ਖ਼ਬਰਾਂ |

ਤਾਜ਼ਾ |

ਇੰਗਲੈਂਡ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ
Published : Jul 4, 2026, 10:49 pm IST
Updated : Jul 4, 2026, 10:54 pm IST
SHARE ARTICLE
England defeated India by four wickets.
England defeated India by four wickets.

ਜੈਕਬ ਬੇਥੇਲ ਨੇ ਬਣਾਈਆਂ 46 ਗੇਂਦਾਂ 'ਚ ਸਭ ਤੋਂ ਵੱਧ 76 ਦੌੜਾਂ

ਮੈਨਚੇਸਟਰ : ਇੰਗਲੈਂਡ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਨੂੰ ਦੂਜੇ ਟੀ-20 ਮੁਕਾਬਲੇ ਵਿੱਚ ਮੇਜ਼ਬਾਨ ਇੰਗਲੈਂਡ ਹੱਥੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 190 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਜਵਾਬ ਵਿੱਚ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕਰਦਿਆਂ 19 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 191 ਦੌੜਾਂ ਬਣਾ ਕੇ ਮੈਚ ਆਪਣੇ ਨਾਮ ਕਰ ਲਿਆ।

ਇੰਗਲੈਂਡ ਦੀ ਇਸ ਜਿੱਤ ਦੇ ਸਭ ਤੋਂ ਵੱਡੇ ਹੀਰੋ ਜੈਕਬ ਬੈਥਲ ਰਹੇ, ਜਿਨ੍ਹਾਂ ਨੇ ਮਹਿਜ਼ 46 ਗੇਂਦਾਂ ਵਿੱਚ 76 ਦੌੜਾਂ ਦੀ ਅਜੇਤੂ ਤੇ ਧਮਾਕੇਦਾਰ ਪਾਰੀ ਖੇਡੀ। ਇਸ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ੀ ਕਾਫੀ ਨਿਰਾਸ਼ਾਜਨਕ ਰਹੀ। ਖਾਸ ਕਰਕੇ ਰਵੀ ਬਿਸ਼ਨੋਈ ਦਾ ਇੱਕ ਓਵਰ ਭਾਰਤ ਨੂੰ ਬਹੁਤ ਮਹਿੰਗਾ ਪਿਆ। ਰਵੀ ਬਿਸ਼ਨੋਈ ਵੱਲੋਂ ਇੱਕ ਓਵਰ ਵਿੱਚ ਦਿੱਤੀਆਂ 29 ਦੌੜਾਂ, ਟੀ-20 ਅੰਤਰਰਾਸ਼ਟਰੀ ਵਿੱਚ ਕਿਸੇ ਭਾਰਤੀ ਗੇਂਦਬਾਜ਼ ਵੱਲੋਂ ਸੁੱਟਿਆ ਗਿਆ ਤੀਜਾ ਸਭ ਤੋਂ ਮਹਿੰਗਾ ਓਵਰ ਹੈ। ਇਸ ਦੇ ਨਾਲ ਹੀ ਬਿਸ਼ਨੋਈ ਕਿਸੇ ਫੁੱਲ-ਮੈਂਬਰ ਟੀਮ ਦੇ ਪਹਿਲੇ ਅਜਿਹੇ ਸਪਿਨਰ ਬਣ ਗਏ ਹਨ ਜਿਨ੍ਹਾਂ ਨੇ ਇੱਕੋ ਮੈਚ ਵਿੱਚ ਤਿੰਨ ਨੋ-ਬਾਲ ਸੁੱਟੀਆਂ। ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ।

ਇਸ ਤੋਂ ਪਹਿਲਾਂ ਮੈਚ ਵਿੱਚ ਸਾਰੀਆਂ ਨਜ਼ਰਾਂ 15 ਸਾਲ ਦੇ ਵੈਭਵ ਸੂਰਿਆਵੰਸ਼ੀ ’ਤੇ ਸਨ, ਜੋ ਅਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡ ਰਹੇ ਸਨ। ਹਾਲਾਂਕਿ, ਉਨ੍ਹਾਂ ਦਾ ਇਹ ਮੈਚ ਯਾਦਗਾਰ ਨਹੀਂ ਰਿਹਾ। ਉਨ੍ਹਾਂ ਨੇ ਸਿਰਫ਼ 14 ਦੌੜਾਂ ਬਣਾਈਆਂ ਅਤੇ ਵਿਲ ਜੈਕਸ ਦੀ ਗੇਂਦ ’ਤੇ ਸਟੰਪ ਆਊਟ ਹੋ ਗਏ। ਪਰ ਦੂਜੇ ਪਾਸੇ, ਤਿਲਕ ਵਰਮਾ ਦੀ ਆਖਰੀ ਓਵਰ ਦੀ ਆਤਿਸ਼ਬਾਜ਼ੀ ਸਹਾਰੇ ਭਾਰਤ ਨੇ 7 ਵਿਕਟਾਂ ਦੇ ਨੁਕਸਾਨ ’ਤੇ 190 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ। ਤਿਲਕ ਨੇ ਜੋਫਰਾ ਆਰਚਰ ਦੇ ਆਖਰੀ ਓਵਰ ਵਿੱਚ 17 ਦੌੜਾਂ ਬਟੋਰ ਕੇ ਟੀਮ ਨੂੰ ਸੰਭਾਲਿਆ। ਇਸ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਨੇ 43, ਕਪਤਾਨ ਸ਼੍ਰੇਅਸ ਅਈਅਰ ਨੇ 37 ਅਤੇ ਇਸ਼ਾਨ ਕਿਸ਼ਨ ਨੇ 49 ਦੌੜਾਂ ਦਾ ਯੋਗਦਾਨ ਪਾਇਆ। ਹਾਲਾਂਕਿ, ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸੈਮ ਕਰਨ ਦੀਆਂ ‘ਪੇਸ-ਆਫ’ (ਧੀਮੀ ਗਤੀ ਦੀਆਂ) ਗੇਂਦਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ, ਜਿਸ ਕਾਰਨ ਭਾਰਤ ਸ਼ਾਇਦ 200 ਦੇ ਪਾਰ ਪਹੁੰਚਣ ਤੋਂ ਖੁੰਝ ਗਿਆ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement