1200 ਮੀਟਰ ਦੀ ਦੌੜ 5.20 ਮਿੰਟ ਵਿੱਚ ਪੂਰੀ ਕਰਨੀ ਹੋਵੇਗੀ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਲਈ ਫਿਟਨੈਸ ਟੈਸਟ ਪਾਸ ਕਰਨਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਲ ਹੋ ਗਿਆ ਹੈ। ਆਇਰਲੈਂਡ ਅਤੇ ਇੰਗਲੈਂਡ ਦੌਰੇ 'ਤੇ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ BCCI ਨੇ ਫਿਟਨੈਸ ਪੈਰਾਮੀਟਰਾਂ ਨੂੰ ਜ਼ਿਆਦਾ ਚੁਣੌਤੀਪੂਰਨ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਭਾਰਤੀ ਖਿਡਾਰੀਆਂ ਨੂੰ ਆਪਣੀ ਫਿਟਨੈਸ ਸਾਬਤ ਕਰਨ ਲਈ ਦੋ ਤਰ੍ਹਾਂ ਦੇ ਟੈਸਟਾਂ ਵਿੱਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ਵਿੱਚੋਂ ਇੱਕ ਬ੍ਰੋਂਕੋ ਟੈਸਟ (Bronco Test) ਅਤੇ ਦੂਜਾ 2 ਕਿਲੋਮੀਟਰ ਦੀ ਦੌੜ ਹੈ। ਬ੍ਰੋਂਕੋ ਟੈਸਟ ਲਈ ਪਹਿਲਾਂ 6 ਮਿੰਟ ਦਾ ਸਮਾਂ ਮਿਲਦਾ ਸੀ। ਹੁਣ ਇਸ ਨੂੰ 5 ਮਿੰਟ 15 ਸੈਕਿੰਡ ਤੋਂ ਲੈ ਕੇ 5 ਮਿੰਟ 20 ਸੈਕਿੰਡ ਵਿੱਚ ਪੂਰਾ ਕਰਨਾ ਹੋਵੇਗਾ। ਇਸ ਤੋਂ ਤੁਰੰਤ ਬਾਅਦ 2 ਕਿਲੋਮੀਟਰ ਦੀ ਦੌੜ 9 ਤੋਂ 10 ਮਿੰਟ ਵਿੱਚ ਪੂਰੀ ਕਰਨੀ ਹੋਵੇਗੀ।
