ਖ਼ਬਰਾਂ |

ਤਾਜ਼ਾ |

IPL ਖਿਤਾਬ ਜਿੱਤਣ ਤੋਂ ਬਾਅਦ RCB ਨਹੀਂ ਕਰੇਗੀ 'ਵਿਕਟਰੀ ਪਰੇਡ', ਬੰਗਲੁਰੂ ਪੁਲਿਸ ਦੀ ਐਡਵਾਈਜ਼ਰੀ ਤੋਂ ਬਾਅਦ ਫ਼ੈਸਲਾ
Published : Jun 1, 2026, 8:10 pm IST
Updated : Jun 1, 2026, 8:10 pm IST
SHARE ARTICLE
RCB will not hold 'Victory Parade' after winning the IPL title, decision taken after advisory from Bengaluru Police
RCB will not hold 'Victory Parade' after winning the IPL title, decision taken after advisory from Bengaluru Police

ਪਿਛਲੇ ਸਾਲ ਭਾਜੜ ਵਿੱਚ ਹੋਈਆਂ ਸਨ 11 ਮੌਤਾਂ

ਅਹਿਮਦਾਬਾਦ: ਰਾਇਲ ਚੈਲੰਜਰਜ਼ ਬੰਗਲੁਰੂ (RCB) ਨੇ ਲਗਾਤਾਰ ਦੂਜੀ ਵਾਰ IPL ਖ਼ਿਤਾਬ ਆਪਣੇ ਨਾਮ ਕਰ ਕੇ ਇਤਿਹਾਸ ਤਾਂ ਰਚ ਦਿੱਤਾ ਹੈ, ਪਰ ਟੀਮ ਇਸ ਵਾਰ ਬੈਂਗਲੁਰੂ ਵਿੱਚ ਕੋਈ 'ਵਿਕਟਰੀ ਪਰੇਡ' (ਜੇਤੂ ਮਾਰਚ) ਨਹੀਂ ਕੱਢੇਗੀ। ਇਹ ਫ਼ੈਸਲਾ ਬੰਗਲੁਰੂ ਪੁਲਿਸ ਵੱਲੋਂ ਜਾਰੀ ਕੀਤੀ ਗਈ ਇੱਕ ਵਿਸ਼ੇਸ਼ ਐਡਵਾਈਜ਼ਰੀ ਤੋਂ ਬਾਅਦ ਲਿਆ ਗਿਆ ਹੈ। ਸੁਰੱਖਿਆ ਕਾਰਨਾਂ ਅਤੇ ਜਨਤਕ ਸਮਾਗਮਾਂ ਨੂੰ ਲੈ ਕੇ ਲਾਗੂ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਇਸ ਵਾਰ ਸ਼ਹਿਰ ਵਿੱਚ ਕਿਸੇ ਵੀ ਵੱਡੇ ਜਨਤਕ ਸਮਾਗਮ ਦੀ ਸੰਭਾਵਨਾ ਨਹੀਂ ਹੈ।

ਪਿਛਲੇ ਸਾਲ ਹੋਈ ਭਾਜੜ ਬਣੀ ਮੁੱਖ ਕਾਰਨ

ਸੂਤਰਾਂ ਮੁਤਾਬਕ, ਪੁਲਿਸ ਅਤੇ ਪ੍ਰਸ਼ਾਸਨ ਇਸ ਵਾਰ ਸੁਰੱਖਿਆ ਨੂੰ ਲੈ ਕੇ ਕੋਈ ਵੀ ਢਿੱਲ ਨਹੀਂ ਵਰਤਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੇਤੂ ਜਸ਼ਨਾਂ ਦੌਰਾਨ ਹੋਈ ਇੱਕ ਭਿਆਨਕ ਭਾਜੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦਰਦਨਾਕ ਹਾਦਸੇ ਤੋਂ ਸਬਕ ਲੈਂਦੇ ਹੋਏ, ਪ੍ਰਸ਼ਾਸਨ ਨੇ RCB ਫੈਨਜ਼ ਦੀ ਭਾਰੀ ਭੀੜ ਨੂੰ ਕੰਟਰੋਲ ਵਿੱਚ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਹ ਸਖ਼ਤ ਕਦਮ ਚੁੱਕਿਆ ਹੈ।

ਗੁਜਰਾਤ ਟਾਈਟਨਜ਼ ਨੂੰ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਖ਼ਿਤਾਬ

ਦੱਸ ਦੇਈਏ ਕਿ ਐਤਵਾਰ ਨੂੰ ਅਹਿਮਦਾਬਾਦ ਦੇ ਮੈਦਾਨ 'ਤੇ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੰਗਲੁਰੂ ਨੇ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ RCB ਨੇ ਲਗਾਤਾਰ ਦੂਜੇ ਸਾਲ IPL ਦੀ ਟਰਾਫੀ ਆਪਣੇ ਨਾਮ ਕੀਤੀ ਹੈ।

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement