ਖ਼ਬਰਾਂ |

ਤਾਜ਼ਾ |

ਭਾਰਤੀ ਕ੍ਰਿਕਟ ਟੀਮ ਇਸ ਸਾਲ ਅਕਤੂਬਰ ਤੋਂ ਦਸੰਬਰ ਤੱਕ ਨਿਊਜ਼ੀਲੈਂਡ ਦਾ ਕਰੇਗੀ ਦੌਰਾ
Published : Jun 3, 2026, 5:51 pm IST
Updated : Jun 3, 2026, 5:51 pm IST
SHARE ARTICLE
Indian cricket team will tour New Zealand from October to December this year
Indian cricket team will tour New Zealand from October to December this year

5 ਵਨਡੇਅ, 5 ਟੀ-20 ਅਤੇ 2 ਟੈਸਟ ਮੈਚ ਖੇਡੇ ਜਾਣਗੇ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਇਸ ਸਾਲ ਅਕਤੂਬਰ ਤੋਂ ਦਸੰਬਰ ਦੇ ਵਿਚਕਾਰ ਨਿਊਜ਼ੀਲੈਂਡ ਦਾ ਦੌਰਾ ਕਰੇਗੀ। ਨਿਊਜ਼ੀਲੈਂਡ ਕ੍ਰਿਕਟ ਨੇ ਹੋਮ ਸਮਰ ਸੀਜ਼ਨ 2026/27 ਦੇ ਤਹਿਤ ਇਸ ਮਲਟੀ-ਫਾਰਮੈਟ ਸੀਰੀਜ਼ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰੇ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 5 ਟੀ-20, 5 ਵਨਡੇਅ ਅਤੇ 2 ਟੈਸਟ ਮੈਚ ਖੇਡੇ ਜਾਣਗੇ।

ਨਿਊਜ਼ੀਲੈਂਡ ਕ੍ਰਿਕਟ ਮੁਤਾਬਕ ਮੈਚਾਂ ਦੀ ਗਿਣਤੀ ਦੇ ਲਿਹਾਜ਼ ਨਾਲ ਇਹ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਰੇਲੂ ਦੌਰਾ ਹੋਵੇਗਾ। ਦੌਰੇ ਦੀ ਸ਼ੁਰੂਆਤ 22 ਅਕਤੂਬਰ ਤੋਂ ਵ੍ਹਾਈਟ-ਬਾਲ (ਸੀਮਤ ਓਵਰਾਂ ਦੀ) ਸੀਰੀਜ਼ ਨਾਲ ਹੋਵੇਗੀ। ਇਸ ਤੋਂ ਬਾਅਦ ਵੈਲਿੰਗਟਨ ਅਤੇ ਕ੍ਰਾਈਸਟਚਰਚ ਵਿੱਚ ਦੋ ਟੈਸਟ ਮੈਚ ਖੇਡੇ ਜਾਣਗੇ।

ਇਸ ਦੌਰੇ ਦੀ 5 ਮੈਚਾਂ ਦੀ ਵਨਡੇ (ODI) ਸੀਰੀਜ਼ ਨਿਊਜ਼ੀਲੈਂਡ ਦੇ ਪ੍ਰਸ਼ੰਸਕਾਂ ਲਈ ਖਾਸ ਰਹੇਗੀ। ਪ੍ਰਸ਼ੰਸਕਾਂ ਨੂੰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਵਨਡੇਅ ਵਿੱਚ ਲਾਈਵ ਖੇਡਦੇ ਦੇਖਣ ਦਾ ਮੌਕਾ ਮਿਲ ਸਕਦਾ ਹੈ। ਇਹ ਦੋਵੇਂ ਖਿਡਾਰੀ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈ ਚੁੱਕੇ ਹਨ, ਪਰ ਵਨਡੇਅ ਫਾਰਮੈਟ ਵਿੱਚ ਖੇਡ ਰਹੇ ਹਨ। ਅਗਲੇ ਸਾਲ ਹੋਣ ਵਾਲੇ ਵਨਡੇਅ ਵਰਲਡ ਕੱਪ ਨੂੰ ਦੇਖਦੇ ਹੋਏ ਇਹ ਸੀਰੀਜ਼ ਦੋਵਾਂ ਟੀਮਾਂ ਲਈ ਆਪਣੀਆਂ ਤਿਆਰੀਆਂ ਨੂੰ ਪੱਕਾ ਕਰਨ ਦਾ ਇੱਕ ਅਹਿਮ ਮੌਕਾ ਹੋਵੇਗੀ।

ਨਿਊਜ਼ੀਲੈਂਡ ਵਿੱਚ 6 ਸਾਲ ਬਾਅਦ ਟੈਸਟ ਖੇਡੇਗੀ ਟੀਮ ਇੰਡੀਆ; ਪਿਛਲੀ ਹਾਰ ਦਾ ਬਦਲਾ ਲੈਣ ਉਤਰੇਗੀ

ਭਾਰਤੀ ਟੀਮ 2019/20 ਤੋਂ ਬਾਅਦ ਪਹਿਲੀ ਵਾਰ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਦਾ ਦੌਰਾ ਕਰੇਗੀ। ਇਸ ਦੌਰਾਨ ਨਿਊਜ਼ੀਲੈਂਡ ਦੀ ਟੀਮ ਦੋ ਵਾਰ ਭਾਰਤ ਆ ਚੁੱਕੀ ਹੈ। ਇਸ ਵਿੱਚ 2024/25 ਦਾ ਦੌਰਾ ਵੀ ਸ਼ਾਮਲ ਹੈ, ਜਿੱਥੇ ਨਿਊਜ਼ੀਲੈਂਡ ਨੇ ਭਾਰਤ ਨੂੰ ਉਸਦੀ ਆਪਣੀ ਧਰਤੀ 'ਤੇ ਟੈਸਟ ਸੀਰੀਜ਼ ਵਿੱਚ 3-0 ਨਾਲ ਹਰਾ ਕੇ ਕਲੀਨ ਸਵੀਪ ਕੀਤਾ ਸੀ।

ਭਾਰਤੀ ਟੀਮ ਕੋਲ ਨਿਊਜ਼ੀਲੈਂਡ ਨੂੰ ਉਸਦੇ ਘਰ ਵਿੱਚ ਹਰਾ ਕੇ ਉਸ ਹਾਰ ਦਾ ਬਦਲਾ ਲੈਣ ਦਾ ਮੌਕਾ ਹੋਵੇਗਾ। ਦੋਵੇਂ ਟੈਸਟ ਮੈਚ ਵੈਲਿੰਗਟਨ ਦੇ ਸੈਲੋ ਬੇਸਿਨ ਰਿਜ਼ਰਵ ਅਤੇ ਕ੍ਰਾਈਸਟਚਰਚ ਦੇ ਹੇਗਲੇ ਓਵਲ ਵਿੱਚ ਖੇਡੇ ਜਾਣਗੇ।

ਮੈਚਾਂ ਦਾ ਸ਼ਡਿਊਲ: 

ਮੈਚ                           ਤਾਰੀਕ                     ਸਥਾਨ
ਪਹਿਲਾ ਟੀ-20          22 ਅਕਤੂਬਰ             ਕ੍ਰਾਈਸਟਚਰਚ
ਦੂਜਾ ਟੀ-20              24 ਅਕਤੂਬਰ             ਕ੍ਰਾਈਸਟਚਰਚ
ਤੀਜਾ ਟੀ-20             27 ਅਕਤੂਬਰ             ਵੇਲਿੰਗਟਨ
ਚੌਥਾ ਟੀ-20              30 ਅਕਤੂਬਰ             ਆਕਲੈਂਡ
ਪੰਜਵਾਂ ਟੀ-20           1 ਨਵੰਬਰ                   ਹੈਮਿਲਟਨ
ਪਹਿਲਾ ਵਨਡੇਅ       4 ਨਵੰਬਰ                   ਆਕਲੈਂਡ
ਦੂਜਾ ਵਨਡੇਅ          7 ਨਵੰਬਰ                    ਵੇਲਿੰਗਟਨ
ਤੀਜਾ ਵਨਡੇਅ          10 ਨਵੰਬਰ                 ਹੈਮਿਲਟਨ
ਚੌਥਾ ਵਨਡੇਅ          13 ਨਵੰਬਰ                  ਤੌਰੰਗਾ
ਪੰਜਵਾਂ ਵਨਡੇਅ        15 ਨਵੰਬਰ                 ਤੌਰੰਗਾ
ਪਹਿਲਾ ਟੈਸਟ          19-23 ਨਵੰਬਰ           ਵੇਲਿੰਗਟਨ
ਦੂਜਾ ਟੈਸਟ              27 ਨਵੰਬਰ-1 ਦਸੰਬਰ  ਕ੍ਰਾਈਸਟਚਰਚ
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement