ਖ਼ਬਰਾਂ |

ਤਾਜ਼ਾ |

ਆਈਪੀਐਲ ਦਾ ਖਿਤਾਬ ਜਿੱਤਣ ਵਾਲੀ RCB ਹੋਈ ਮਾਲੋਮਾਲ, ਮਿਲੇ ਇੰਨੇ ਕਰੋੜ ਰੁਪਏ
Published : Jun 1, 2026, 8:08 am IST
Updated : Jun 1, 2026, 8:08 am IST
SHARE ARTICLE
IPL Prize Money 2026 teams
IPL Prize Money 2026 teams

ਉਪ ਜੇਤੂ ਗੁਜਰਾਤ ਟਾਈਟਨਸ ਨੂੰ ਮਿਲੇ 12.5 ਕਰੋੜ ਰੁਪਏ

ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਲਗਾਤਾਰ ਦੂਜੇ ਸੀਜ਼ਨ ਲਈ ਆਈਪੀਐਲ ਖਿਤਾਬ ਜਿੱਤਿਆ। ਉਨ੍ਹਾਂ ਨੇ ਅਹਿਮਦਾਬਾਦ ਵਿੱਚ ਹੋਏ ਫਾਈਨਲ ਵਿੱਚ ਗੁਜਰਾਤ ਟਾਈਟਨਜ਼ (ਜੀਟੀ) ਨੂੰ 5 ਵਿਕਟਾਂ ਨਾਲ ਹਰਾਇਆ। ਚੈਂਪੀਅਨ ਬਣਨ ਤੋਂ ਬਾਅਦ, ਆਰਸੀਬੀ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਟਰਾਫੀ ਮਿਲੀ, ਜਦੋਂ ਕਿ ਉਪ ਜੇਤੂ ਗੁਜਰਾਤ ਟਾਈਟਨਸ ਨੂੰ 12.5 ਕਰੋੜ ਰੁਪਏ ਨਾਲ ਸਬਰ ਕਰਨਾ ਪਿਆ।
 

ਇਸ ਤੋਂ ਇਲਾਵਾ ਤੀਜੇ ਸਥਾਨ 'ਤੇ ਰਹੀ ਰਿਆਨ ਪਰਾਗ  ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਜ਼ ਟੀਮ ਨੂੰ 7 ਕਰੋੜ ਰੁਪਏ ਮਿਲੇ। ਜਦਕਿ ਸਨਰਾਈਜ਼ਰਜ਼ ਹੈਦਰਾਬਾਦ  (ਚੌਥਾ ਸਥਾਨ): ਪੈਟ ਕਮਿੰਸ ਦੀ ਕਪਤਾਨੀ ਵਾਲੀ ਇਸ ਟੀਮ ਨੇ 6.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ।

ਵਿਅਕਤੀਗਤ ਪੁਰਸਕਾਰਾਂ ਵਿੱਚ, 15 ਸਾਲਾ ਰਾਜਸਥਾਨ ਦੇ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦਾ ਦਬਦਬਾ ਰਿਹਾ। ਉਸ ਨੇ ਸੀਜ਼ਨ ਵਿੱਚ ਸਭ ਤੋਂ ਵੱਧ 776 ਦੌੜਾਂ ਬਣਾ ਕੇ ਔਰੇਂਜ ਕੈਪ ਦਾ ਖਿਤਾਬ ਜਿੱਤਿਆ। ਉਸ ਨੂੰ ਪੰਜ ਪੁਰਸਕਾਰ ਵੀ ਮਿਲੇ, ਜਿਨ੍ਹਾਂ ਵਿੱਚ ਸਭ ਤੋਂ ਕੀਮਤੀ ਖਿਡਾਰੀ, ਉਭਰਦਾ ਖਿਡਾਰੀ ਅਤੇ ਸੀਜ਼ਨ ਦਾ ਸੁਪਰ ਸਟ੍ਰਾਈਕਰ ਸ਼ਾਮਲ ਹਨ। ਇਹਨਾਂ ਪੁਰਸਕਾਰਾਂ ਨੇ ਉਸ ਨੂੰ 40 ਲੱਖ ਅਤੇ ਇੱਕ ਕਾਰ ਮਿਲੀ। ਇਸ ਦੌਰਾਨ, ਗੁਜਰਾਤ ਦੇ ਕਾਗੀਸੋ ਰਬਾਡਾ ਨੇ 29 ਵਿਕਟਾਂ ਨਾਲ ਪਰਪਲ ਕੈਪ ਜਿੱਤਿਆ।  ਇਸ ਤੋਂ ਇਲਾਵਾ ਗੇਂਦਬਾਜ਼ੀ ਵਿੱਚ ਕਮਾਲ ਦਿਖਾਉਣ ਵਾਲੇ ਕਗਿਸੋ ਰਬਾਡਾ ਨੂੰ ਪਰਪਲ ਕੈਪ ਮਿਲਿਆ  ਅਤੇ ਉਨ੍ਹਾਂ ਨੂੰ ਇਨਾਮ ਵਜੋਂ 10 ਲੱਖ ਰੁਪਏ ਮਿਲੇ।
 

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement