ਖ਼ਬਰਾਂ |

ਤਾਜ਼ਾ |

ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਗੁਰਵਿੰਦਰ ਸਿੰਘ ’ਤੇ ਹੋਇਆ ਹਮਲਾ
Published : Sep 15, 2026, 9:38 am IST
Updated : Sep 15, 2026, 9:38 am IST
SHARE ARTICLE
Punjabi truck driver Gurwinder Singh attacked in the US.
Punjabi truck driver Gurwinder Singh attacked in the US.

ਹਮਲਾਵਰ ਨੇ ਨਸਲੀ ਟਿੱਪਣੀ ਕਰਨ ਤੋਂ ਬਾਅਦ ਚਾਕੂ ਨਾਲ ਕੀਤਾ ਹਮਲਾ

ਨਿਊਜਰਸੀ : ਅਮਰੀਕਾ ਵਿੱਚ ਪੰਜਾਬ ਦੇ ਡਰਾਈਵਰ 'ਤੇ ਨਸਲੀ ਹਮਲਾ ਹੋਇਆ ਹੈ । ਹਮਲਾਵਰ ਨੇ ਆਰਾਮ ਕਰ ਰਹੇ ਡਰਾਈਵਰ 'ਤੇ ਸੋਮਵਾਰ ਸਵੇਰੇ ਪਹਿਲਾਂ ਨਸਲੀ ਟਿੱਪਣੀ ਕੀਤੀ। ਉਸ ਤੋਂ ਬਾਅਦ ਚਾਕੂ ਨਾਲ ਹਮਲਾ ਕਰ ਦਿੱਤਾ। ਪੰਜਾਬੀ ਭਾਈਚਾਰੇ ਦੇ ਵਿਅਕਤੀ ਪਵਿੱਤਰ ਸਿੰਘ ਨੇ ਦੱਸਿਆ ਕਿ ਡਰਾਈਵਰ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ  ਅਤੇ ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੂੰ ਪੂਰੇ ਮਾਮਲੇ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।

ਪਵਿੱਤਰ ਸਿੰਘ ਨੇ ਦੱਸਿਆ ਕਿ ਡਰਾਈਵਰ ਪੰਜਾਬ ਵਿੱਚ ਕਿੱਥੋਂ ਦਾ ਰਹਿਣ ਵਾਲਾ ਹੈ, ਇਸ ਬਾਰੇ ਜਾਣਕਾਰੀ ਨਹੀਂ ਹੈ। ਅਜੇ ਉਸ ਦੀ ਹਾਲਤ ਗੰਭੀਰ ਹੈ ਅਤੇ ਬੋਲਣ ਤੋਂ ਅਸਮਰੱਥ ਹੈ। ਉਹ ਡਬਲਿਊ.ਜੇ. ਟ੍ਰਾਂਸਪੋਰਟ ਵਿੱਚ ਕੰਮ ਕਰਦਾ ਸੀ। ਸਵੇਰੇ ਰੈਸਟ ਲੇਨ 'ਤੇ ਖੜ੍ਹੇ ਆਪਣੇ ਟਰੱਕ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਉਹ ਖੂਨ ਨਾਲ ਲੱਥਪੱਥ ਮਿਲਿਆ।

ਹਮਲੇ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਰੋਸ ਹੈ। ਲੋਕਾਂ ਨੇ ਕਿਹਾ ਕਿ ਪੰਜਾਬੀਆਂ 'ਤੇ ਲਗਾਤਾਰ ਨਸਲੀ ਟਿੱਪਣੀ ਦੇ ਹਮਲੇ ਵਧ ਰਹੇ ਹਨ। ਇਸ ਦੇ ਬਾਵਜੂਦ ਇੱਥੋਂ ਦਾ ਸਥਾਨਕ ਮੀਡੀਆ ਵੀ ਇਸ ਨੂੰ ਕਵਰੇਜ ਨਹੀਂ ਦਿੰਦਾ। ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਤਾਂ ਜੋ ਦੁਨੀਆ ਨੂੰ ਪਤਾ ਨਾ ਲੱਗ ਸਕੇ। 
ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਪਵਿੱਤਰ ਸਿੰਘ ਨੇ ਇੰਸਟਾਗ੍ਰਾਮ ਯੂਜ਼ਰ ਨੇ ਇਸ ਨੂੰ ਆਪਣੇ ਅਕਾਊਂਟ 'ਤੇ ਅਪਲੋਡ ਕੀਤਾ ਹੈ। ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਟਰੱਕ ਨੰਬਰ 11240 ਰੋਡ ਸਾਈਡ ਰੈਸਟ ਏਰੀਆ ਵਿੱਚ ਖੜ੍ਹਾ ਹੈ। ਇਸ ਦੇ ਨਾਲ ਹੀ ਖੂਨ ਬਿਖਰਿਆ ਹੋਇਆ ਹੈ। ਖੂਨ ਲਗਭਗ 100 ਮੀਟਰ ਦੂਰ ਤੱਕ ਬਿਖਰਿਆ ਮਿਲਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਗੋਰਾ ਸੀ। ਹਾਲਾਂਕਿ, ਉਸ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਕੋਈ ਸੂਚਨਾ ਦਿੱਤੀ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement