ਖ਼ਬਰਾਂ |

ਤਾਜ਼ਾ |

ਕੈਨੇਡਾ ’ਚ ਪੰਜਾਬੀ ਰੇਡੀਓ ਹੋਸਟ ਨੂੰ ਸਾਢੇ ਪੰਜ ਸਾਲ ਦੀ ਸਜ਼ਾ
Published : Apr 16, 2026, 1:35 pm IST
Updated : Apr 16, 2026, 1:35 pm IST
SHARE ARTICLE
Punjabi radio host sentenced to five and a half years in Canada
Punjabi radio host sentenced to five and a half years in Canada

ਸੁਖਵਿੰਦਰ ਕੌਰ ਸੰਘਾ ਨੂੰ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ’ਚ ਸੁਣਾਈ ਸਜ਼ਾ

ਜਲੰਧਰ : ਕੈਨੇਡਾ ਵਿਚ ਰਹਿਣ ਵਾਲੀ ਪੰਜਾਬੀ ਰੇਡੀਓ ਹੋਸਟ ਨੂੰ ਨਸ਼ਾ ਤਸਕਰੀ ਦੇ ਕੇਸ ਵਿਚ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਸਾਢੇ 5 ਸਾਲ ਦੀ ਸਜ਼ਾ ਸੁਣਾਈ ਹੈ। ਪੁਲਿਸ ਨੇ ਉਨ੍ਹਾਂ ਨੂੰ 83 ਕਰੋੜ ਰੁਪਏ ਦੀ ਮੈਥਾਮਫੈਟਾਮਾਈਨ ਨਸ਼ੇ ਨਾਲ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਕੋਰਟ ਵਿਚ ਉਨ੍ਹਾਂ ਨੇ ਤਸਕਰੀ ਵਿਚ ਸ਼ਾਮਲ ਨਾ ਹੋਣ ਦੀ ਦਲੀਲ ਦਿੱਤੀ ਸੀ, ਪਰ ਮੋਬਾਇਲ ਦੇ ਟੈਕਸਟ ਮੈਸੇਜ ਤੋਂ ਖੁਲਾਸਾ ਹੋਇਆ ਕਿ ਉਹ ਨਾ ਸਿਰਫ ਇਸ ਤਸਕਰੀ ਵਿਚ ਆਪਣੀ ਮਰਜ਼ੀ ਨਾਲ ਸ਼ਾਮਲ ਸਨ, ਬਲਕਿ ਉਹ ਤਸਕਰੀ ਗਿਰੋਹ ਦੀ ਇੱਕ ਭਰੋਸੇਯੋਗ ਪਾਰਟਨਰ ਸੀ।

ਨਸ਼ਾ ਤਸਕਰੀ ਕੇਸ ਵਿਚ ਦੋਸ਼ੀ ਠਹਿਰਾਈ ਸੁਖਵਿੰਦਰ ਕੌਰ ਸੰਘਾ (47) ਜਲੰਧਰ ਦੇ ਨਕੋਦਰ ਨਾਲ ਸਬੰਧਤ ਹੈ। ਜਦਕਿ ਉਸ ਦਾ ਜਨਮ ਕੈਨੇਡਾ ਦੇ ਪ੍ਰਿੰਸ ਜਾਰਜ ਵਿਚ ਹੋਇਆ ਸੀ। ਉਸ ਨੇ ਪਿਛਲੇ ਇੱਕ ਦਹਾਕੇ ਵਿਚ ਪੰਜਾਬੀ ਰੇਡੀਓ ਜਗਤ ਵਿਚ ਆਪਣੀ ਪਛਾਣ ਬਣਾਈ ਸੀ। ਉਹ ਫ੍ਰੀਲਾਂਸਰ ਰੇਡੀਓ ਅਤੇ ਟੀਵੀ ਹੋਸਟ ਹਨ । ਦੇਖਦੇ ਹੀ ਦੇਖਦੇ ਉਹ ਪੰਜਾਬੀ ਭਾਈਚਾਰੇ ਦਾ ਵੱਡਾ ਚਿਹਰਾ ਬਣ ਗਈਆਂ ਸਨ । ਉਨ੍ਹਾਂ ਦੇ ਸ਼ੋਅ ਵਿਚ ਅਕਸਰ ਹਾਈ-ਪ੍ਰੋਫਾਈਲ ਰਾਜਨੀਤਿਕ ਆਗੂ, ਪੁਲਿਸ ਅਫਸਰ ਅਤੇ ਮਸ਼ਹੂਰ ਹਸਤੀਆਂ ਸ਼ਾਮਲ ਹੁੰਦੀਆਂ ਸਨ।

ਸੁਖਵਿੰਦਰ ਸੰਘਾ ਦੀ ਗ੍ਰਿਫਤਾਰੀ ਦੀ ਕਹਾਣੀ ਕਿਸੇ ਫਿਲਮੀ ਡਰਾਮੇ ਤੋਂ ਘੱਟ ਨਹੀਂ ਹੈ। ਅਕਤੂਬਰ 2021 ਵਿਚ ਉਹ ਫਲੋਰੀਡਾ ਨੰਬਰ ਪਲੇਟ ਵਾਲੀ ਇੱਕ ਰੈਂਟਲ ਕਾਰ ਵਿਚ ਅਮਰੀਕਾ ਤੋਂ ਕੈਨੇਡਾ ਦੀ ਸਰਹੱਦ ਵਿਚ ਦਾਖਲ ਹੋ ਰਹੀ ਸੀ। ਜਦੋਂ ਸਰੇ (ਬੀ.ਸੀ.) ਵਿਚ ਸਥਿਤ ਸਰਹੱਦ ਚੌਕੀ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੈਕੰਡਰੀ ਚੈਕਿੰਗ ਲਈ ਰੋਕਿਆ, ਤਾਂ ਉਹ ਸਹਿਯੋਗ ਕਰਨ ਦੀ ਬਜਾਏ ਉੱਥੋਂ ਤੇਜ਼ ਰਫਤਾਰ ਨਾਲ ਕਾਰ ਭਜਾ ਕੇ ਲੈ ਗਈ ਸੀ।
ਇਸ ਤੋਂ ਬਾਅਦ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਸਰੇ ਦੀ 16ਵੀਂ ਐਵੇਨਿਊ ਤੇ ਧਰ ਦਬੋਚਿਆ। ਕਾਰ ਦੀ ਤਲਾਸ਼ੀ ਲੈਣ ਤੇ ਅਧਿਕਾਰੀਆਂ ਦੇ ਹੋਸ਼ ਉਡ ਗਏ, ਕਿਉਂਕਿ ਉਸ ਵਿਚ 4 ਬੈਗ ਭਰੇ ਹੋਏ ਸਨ, ਜਿਨ੍ਹਾਂ ਵਿਚ 108 ਕਿਲੋਗ੍ਰਾਮ ਮੈਥਾਮਫੈਟਾਮਾਈਨ ਨਸ਼ਾ ਸੀ । ਬਾਜ਼ਾਰ ਵਿਚ ਇਸ ਦੀ ਕੀਮਤ 83 ਕਰੋੜ ਰੁਪਏ ਤੱਕ ਦੱਸੀ ਗਈ ਸੀ।
ਅਦਾਲਤੀ ਕਾਰਵਾਈ ਦੌਰਾਨ ਸੰਘਾ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਦਾਅਵਾ ਕੀਤਾ ਕਿ ਉਹ ਆਪਣੀ ਮਾਸੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਵਾਸ਼ਿੰਗਟਨ ਗਈ ਸੀ ਅਤੇ ਉੱਥੇ ਉਨ੍ਹਾਂ ਨੂੰ ਡਰਾ-ਧਮਕਾ ਕੇ ਇਸ ਕੰਮ ਲਈ ਮਜਬੂਰ ਕੀਤਾ ਗਿਆ। ਹਾਲਾਂਕਿ, ਜਸਟਿਸ ਜੌਨ ਗਿਬ-ਕਾਰਸਲੇ ਨੇ ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ।

ਉਸ ਦੇ ਮੋਬਾਈਲ ਦੇ ਟੈਕਸਟ ਮੈਸੇਜ ਤੋਂ ਖੁਲਾਸਾ ਹੋਇਆ ਕਿ ਉਹ ਨਾ ਸਿਰਫ ਇਸ ਤਸਕਰੀ ਵਿਚ ਆਪਣੀ ਮਰਜ਼ੀ ਨਾਲ ਸ਼ਾਮਲ ਸਨ, ਬਲਕਿ ਉਹ ਤਸਕਰੀ ਗਿਰੋਹ ਦੀ ਇੱਕ ਭਰੋਸੇਯੋਗ ਪਾਰਟਨਰ ਸਨ ਅਤੇ ਪਹਿਲਾਂ ਵੀ ਅਜਿਹੀਆਂ ਕਈ ਖੇਪਾਂ ਪਹੁੰਚਾ ਚੁੱਕੀ ਸੀ । ਕੋਰਟ ਨੇ ਟਿੱਪਣੀ ਕੀਤੀ ਕਿ ਸੰਘਾ ਦੀ ਗੱਲਬਾਤ ਦਾ ਲਹਿਜ਼ਾ ਕਿਤੇ ਵੀ ਡਰੇ ਹੋਏ ਵਿਅਕਤੀ ਵਾਲਾ ਨਹੀਂ ਸੀ।

ਨਿਊ ਵੈਸਟਮਿੰਸਟਰ ਦੀ ਕੋਰਟ ਵਿਚ ਫੈਸਲਾ ਸੁਣਾਉਂਦਿਆਂ ਜੱਜ ਨੇ ਸਪੱਸ਼ਟ ਕੀਤਾ ਕਿ ਨਸ਼ੀਲੇ ਪਦਾਰਥਾਂ ਦਾ ਵਪਾਰ ਸਿਰਫ ਅਪਰਾਧ ਨਹੀਂ ਹੈ। ਇਸ ਦੇ ਸਮਾਜ ਤੇ ਘਾਤਕ ਨਤੀਜੇ ਹੁੰਦੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਸੰਘਾ ਜੇਲ੍ਹ ਵਿਚ ਬਿਤਾਏ ਸਮੇਂ ਦਾ ਉਪਯੋਗ ਆਤਮਚਿੰਤਨ ਲਈ ਕਰੇਗੀ । ਆਪਣੇ ਸ਼ੋਅ ਵਿਚ ਅਪਰਾਧ ਵਿਰੋਧੀ ਆਵਾਜ਼ ਉਠਾਉਣ ਵਾਲੀ ਸੰਘਾ ਦਾ ਖੁਦ ਡਰੱਗ ਤਸਕਰੀ ਵਰਗੇ ਘਿਨੌਣੇ ਅਪਰਾਧ ਵਿਚ ਫਸਣਾ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਭਾਈਚਾਰੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement