ਖ਼ਬਰਾਂ |

ਤਾਜ਼ਾ |

ਮਾਊਂਟ ਅਮਾ ਡਬਲਾਮ ਫ਼ਤਿਹ ਕਰਨ ਵਾਲੀ ਪਹਿਲੀ ਪੰਜਾਬਣ ਬਣੀ ਸੁੱਖੀ ਬੱਲ
Published : Apr 20, 2026, 7:18 am IST
Updated : Apr 20, 2026, 7:33 am IST
SHARE ARTICLE
photo
photo

ਪਟਿਆਲਾ ਜ਼ਿਲ੍ਹੇ ਦੇ ਪਿੰਡ ਚਹਿਲ ਦੀ ਜੰਮਪਲ ਹੈ ਸੁਖਵੀਰ ਕੌਰ

ਪਟਿਆਲਾ(ਤਪਿੰਦਰ ਸਿੰਘ) : ਆਸਟਰੇਲੀਆ ਦੇ ਸਿਡਨੀ ਵਿਚ ਰਹਿ ਰਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿਚ ਸਥਿਤ ਅਮਾ ਡਬਲਾਮ ਚੋਟੀ ਨੂੰ ਫ਼ਤਿਹ ਕੀਤਾ ਹੈ ਤੇ ਅਜਿਹਾ ਕਰ ਕੇ ਉਸ ਨੇ ਮਾਊਂਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਤੇ ਦੇਸ਼ ਦੀ 6ਵੀਂ ਕੁੜੀ ਹੋਣ ਦਾ ਮਾਣ ਹਾਸਲ ਕੀਤਾ ਹੈ।

ਉੱਘੀ ਅਥਲੀਟ ਤੇ ਥਿਏਟਰ ਅਦਾਕਾਰਾ ਸੁੱਖੀ ਬੱਲ ਨੇ ਮਾਊਂਟ ਅਮਾ ਡਬਲਾਮ ਵਿਚ 6812 ਮੀਟਰ ਅਤੇ 22350 ਫ਼ੁਟ ਦੀ ਸਿੱਧੀ ਚੜ੍ਹਾਈ ਚੜ੍ਹਨ ਦਾ ਇਹ ਕਾਰਨਾਮਾ ਬੀਤੀ 15 ਅਪ੍ਰੈਲ 2026 ਨੂੰ ਕਰ ਕੇ ਦਿਖਾਇਆ ਹੈ ਜਿਥੇ ਉਸ ਦੇ ਗਾਈਡ ਸਾਂਗੇ ਸ਼ੇਰਪਾ ਦੀ ਟੀਮ ਨੇ ਉਸ ਦੀ ਮਦਦ ਕੀਤੀ ਤੇ ਇਸ ਪੂਰੀ ਚੜ੍ਹਾਈ ਲਈ 21 ਦਿਨ ਦੇ ਕਰੀਬ ਵਕਤ ਲੱਗਿਆ।

ਅਮਾ ਡਬਲਾਮ ਚੋਟੀ ਉਤੇ ਚਿੱਟੀ ਚੁੰਨੀ ਲਹਿਰਾ ਕੇ ਸੁੱਖੀ ਬੱਲ ਨੇ ਕਿਹਾ ਕਿ,‘‘ਇਹ ਚੁੰਨੀ ਮੇਰੇ ਪੰਜਾਬ ਦੀ ਨਿਸ਼ਾਨੀ ਹੈ। ਮੇਰੇ ਪੰਜਾਬ ਲਈ, ਮੇਰੀ ਪੰਜਾਬੀਅਤ ਲਈ ਤੇ ਸਾਰੀਆਂ ਦੁਨੀਆਂ ਦੀਆਂ ਔਰਤਾਂ ਲਈ ਮੈਂ ਇਹ ਚੋਟੀ ਸਰ ਕੀਤੀ ਹੈ। ਮੈਂ ਪੰਜਾਬ ਵਿਚ ਜੰਮੀ, ਪੰਜਾਬ ਨੂੰ ਬਲੌਂਗ ਕਰਦੀ, ਮੇਰਾ ਦਿਲ ਹਮੇਸ਼ਾ ਪੰਜਾਬ ਵਿਚ ਰਹੂਗਾ, ਮੈਂ ਜਿੱਥੇ ਮਰਜ਼ੀ ਵਸਦੀ ਰਹਾਂ। ਚਿੱਟੀ ਬਰਫ਼ ਵਿਚ ਲਹਿਰਾਈ ਇਹ ਚਿੱਟੀ ਚੁੰਨੀ ਸਾਰੀ ਦੁਨੀਆਂ ਲਈ ਸਾਂਤੀ ਦਾ ਪ੍ਰਤੀਕ ਹੈ।’’

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement