ਅੰਗਕ੍ਰਿਸ਼ ਰਘੁਵੰਸ਼ੀ ਬਣਾਈਆਂ ਸਭ ਤੋਂ ਵੱਧ 59 ਦੌੜਾਂ
ਹੈਦਰਾਬਾਦ : ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਕੇ ਆਈ.ਪੀ.ਐਲ. 2026 ਵਿੱਚ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ । ਹੈਦਰਾਬਾਦ ਨੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ 19 ਓਵਰਾਂ ਵਿੱਚ 165 ਦੌੜਾਂ 'ਤੇ ਹੈਦਰਾਬਾਦ ਦੀ ਟੀਮ ਢੇਰ ਹੋ ਗਿਆ। ਜਵਾਬ ਵਿੱਚ ਕੋਲਕਾਤਾ ਨੇ 18.2 ਓਵਰਾਂ ਵਿੱਚ 166 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ।
ਇਸ ਜਿੱਤ ਤੋਂ ਬਾਅਦ ਕੋਲਕਾਤਾ 9 ਮੈਚਾਂ ਵਿੱਚ 3 ਜਿੱਤਾਂ ਨਾਲ 8ਵੇਂ ਨੰਬਰ 'ਤੇ ਹੈ । ਦੂਜੇ ਪਾਸੇ, ਹੈਦਰਾਬਾਦ 10 ਮੈਚਾਂ ਵਿੱਚ 12 ਅੰਕਾਂ ਨਾਲ ਤੀਜੇ ਨੰਬਰ 'ਤੇ ਹੈ। 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਲਈ ਅੰਗਕ੍ਰਿਸ਼ ਰਘੂਵੰਸ਼ੀ ਨੇ ਅਰਧ-ਸੈਂਕੜਾ ਬਣਾਇਆ । ਉਸਨੇ 47 ਗੇਂਦਾਂ ਵਿੱਚ 59 ਦੌੜਾਂ ਬਣਾਈਆਂ । ਕਪਤਾਨ ਅਜਿੰਕਿਆ ਰਹਾਣੇ ਨੇ ਵੀ 43 ਦੌੜਾਂ ਦਾ ਯੋਗਦਾਨ ਪਾਇਆ । ਰਘੁਵੰਸ਼ੀ ਅਤੇ ਰਹਾਣੇ ਨੇ ਦੂਜੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿੰਕੂ ਸਿੰਘ ਨੇ 11 ਗੇਂਦਾਂ ਵਿੱਚ ਅਜੇਤੂ 22 ਦੌੜਾਂ ਬਣਾਈਆਂ। ਹੈਦਰਾਬਾਦ ਲਈ ਪੈਟ ਕਮਿੰਸ, ਸ਼ਿਵਾਂਗ ਕੁਮਾਰ ਅਤੇ ਸਾਕਿਬ ਹੁਸੈਨ ਨੇ 1-1 ਵਿਕਟ ਲਈ।
