ਖ਼ਬਰਾਂ |

ਤਾਜ਼ਾ |

ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਬਣੇ ਟੈਸਟ ਦੇ ਨੰਬਰ-1 ਗੇਂਦਬਾਜ਼, ਦੱਖਣੀ ਅਫਰੀਕਾ ਦੇ ਮਾਰਕੋ ਯਾਨਸਨ ਨੂੰ ਛੱਡਿਆ ਪਿੱਛੇ
Published : Nov 4, 2026, 7:59 pm IST
Updated : Nov 4, 2026, 7:59 pm IST
SHARE ARTICLE
Australian fast bowler Mitchell Starc becomes the number-1 Test bowler, leaving South Africa's Marco Janssen behind
Australian fast bowler Mitchell Starc becomes the number-1 Test bowler, leaving South Africa's Marco Janssen behind

ਸ਼੍ਰੇਅਸ ਅਈਅਰ ਨੂੰ ਟੀ-20 ਰੈਂਕਿੰਗ 'ਚ ਫਾਇਦਾ, ਦੋ ਸਥਾਨਾਂ ਦੀ ਛਲਾਂਗ ਲਗਾ ਕੇ 7ਵੇਂ ਨੰਬਰ 'ਤੇ ਪਹੁੰਚੇ

ਨਵੀਂ ਦਿੱਲੀ: ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਆਈ.ਸੀ.ਸੀ. ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਦੁਨੀਆ ਦੇ ਨੰਬਰ-1 ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਮਾਰਕੋ ਯਾਨਸਨ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ। ਕੇਪਟਾਊਨ ਟੈਸਟ ਵਿੱਚ 9 ਵਿਕਟਾਂ ਲੈਣ ਤੋਂ ਪਹਿਲਾਂ ਸਟਾਰਕ ਰੈਂਕਿੰਗ ਵਿੱਚ ਦੂਜੇ ਨੰਬਰ 'ਤੇ ਸਨ।

ਦੂਜੇ ਪਾਸੇ ਵ੍ਹਾਈਟ-ਬਾਲ (ਸੀਮਿਤ ਓਵਰਾਂ ਦੀ) ਕ੍ਰਿਕਟ ਦੀ ਰੈਂਕਿੰਗ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਫਾਇਦਾ ਹੋਇਆ ਹੈ। ਭਾਰਤ ਦੇ ਸ਼੍ਰੇਅਸ ਅਈਅਰ ਟੀ-20 ਇੰਟਰਨੈਸ਼ਨਲ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਦੋ ਸਥਾਨਾਂ ਦੀ ਛਲਾਂਗ ਲਗਾ ਕੇ 7ਵੇਂ ਨੰਬਰ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਸ਼ਾਹੀਨ ਅਫਰੀਦੀ ਅਤੇ ਹਾਰਿਸ ਰਊਫ ਨੇ ਵੀ ਵਨਡੇਅ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਟਾਰਕ ਨੇ ਪਹਿਲੀ ਵਾਰ ਅਗਸਤ ਵਿੱਚ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਨੰਬਰ-1 ਦਾ ਸਥਾਨ ਹਾਸਲ ਕੀਤਾ ਸੀ, ਜਦੋਂ ਉਨ੍ਹਾਂ ਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡਿਆ ਸੀ। ਹਾਲਾਂਕਿ, ਉਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਮਾਰਕੋ ਯਾਨਸਨ ਨੇ ਗਕੇਬਰਹਾ ਟੈਸਟ ਵਿੱਚ 6 ਵਿਕਟਾਂ ਲੈ ਕੇ ਸਟਾਰਕ ਦੀ ਜਗ੍ਹਾ ਪਹਿਲਾ ਸਥਾਨ ਹਾਸਲ ਕਰ ਲਿਆ ਸੀ। ਪਰ ਕੇਪਟਾਊਨ ਟੈਸਟ ਵਿੱਚ ਯਾਨਸਨ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਅਤੇ ਉਹ ਸਿਰਫ਼ 3 ਵਿਕਟਾਂ ਹੀ ਲੈ ਸਕੇ, ਜਿਸ ਤੋਂ ਬਾਅਦ ਸਟਾਰਕ ਇੱਕ ਵਾਰ ਫਿਰ ਤੋਂ ਚੋਟੀ ਦੇ ਸਥਾਨ 'ਤੇ ਪਹੁੰਚ ਗਏ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | 16 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

16 Nov 2026 1:45 PM

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM
Advertisement