ਸਮਾਣਾ ਦੇ ਪਿੰਡ ਫ਼ਤਹਿਪੁਰ ਨਾਲ ਸਬੰਧਿਤ ਸੀ ਬਿਕਰਮਜੀਤ ਸਿੰਘ
ਸਮਾਣਾ ਦੇ ਪਿੰਡ ਫ਼ਤਹਿਪੁਰ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ 6 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਉੱਥੇ ਪਤਨੀ ਨਾਲ ਰਹਿੰਦਾ ਸੀ ਤੇ ਟਰਾਲਾ ਚਲਾਉਂਦਾ ਸੀ।
ਬੀਤੇ ਦਿਨ ਉਹ ਟਰਾਲਾ ਲੈ ਕੇ ਅਮਰੀਕਾ ਜਾ ਰਿਹਾ ਸੀ। ਇੱਥੇ ਵਾਪਰੇ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਬਿਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।
