ਖ਼ਬਰਾਂ |

ਤਾਜ਼ਾ |

ਵਿਰਾਟ ਕੋਹਲੀ ਅਫਗਾਨਿਸਤਾਨ ਖ਼ਿਲਾਫ਼ ਖੇਡੀ ਜਾਣ ਵਾਲੀ ਇਕ ਰੋਜ਼ਾ ਲੜੀ ਤੋਂ ਹਟੇ
Published : Jun 4, 2026, 1:16 pm IST
Updated : Jun 4, 2026, 1:16 pm IST
SHARE ARTICLE
Virat Kohli ruled out of ODI series against Afghanistan
Virat Kohli ruled out of ODI series against Afghanistan

13 ਜੂਨ ਨੂੰ ਅਫਗਾਨਿਸਤਾਨ ਨਾਲ ਪਹਿਲਾ ਇਕ ਰੋਜ਼ਾ ਮੈਚ ਖੇਡੇਗੀ ਟੀਮ ਇੰਡੀਆ

ਮੁੰਬਈ : ਭਾਰਤ ਦੇ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ (ਹੈਮਸਟ੍ਰਿੰਗ) ਪੈਰ ਦੀਆਂ ਨਸਾਂ ਦੇ ਖਿਚਾਅ ਕਾਰਨ ਅਫਗਾਨਿਸਤਾਨ ਵਿਰੁੱਧ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ।  ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀ.ਸੀ.ਸੀ.ਆਈ. ਦੇ ਇੱਕ ਸੂਤਰ ਨੇ ਹਵਾਲਾ ਦਿੰਦੇ ਹੋਏ ਕੋਹਲੀ ਨੂੰ ਲੜੀ ਤੋਂ ਬਾਹਰ ਕਰਨ ਦੀ ਪੁਸ਼ਟੀ ਕੀਤੀ ਹੈ । ਜਦਕਿ ਬੀ.ਸੀ.ਸੀ.ਆਈ. ਨੇ ਇਸ ਮਾਮਲੇ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੋਹਲੀ ਹੈਮਸਟ੍ਰਿੰਗ ਦੀ ਸੱਟ ਕਾਰਨ ਵਨਡੇ ਸੀਰੀਜ਼ ਤੋਂ ਬਾਹਰ ਹੈ ਜਦਿਕ ਵਿਰਾਟ ਨੂੰ ਦੁਨੀਆ ਦੇ ਸਭ ਤੋਂ ਫਿੱਟ ਕ੍ਰਿਕਟਰਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ।

37 ਸਾਲਾ ਕੋਹਲੀ ਨੇ ਆਰ.ਸੀ.ਬੀ. ਦੇ ਲਗਾਤਾਰ ਦੂਜੀ ਵਾਰ ਆਈ.ਪੀ.ਐਲ. ਖਿਤਾਬ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਗੁਜਰਾਤ ਟਾਈਟਨਜ਼ ਖ਼ਿਲਾਫ਼ ਖੇਡੇ ਗਏ ਫਾਈਨਲ ਮੈਚ ਵਿੱਚ ਵਿਰਾਟ ਕੋਹਲੀ ਨਾਬਾਦ 75 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਟੀਮ ਨੂੰ ਆਈ.ਪੀ.ਐਲ.  ਖਿਤਾਬ ਜਿਤਾਇਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement