ਫ਼ਾਈਨਲ ਮੁਕਾਬਲੇ ’ਚ ਗੁਜਰਾਤ ਟਾਈਟਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ
ਅਹਿਮਦਾਬਾਦ : ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਗੁਜਰਾਤ ਟਾਈਟਨਜ਼ (ਜੀ.ਟੀ.) ਨੂੰ ਆਸਾਨੀ ਨਾਲ ਹਰਾ ਕੇ ਲਗਾਤਾਰ ਦੂਜੀ ਵਾਰੀ ਆਈ.ਪੀ.ਐਲ. 2026 ਦਾ ਖਿਤਾਬ ਅਪਣੇ ਨਾਂ ਕਰ ਲਿਆ ਹੈ। ਜਿੱਤ ਲਈ ਮਿਲੇ 156 ਦੌੜਾਂ ਦੇ ਟੀਚੇ ਨੂੰ ਆਰ.ਸੀ.ਬੀ. ਦੇ ਬੱਲੇਬਾਜ਼ਾਂ ਨੇ ਵਿਰਾਟ ਕੋਹਲੀ ਦੀਆਂ 75 ਦੌੜਾਂ ਬਦੌਲਤ ਆਸਾਨੀ ਨਾਲ 18 ਓਵਰਾਂ ’ਚ ਪੂਰਾ ਕਰ ਲਿਆ।
ਅਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਵਿਰਾਟ ਕੋਹਲੀ ਨੇ ਸਿਰਫ਼ 25 ਗੇਂਦਾਂ ’ਚ ਅਪਣਾ ਸੱਭ ਤੋਂ ਤੇਜ਼ ਅਰਧ ਸੈਂਕੜਾ ਵੀ ਪੂਰਾ ਕੀਤਾ। ਇਸ ਤੋਂ ਪਹਿਲਾਂ ਆਰ.ਸੀ.ਬੀ. ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਟਾਈਟਨਜ਼ (ਜੀ.ਟੀ.) ਨੂੰ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 155 ਦੌੜਾਂ ਉਤੇ ਹੀ ਰੋਕ ਦਿਤਾ। ਇਸ ਪਿੱਚ ਉਤੇ ਦੌੜਾਂ ਬਣਾਉਣਾ ਸੌਖਾ ਨਹੀਂ ਸੀ, ਜਿਸ ਦਾ ਫਾਇਦਾ ਆਰ.ਸੀ.ਬੀ. ਦੇ ਗੇਂਦਬਾਜ਼ਾਂ ਨੇ ਪੂਰੀ ਤਰ੍ਹਾਂ ਉਠਾਇਆ। ਜੀ.ਟੀ. ਵਲੋਂ ਵਾਸ਼ਿੰਗਟਨ ਸੁੰਦਰ ਨੇ ਸੱਭ ਤੋਂ ਵੱਧ ਨਾਬਾਦ 50 ਦੌੜਾਂ ਬਣਾਈਆਂ, ਪਰ ਦੂਜੇ ਪਾਸੇ ਤੋਂ ਉਨ੍ਹਾਂ ਨੂੰ ਕੋਈ ਮਜ਼ਬੂਤ ਸਾਥ ਨਹੀਂ ਮਿਲਿਆ।
ਜੀ.ਟੀ. ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਸਸਤੇ ਵਿਚ ਆਊਟ ਹੋ ਗਏ। ਆਰ.ਸੀ.ਬੀ. ਵਲੋਂ ਰਸਿਖ ਸਲਾਮ ਧਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 27 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ, ਜਦਕਿ ਭੁਵਨੇਸ਼ਵਰ ਕੁਮਾਰ ਅਤੇ ਜੋਸ਼ ਹੇਜ਼ਲਵੁੱਡ ਨੇ 2-2 ਵਿਕਟਾਂ ਲਈਆਂ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਹੌਲੀ ਪਿੱਚ ਦਾ ਬਾਖ਼ੂਬੀ ਫਾਇਦਾ ਉਠਾਇਆ। (ਪੀ.ਟੀ.ਆਈ.
