਿਸ਼ੇਸ਼ ਨੀਤੀ ਦੇ ਕਾਰਨ ਕੁਝ ਮਾਮਲਿਆਂ ਵਿੱਚ ਬਾਅਦ ਵਿੱਚ ਪਰਿਵਾਰ ਨੂੰ ਜੋੜਨ ਦਾ ਰਸਤਾ ਉਪਲਬਧ ਸੀ, ਪਰ ਹੁਣ ਇਹ ਰਾਹਤ ਖਤਮ ਹੋ ਗਈ ਹੈ। ਕੈਨੇਡਾ ਵਿੱਚ ਪੀ.ਆਰ. ਲਈ ਅਰਜ਼ੀ ਦੇਣ ਵਾਲੇ ਨੌਜਵਾਨਾਂ ਨੂੰ ਸ਼ੁਰੂਆਤ ਤੋਂ ਹੀ ਆਪਣੇ ਵਿਆਹ, ਕਾਮਨ-ਲਾਅ ਰਿਸ਼ਤੇ ਅਤੇ ਬੱਚਿਆਂ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਨੀਤੀ ਖ਼ਤਮ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕੈਨੇਡਾ ਨੇ ਆਮ ਫੈਮਿਲੀ ਸਪਾਂਸਰਸ਼ਿਪ ਬੰਦ ਕਰ ਦਿੱਤੀ ਹੈ। ਆਮ ਫੈਮਿਲੀ ਕਲਾਸ ਤਹਿਤ ਸਪਾਂਸਰਸ਼ਿਪ ਦੇ ਨਿਯਮ ਅਤੇ ਯੋਗਤਾ ਸ਼ਰਤਾਂ ਵੱਖਰੀਆਂ ਹਨ ਅਤੇ ਲਾਗੂ ਹਨ। ਬਦਲਾਅ ਸਿਰਫ਼ ਉਨ੍ਹਾਂ ਅਣ-ਐਲਾਨੇ ਪਰਿਵਾਰਕ ਮੈਂਬਰਾਂ ਨੂੰ ਬਾਅਦ ਵਿੱਚ ਸਪਾਂਸਰ ਕਰਨ ਵਾਲੀ ਵਿਸ਼ੇਸ਼ ਜਨਤਕ ਨੀਤੀ ਨਾਲ ਸਬੰਧਤ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement